ਸਿਆਸੀ ਖਬਰਾਂ

ਭਗਵਾ ਬ੍ਰਿਗੇਡ ਤੋਂ ਬਾਅਦ ਹੁਣ ਕਾਂਗਰਸੀ ਆਗੂ ਨੇ ਵੀ ਚੀਨੀ ਸਮਾਨ ਦੇ ਬਾਈਕਾਟ ਦਾ ਦਿੱਤਾ ਸੱਦਾ

By ਸਿੱਖ ਸਿਆਸਤ ਬਿਊਰੋ

October 18, 2016

ਚੰਡੀਗੜ੍ਹ: ਸੋਮਵਾਰ ਨੂੰ ਰਾਮਦੇਵ ਨੇ ਚੀਨੀ ਸਮਾਨ ਦੇ ਬਾਈਕਾਟ ਲਈ ਭਾਰਤੀ ਲੋਕਾਂ ਨੂੰ ਅਪੀਲ ਕੀਤੀ ਸੀ। ਹੁਣ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਵੀ ਚੀਨੀ ਸਮਾਨ ਦੇ ਬਾਈਕਾਟ ਦੀ ਗੱਲ ਕਹੀ ਹੈ।

ਮੰਗਲਵਾਰ ਨੂੰ ਕੀਤੇ ਗਏ ਇਕ ਟਵੀਟ ‘ਚ ਸਿੰਘਵੀ ਨੇ ਲਿਿਖਆ, “ਵਰਲਡ ਸਟੇਜ ‘ਤੇ ਚੀਨ ਦੇ ਹੰਕਾਰ ‘ਤੇ ਵਿਸ਼ਵਾਸ ਨਹੀਂ ਹੋ ਰਿਹਾ। ਭਾਰਤੀ ਸ਼ਹਿਰੀ ਚੀਨੀ ਸਮਾਨ ਦਾ ਬਾਈਕਾਟ ਕਰ ਸਕਦੇ ਹਨ, ਜੋ ਕਿ ਸਰਕਾਰ ਸਿੱਧੇ ਤੌਰ ‘ਤੇ ਨਹੀਂ ਕਰ ਸਕਦੀ।

ਇਸਤੋਂ ਪਹਿਲਾਂ ਸੋਮਵਾਰ ਨੂੰ ‘ਬਾਬਾ’ ਰਾਮਦੇਵ ਨੇ ਲੋਕਾਂ ਨੂੰ ਚੀਨ ‘ਚ ਬਣੇ ਸਮਾਨ ਨਾ ਖਰੀਦਣ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਭਾਰਤ ਵਾਸੀਆਂ ਨੂੰ ਚੀਨੀ ਸਮਾਨ ਖਰੀਦਣਾ ਬੰਦ ਕਰ ਦੇਣਾ ਚਾਹੀਦਾ ਹੈ।

ਸਿੰਘਵੀ ਨੇ ਸੋਸ਼ਲ ਮੀਡੀਆ ‘ਚ ਵਪਾਰੀਆਂ ਨੂੰ ਚੀਨੀ ਮਾਲ ਨਾ ਵੇਚਣ ਦੀ ਅਪੀਲ ਕੀਤੀ।

ਭਾਰਤੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਅਪੀਲ ਦਾ ਅਸਰ ਬਜ਼ਾਰ ‘ਚ ਪੈ ਰਿਹਾ ਹੈ।

ਭਾਰਤ-ਪਾਕਿਸਤਾਨ ਦਰਮਿਆਨ ਵਧੇ ਤਣਾਅ ਦੇ ਮਾਹੌਲ ‘ਚ ਚੀਨ ਵਲੋਂ ਪਾਕਿਸਤਾਨ ਦੇ ਹੱਕ ਵਿਚ ਖੜ੍ਹਨ ਕਰਕੇ ਭਾਰਤੀ ਚੀਨ ਦੇ ਪ੍ਰਤੀ ਆਪਣਾ ਗੁੱਸਾ ਜਾਹਰ ਕਰਨ ਲਈ ਇਹੋ ਜਿਹੀਆਂ ਅਪੀਲਾਂ ਕਰ ਰਹੇ ਹਨ।

ਭਾਰਤੀ ਬਜ਼ਾਰ ‘ਚ ਚੀਨੀ ਸਮਾਨ ਚੰਗਾ ਖਾਸਾ ਵਿਕਦਾ ਹੈ। ਇਲੈਕਟ੍ਰਾਨਿਕਸ ਦੇ ਸਮਾਨ ਦੇ ਨਾਲ-ਨਾਲ ਦਵਾਈਆਂ ‘ਚ ਇਸਤੇਮਾਲ ਹੋਣ ਵਾਲਾ ਰਸਾਇਣ ਵੀ ਚੀਨ ਤੋਂ ਮੰਗਵਾਉਂਦੀਆਂ ਹਨ ਕੰਪਨੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: