Site icon Sikh Siyasat News

ਆਪ ਤੇ ਕਾਂਗਰਸ- ਦਿੱਲੀ ਚ ਕੱਟੜ ਵਿਰੋਧੀ, ਪਰ ਵਿਰੋਧੀ ਧਿਰਾਂ ਦੀ ਮੰਡਲੀ ਚ ਇਕੱਠੇ ਹੋਏ

ਨਵੀਂ ਦਿੱਲੀ: ਸ਼ਨਿੱਚਰਵਾਰ ਨੂੰ ਹੋਏ ਮਮਤਾ ਬੈਨਰਜੀ ਵੱਲੋਂ ਸੱਤਾਧਾਰੀ ਭਾਜਪਾ ਦੀਆਂ ਵਿਰੋਧੀ ਧਿਰਾਂ ਦੇ ਮਹਾਂ ਜਲਸੇ ਦੌਰਾਨ ਇਕ ਮੰਚ ਉੱਤੇ ਇਕੱਠੇ ਹੋਣ ਵਾਲੀ ਕਾਂਗਰਸ ਤੇ ਆਮ ਆਦਮੀ ਪਾਰਟੀ ਭਾਵੇਂ ਦਿੱਲੀ ਵਿਚ ਇਕ ਦੂਜੇ ਦੇ ਕੱਟੜ ਵਿਰੋਧੀ ਹਨ ਪਰ ਉਹ ਵਿਰੋਧੀ ਧਿਰਾਂ ਦੀ ਮੰਡਲੀ ਦੇ ਸਾਂਝੇ ਚੋਣ ਪਰਚਾਰ ਨੂੰ ਅੱਗੇ ਲਿਜਾਣ ਲਈ ਬਣਾਈ ਗਈ “ਚੋਣ ਕਮੇਟੀ” ਵਿਚ ਇਕੱਠੀਆਂ ਹੋ ਗਏ ਹਨ।

ਇਸ ‘ਚੋਣ ਕਮੇਟੀ’ ਵਿਚ ਚਾਰ ਦਲਾਂ ਦੇ ਨੁਮਾਇੰਦੇ ਸ਼ਾਮਲ ਕੀਤੇ ਗਏ ਹਨ ਜਿਹਨਾਂ ਦਾ ਕੰਮ 23 ਵਿਰੋਧੀ ਦਲਾਂ ਦੇ ਗਠਜੋੜ ਨੂੰ ਭਾਜਪਾ ਦੀਆਂ ਵਿਰੋਧੀ ਧਿਰਾਂ ਦੀ ਸਾਂਝ ਨੂੰ ਪ੍ਰੀਤਕ ਤੋਂ ਵਧਾ ਕੇ ਅਮਲੀ ਜਾਮਾ ਪਵਾਉਣਾ ਹੈ।

ਮਮਤਾ ਬੈਨਰਜੀ ਵਲੋਂ ਕਰਵਾਏ ਜਲਸੇ ਦੌਰਾਨ ਮਮਤਾ ਬੈਨਰਜੀ, ਸ਼ਰਦ ਪਵਾਰ, ਅਵਰਿੰਦ ਕੇਜਰੀਵਾਲ ਤੇ ਹੋਰ

ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਆਪ ਦੋਵਾਂ ਨੇ ਹੀ ਮਈ ਚ ਹੋਣ ਵਾਲੀਆਂ ਲੋਕ ਸਭਾ ਚੋਣਾ ਲਈ ਦਿੱਲੀ ਵਿਚ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਦੀ ਸੰਭਾਵਨਾ ਤੋਂ ਮਨ੍ਹਾਂ ਕਰ ਦਿੱਤਾ ਹੈ।

ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਚਾਰ ਨੁਮਾਇੰਦਿਆਂ ਸੀ ਸ਼ਮੂਲੀਅਤ ਵਾਲੀ ਚੋਣ ਕਮੇਟੀ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ‘ਪਹਿਲਾ ਕਦਮ’ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version