ਆਰ.ਐੱਸ.ਐੱਸ

ਵਿਦੇਸ਼

ਭਾਰਤ ਵਿੱਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅਮਰੀਕੀ ਸੰਸਦ ਮੈਂਬਰਾਂ ਨੇ ਮੋਦੀ ਨੂੰ ਲਿਖੀ ਚਿੱਠੀ

By ਸਿੱਖ ਸਿਆਸਤ ਬਿਊਰੋ

February 28, 2016

ਵਾਸ਼ਿੰਗਟਨ (27 ਫਰਵਰੀ, 2016): ਅਮਰੀਕਾ ਦੇ ਉੱਘੇ ਸੰਸਦ ਮੈਬਰਾਂ ਨੇ ਭਾਰਤ ਵਿੱਚ ਫਿਰਕੂ ਕਾਰਵਾਈਆਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾਂ ਦੇ ਖਿਲਾਫ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।

ਭਾਰਤ ‘ਚ ਧਾਰਮਿਕ ਘੱਟ ਗਿਣਤੀ ਖਿ਼ਲਾਫ ਹਿੰਸਾ ਪ੍ਰਤੀ ਗੰਭੀਰ ਨੋਟਿਸ ਲੈਂਦਿਆਂ 34 ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਕੇ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ।

ਪੱਤਰ ਲਿਖਣ ਵਾਲੇ ਅਮਰੀਕੀ ਕਾਨੂੰਨ ਘਾੜਿਆਂ ‘ਚ 8 ਸੈਨੇਟ ਮੈਂਬਰ ਤੇ 24 ਅਮਰੀਕੀ ਪ੍ਰਤੀਨਿਧੀ ਸਦਨ ਦੇ ਮੈਂਬਰ ਹਨ ਜਿਨ੍ਹਾਂ ‘ਚ ਸੈਨੇਟਰ ਰਾਏ ਬਲੰਟ, ਐਮੀ ਕਲਬੁਚਰ, ਅਲ ਫਰੈਂਕੇਨ, ਯੋਸਫ ਪਿਟ, ਟੇਡ ਪੋਏ ਤੇ ਮਾਰਕ ਵਾਲਕਰ ਆਦਿ ਸ਼ਾਮਿਲ ਹਨ ।

25 ਫਰਵਰੀ ਨੂੰ ਲਿਖੇ ਪੱਤਰ ਜਿਸ ਨੂੰ ਅੱਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਟਾਮ ਤਾਨਟੋਸ ਨੇ ਮੀਡੀਆ ਨੂੰ ਜਾਰੀ ਕੀਤਾ ਉਸ ‘ਚ ਕਿਹਾ ਗਿਆ ਹੈ ਕਿ ਮੁਸਲਮਾਨਾਂ, ਇਸਾਈਆਂ ਤੇ ਸਿੱਖ ਭਾਈਚਾਰਿਆਂ ਖਿ਼ਲਾਫ ਕੀਤੀਆਂ ਜਾਂਦੀਆਂ ਫਿਰਕੂ ਗਤੀਵਿਧੀਆਂ ਨੂੰ ਰੋਕਿਆ ਜਾਵੇ ।

ਪੱਤਰ ‘ਚ ਆਰ.ਐਸ.ਐਸ. ਤੇ ਹੋਰ ਹਿੰਦੂ ਸੰਗਠਨਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਫਿਰਕੂ ਗਤੀਵਿਧੀਆਂ ‘ਤੇ ਕੰਟਰੋਲ ਕਰਨ ਲਈ ਕਿਹਾ ਗਿਆ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: