ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪਿੰਡ ਕਾਂਗੜ ਵਿੱਚ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਭਾਣਜੇ ਰਾਹੁਲ ਅਤੇ ਉਸ ਦੇ ਦੋਸਤ ਕਰਮਜੀਤ ਚੀਨਾ ਨੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਸਮਰਥਕ ਸਤਨਾਮ ਸਿੰਘ ਦੇ ਘਰ ਵੜ ਕੇ ਕੁੱਟਮਾਰ ਕੀਤੀ।

ਸਿਆਸੀ ਖਬਰਾਂ

ਰਾਮਪੁਰਾ ਫੂਲ ‘ਚ ‘ਆਪ’ ਹਮਾਇਤੀ ਪਰਿਵਾਰ ਦੀ ਕੁੱਟਮਾਰ; ਪਰਿਵਾਰ ਵਲੋਂ ਕਾਂਗਰਸ ਉਮੀਦਵਾਰ ‘ਤੇ ਦੋਸ਼

By ਸਿੱਖ ਸਿਆਸਤ ਬਿਊਰੋ

January 31, 2017

ਰਾਮਪੁਰਾ ਫੂਲ: ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪਿੰਡ ਕਾਂਗੜ ਵਿੱਚ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਭਾਣਜੇ ਰਾਹੁਲ ਅਤੇ ਉਸ ਦੇ ਦੋਸਤ ਕਰਮਜੀਤ ਚੀਨਾ ਨੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਸਮਰਥਕ ਸਤਨਾਮ ਸਿੰਘ ਦੇ ਘਰ ਵੜ ਕੇ ਕੁੱਟਮਾਰ ਕੀਤੀ।

ਸਤਨਾਮ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਦੇ ਆਗੂ ਅਤੇ ਵਰਕਰਾਂ ਦੁਆਰਾ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਪ੍ਰਚਾਰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਲਈ ਲਾਲਚ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਦੋਂ ਉਨ੍ਹਾਂ ਦਾ ਪਰਿਵਾਰ ਆਪ ਪਾਰਟੀ ਨਾ ਛੱਡਣ ਲਈ ਬਜ਼ਿੱਦ ਦਿਸਿਆ ਤਾਂ ਗੁੰਡਾਗਰਦੀ ਕਰਕੇ ਉਨ੍ਹਾਂ ਦੀ ਪਤਨੀ ਤੇ ਬੱਚੇ ਦੇ ਘਰ ਅੰਦਰ ਦਾਖਲ ਹੋ ਕੇ ਸੱਟਾਂ ਮਾਰੀਆਂ ਤੇ ਸਮਾਨ ਦੀ ਭੰਨ ਤੋੜ ਕੀਤੀ। ਆਪ ਉਮੀਦਵਾਰ ਮਨਜੀਤ ਸਿੰਘ ਬਿੱਟੀ ਨੇ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਵਿਚ ਆਪਣੀ ਹਾਰ ਦੇਖ ਕੇ ਬੌਖਲਾਹਟ ਵਿਚ ਆ ਗਈ ਹੈ ਜਿਸ ਕਾਰਨ ਉਕਤ ਗਰੀਬ ਪਰਿਵਾਰਾਂ ਨਾਲ ਕਾਂਗਰਸੀਆਂ ਨੇ ਹੁਣ ਗੁੰਡਾਗਰਦੀ ਦੇ ਨਾਲ ਡਰਾਉਣ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਇਸ ਸਬੰਧੀ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਭਾਣਜੇ ’ਤੇ ਲੱਗੇ ਦੋਸ਼ ਬੇਬੁਨਿਆਦ ਹਨ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਉਨ੍ਹਾਂ ਦਾ ਭਾਣਜਾ ਰਾਹੁਲ ਉਨ੍ਹਾਂ ਨਾਲ ਰਾਮਪੁਰਾ ਸ਼ਹਿਰ ਵਿੱਚ ਸੀ। ਇਹ ਵਿਰੋਧੀਆਂ ਦੀ ਚਾਲ ਹੈ। ਇਸ ਸਬੰਧੀ ਥਾਣਾ ਦਿਆਲਪੁਰਾ ਦੇ ਚੌਕੀ ਇੰਚਾਰਜ ਰੋਸ਼ਨ ਲਾਲ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: