ਸਿੱਖ ਆਗੂ ਸ. ਚਰਨਜੀਤ ਸਿੰਘ

ਖਾਸ ਖਬਰਾਂ

ਪਾਕਿਸਤਾਨ ਦੇ ਪੇਸ਼ਾਵਰ ਵਿਚ ਕਤਲ ਕੀਤੇ ਗਏ ਸਿੱਖ ਆਗੂ ਦਾ ਸ਼ੱਕੀ ਕਾਤਲ ਗ੍ਰਿਫਤਾਰ

By ਸਿੱਖ ਸਿਆਸਤ ਬਿਊਰੋ

June 16, 2018

ਇਸਲਾਮਾਬਾਦ: ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਵਿਚ ਕੁਝ ਹਫਤੇ ਪਹਿਲਾਂ ਕਤਲ ਕੀਤੇ ਗਏ ਸਿੱਖ ਆਗੂ ਸ. ਚਰਨਜੀਤ ਸਿੰਘ ਦੇ ਕਤਲ ਦੇ ਦੋਸ਼ ਵਿਚ ਪੁਲਿਸ ਵਲੋਂ ਇਕ ਸ਼ੱਕੀ ਕਾਤਲ ਨੂੰ ਗ੍ਰਿਫਤਾਰ ਕਰਨ ਦੀ ਖ਼ਬਰ ਹੈ।

ਅਖਬਾਰੀ ਖ਼ਬਰਾਂ ਮੁਤਾਬਿਕ ਪੇਸ਼ਾਵਰ ਦੀ ਕੋਹਾਟ ਸੜਕ ਤੋਂ ਕੁਝ ਦਿਨ ਪਹਿਲਾਂ ਸ਼ਹਿਰਯਾਰ ਨਾਮੀਂ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਖ਼ਬਰ ਮੁਤਾਬਿਕ ਉਕਤ ਵਿਅਕਤੀ ਨੇ ਮੰਨਿਅਤ ਕਿ ਉਸਨੇ ਸਿੱਖ ਆਗੂ ‘ਤੇ ਗੋਲੀ ਚਲਾਈ ਸੀ ਅਤੇ ਉਸਨੇ ਆਪਣੇ ਸਾਥੀਆਂ ਦੇ ਨਾਂ ਵੀ ਪੁਲਿਸ ਨੂੰ ਦੱਸ ਦਿੱਤੇ ਹਨ।

ਜਿਕਰਯੋਗ ਹੈ ਕਿ ਚਰਨਜੀਤ ਸਿੰਘ ਨੂੰ ਪੇਸ਼ਾਵਰ ਵਿਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਆਪਣੇ ਪਰਿਵਾਰ ਸਮੇਤ 2 ਦਹਾਕੇ ਪਹਿਲਾਂ ਪੇਸ਼ਾਵਰ ਆ ਕੇ ਵਸੇ ਚਰਨਜੀਤ ਸਿੰਘ ਦਾ ਇਲਾਕੇ ਵਿਚ ਕਾਫੀ ਮਾਣ ਸਤਿਕਾਰ ਸੀ। ਉਹ ਵੱਖ-ਵੱਖ ਧਰਮਾਂ ਵਿਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਯਤ ਕਰਦੇ ਰਹਿੰਦੇ ਸਨ ਤੇ ਹੋਰ ਵੀ ਸਮਾਜ ਸੇਵਾ ਦੇ ਕਾਰਜਾਂ ਵਿਚ ਵੱਡੀ ਸ਼ਮੂਲੀਅਤ ਕਰਦੇ ਸਨ।

ਕੁਝ ਦਿਨ ਪਹਿਲਾਂ ਖੈਬਰ ਪਖਤੂਨਵਾ ਸੂਬੇ ਦੇ ਮੁੱਖ ਮੰਤਰੀ ਨੇ ਸਿੱਖ ਵਫਦ ਨੂੰ ਭਰੋਸਾ ਦਿੱਤਾ ਸੀ ਕਿ ਸਿੱਖ ਆਗੂ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇਗੀ ਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: