ਸਿਆਸੀ ਖਬਰਾਂ

ਮਣੀਪੁਰ ਦੀ ਸ਼ਰਮੀਲਾ ਇਰੋਮ ਨੂੰ ਭਗਵੰਤ ਮਾਨ ਨੇ ਦਿੱਤੀ ਆਪਣੀ ਇਕ ਮਹੀਨੇ ਦੀ ਤਨਖਾਹ

February 20, 2017 | By

ਚੰਡੀਗੜ੍ਹ: ਮਣੀਪੁਰ ਦੀਆਂ ਚੋਣਾਂ ਲੜ ਰਹੀ ਸ਼ਰਮੀਲਾ ਦੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 50 ਹਜ਼ਾਰ ਰੁਪਏ ਦੀ ਮਦਦ ਦੇਣ ਤੋਂ ਬਾਅਦ ‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮੈਂਬਰ ਨੇ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਮਦਦ ਵਜੋਂ ਦਿੱਤੀ ਹੈ।

ਸ਼ਰਮੀਲਾ ਇਰੋਮ, ਮਣੀਪੁਰ ਦੇ ਮੁੱਖ ਮੰਤਰੀ ਓਕਰਾਮ ਇਬੋਬੀ (ਫਾਈਲ ਫੋਟੋ)

ਸ਼ਰਮੀਲਾ ਇਰੋਮ, ਮਣੀਪੁਰ ਦੇ ਮੁੱਖ ਮੰਤਰੀ ਓਕਰਾਮ ਇਬੋਬੀ (ਫਾਈਲ ਫੋਟੋ)

ਭਗਵੰਤ ਮਾਨ ਨੇ ਐਤਵਾਰ ਨੂੰ ਟਵੀਟ ਕੀਤਾ, ‘ਸੰਸਦ ਦਾ ਮੈਂਬਰ ਹੋਣ ਦੇ ਨਾਤੇ ਮੈਂ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਇਰੋਮ ਸ਼ਰਮੀਲਾ ਨੂੰ ਦਿੰਦਾ ਹਾਂ ਜੋ ਮਣੀਪੁਰ ਵਿੱਚ ਭ੍ਰਿਸ਼ਟ ਸਿਸਟਮ ਖ਼ਿਲਾਫ਼ ਤੇ ਨਿਆਂ ਲਈ ਲੜ ਰਹੀ ਹੈ।’ ਇਸ ਦੇ ਜਵਾਬ ਵਿੱਚ ਸ਼ਰਮੀਲਾ ਦੀ ਪੀਆਰਜੇਏ ਪਾਰਟੀ ਨੇ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਟਵੀਟ ਕੀਤਾ ਕਿ ਉਨ੍ਹਾਂ ਦੀ ਹਮਾਇਤ ਅਤੇ ਪਾਰਟੀ ’ਤੇ ਭਰੋਸਾ ਕਰਨ ਲਈ ਸ਼ੁਕਰੀਆ। ਉਹ ਮਣੀਪੁਰ ਵਿੱਚ ਤਬਦੀਲੀ ਲੈ ਕੇ ਆਉਣਗੇ। ਅਮਲੇ ਅਤੇ ਫੰਡਾਂ ਦੀ ਘਾਟ ਕਾਰਨ ਸ਼ਰਮੀਲਾ ਦੀ ਪਾਰਟੀ ਨੇ ਲੋਕਾਂ ਤੱਕ ਪਹੁੰਚ ਕਰਨ ਤੇ ਫੰਡ ਜੁਟਾਉਣ ਲਈ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਹੈ।

ਜ਼ਿਕਰਯੋਗ ਹੈ ਕਿ ਸ਼ਰਮੀਲਾ ਇਰੋਮ ਨੇ ਮਣੀਪੁਰ ‘ਚ ਭਾਰਤੀ ਫੌਜੀ ਦਸਤਿਆਂ ਨੂੰ ਮਿਲੇ ਵੱਧ ਅਧਿਕਾਰਾਂ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ (AFSPA) ਦੇ ਖਿਲਾਫ ਲੰਬਾ ਸਮਾਂ ਭੁੱਖ ਹੜਤਾਲ ਰੱਖੀ ਸੀ।

ਸਬੰਧਤ ਖ਼ਬਰ:

ਮਣੀਪੁਰ: ਇਰੋਮ ਸ਼ਰਮਿਲਾ ਭੁੱਖ ਹੜਤਾਲ ਖਤਮ ਕਰੇਗੀ, ਚੋਣ ਲੜਨ ਦਾ ਫੈਸਲਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,