ਖਾਸ ਖਬਰਾਂ

ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਔਰਤਾਂ ਵਾਸਤੇ ਅੰਤਰਰਾਸ਼ਟਰੀ ਪੱਧਰ ਦਾ ਵੈਬੀਨਾਰ ਕਰਵਾਇਆ ਗਿਆ

March 10, 2021 | By

ਵਾਸ਼ਿੰਗਟਨ ਡੀ.ਸੀ. (ਬਲਵਿੰਦਰਪਾਲ ਸਿੰਘ ਖਾਲਸਾ) ਅਮਰੀਕਨ ਸਿੱਖ ਕਾਕਸ ਕਮੇਟੀ ਨੇ ਬਹੁਤ ਸਾਰੇ ਅੰਤਰਾਸ਼ਟਰੀ ਪੱਧਰ ਦੇ ਵਿਦਵਾਨਾਂ, ਬੁੱਧੀਜੀਵੀਆਂ, ਕਨੂੰਨ ਘਾੜਿਆਂ, ਨੀਤੀ ਘਾੜਿਆਂ ਤੇ ਸੰਯੁਕਤ ਰਾਸ਼ਟਰ ਸੰਘ ਦੇ ਗਲੋਬਲ ਪੱਧਰ ਦੇ ਬੁਲਾਰਿਆਂ ਦੇ ਸਹਿਯੋਗ ਨਾਲ ਔਰਤਾਂ ਦਾ ਅੰਤਰਰਾਸ਼ਟਰੀ ਦਿਵਸ ਮਨਾਉਣ ਦਾ ਉਪਰਾਲਾ ਕੀਤਾ। ਸੰਯੁਕਤ ਰਾਸ਼ਟਰ ਸੰਘ ਵੱਲੋਂ ਸਭ ਤੋਂ ਪਹਿਲਾਂ 1975 ਵਿਚ ਬੀਬੀਆਂ ਦਾ ਆਲਮੀ ਦਿਵਸ ਮਨਾਇਆ ਗਿਆ ਸੀ ਤੇ 1996 ਤੋਂ ਇੰਟਰਨੈਸ਼ਨਲ ਵੋਮੈਨਜ ਡੇਅ ਲਗਾਤਾਰ ਮਨਾਇਆ ਜਾ ਰਿਹਾ ਹੈ ਜੋ ਹਰ ਸਾਲ 8 ਮਾਰਚ ਨੂੰ ਵਿਸ਼ਵ ਭਰ ਵਿਚ ਮਨਾਇਆ ਜਾਂਦਾ ਹੈ।

ਅਮਰੀਕਨ ਸਿੱਖ ਕਾਕਸ ਕਮੇਟੀ ਨੇ ਵੱਲੋਂ ਵੱਖ ਵੱਖ ਬੁਲਾਰਿਆਂ ਨੂੰ ਜੂਮ ਉਤੇ ਆਪਣੇ ਵੀਚਾਰ ਪ੍ਰਗਟ ਕਰਨ ਦਾ ਮੌਕਾ ਪ੍ਰਦਾਨ ਕੀਤਾ। ਇਸ ਵੈਬੀਨਾਰ ਵਿਚ ਆਪਣੇ ਕੀਮਤੀ ਵੀਚਾਰ ਪੇਸ਼ ਕਰਨ ਵਾਲਿਆਂ ਵਿਚ ਇਨ੍ਹਾਂ ਬੁਲਾਰਿਆਂ ਨੇ ਤੱਤਸਾਰ ਰੂਪ ਵਿਚ ਆਪਣੇ ਵਿਚਾਰ ਰੱਖੇ। ਕਾਰਲੋਸ ਵਿਲਾਪੁਡੂਆ (ਕੈਲੇਫੋਰਨੀਆ ਵਿਧਾਨ ਸਭਾ, ਮੈਂਬਰ), ਐਡਮ ਸੀ. ਗਰੇਅ (ਕੈਲੇਫੋਰਨੀਆ ਵਿਧਾਨ ਸਭਾ ਮੈਂਬਰ), ਮਾਰਟਿਨ ਮਿਲੱਰ (ਇੰਟਰਨੈਸ਼ਨਲ ਸੈਂਟਰ ਫਾਰ ਰੈਲੀਜੀਅਨ ਤੇ ਡਿਪਲੋਮੇਸੀ ਉਪ ਪ੍ਰਧਾਨ), ਜੀਲੀਅਨ ਅਬਾਲ (ਹੈਡ ਆਫ ਐਂਜਲੀਕਨ ਕਮਿਊਨਿਯਨ ਨਿਊਯਾਰਕ ਆਫਿਸ ਆਫ ਯੂਨਾਇਟਡ ਨੇਸ਼ਨ), ਪਲਵਾਸ਼ਾ ਕੱਕੜ (ਇੰਟੈਰਿਮ ਡਾਇਰੈਕਟਰ ਫਾਰ ਰੈਲੀਜੀਅਨ ਐਂਡ ਇਨਕਲੂਸਿਵ ਸੋਸਾਇਟੀਜ ਯੂਐਸਆਇਸੀ)। ਇਸ ਸਾਰੇ ਸਮਾਗਮ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਡਾਕਟਰ ਇਕਤਦਾਰ ਚੀਮਾਂ ਨੇ ਸੁਚਾਰੂ ਰੂਪ ਵਿਚ ਚਲਾਇਆ ਤੇ ਨਾਲ ਨਾਲ ਔਰਤਾਂ ਦੀ ਅਜਾਦੀ, ਬਰਾਬਰਤਾ ਤੇ ਹਰ ਖੇਤਰ ਵਿਚ ਤਰੱਕੀ ਬਾਰੇ ਵਿਚਾਰਾਂ ਤੋਂ ਵੀ ਜਾਣੂੰ ਕਰਵਾਇਆ।

ਦੂਜੇ ਬੁਲਾਰਿਆਂ ਨੇ ਬੀਬੀਆਂ ਬਾਰੇ ਕੋਵਿਡ-19 ਤੋਂ ਪਹਿਲਾਂ ਤੇ ਬਾਦ ਦੀ ਹਾਲਤ ਬਾਰੇ ਵਿਚਾਰ ਪ੍ਰਗਟ ਕਰਦਿਆਂ ਸੰਸਾਰ ਭਰ ਵਿਚ ਔਰਤਾਂ ਦੇ ਅਧਿਕਾਰਾਂ ਤੇ ਉਨਾਂ ਦੀ ਆਦਮੀਆਂ ਦੇ ਸਾਹਮਣੇ ਬਰਾਬਰਤਾ ਬਾਰੇ ਦੱਸਿਆ ਤੇ ਕਿਹਾ ਕਿ ਅੱਜ ਔਰਤ ਬਹੁਤ ਅੱਗੇ ਨਿਕਲ ਰਹੀ ਹੈ ਤੇ ਉਹ ਹੁਣ ਬੰਦਿਆਂ ਉਤੇ ਨਿਰਭਰ ਨਹੀਂ ਰਹੀ। ਧਰਤੀ ਤੋਂ ਲੈ ਕੇ ਪੁਲਾੜ ਤੱਕ ਉਸਦੇ ਸਹਿਯੋਗ ਦੀ ਚਰਚਾ ਹੈ ਤੇ ਉਹ ਆਪਣਾ ਰਾਹ ਆਪ ਤਲਾਸ਼ਣ ਵਿਚ ਆਜਾਦ ਹੈ ਤੇ ਇਸ ਕਰਕੇ ਇਹ ਅਮਰੀਕਾ ਵਰਗੇ ਤਾਕਤਵਰ ਮੁਲਕ ਦੀ ਉਪ ਰਾਸ਼ਟਰਪਤੀ ਵੀ ਬਣ ਚੁੱਕੀ ਹੈ। ਸੰਸਾਰ ਦੀ ਆਉਣ ਵਾਲੀ ਕਿਸੇ ਵੀ ਪੀੜ੍ਹੀ ਤੇ ਪਰਵਾਰ ਬਾਰੇ ਔਰਤਾਂ ਤੋਂ ਬਿਨਾਂ ਸੋਚਿਆ ਵੀ ਨਹੀਂ ਜਾ ਸਕਦਾ।

ਸੰਸਾਰ ਦੇ ਸਾਰੇ ਧਰਮ ਔਰਤਾਂ ਦੀ ਇਜਤ ਕਰਦੇ ਹਨ ਪਰ ਆਪਣੇ ਆਪ ਨੂੰ ਸੰਸਾਰ ਦਾ ਵੱਡਾ ਲੋਕਤੰਤਰ ਦਸਦਾ ਹੈ ਤੇ ਜਿਸਦਾ ਨਾਮ ਭਾਰਤ ਹੈ, ਉਹ ਔਰਤਾਂ ਨੂੰ ਰੋਲਣ ਵਿਚ ਯਕੀਨ ਰਖਦਾ ਹੈ। ਭਾਰਤ ਸਰਕਾਰ ਦੁਆਰਾ ਬਣਾਏ ਕਾਲੇ ਕਨੂੰਨਾ ਵਿਰੁੱਧ ਕਿਰਸਾਨਾਂ ਦੇ ਚੱਲ ਰਹੇ ਵੱਡੇ ਮੋਰਚੇ ਵਿਚ ਭਾਰਤੀ ਪੁਲੀਸ ਨੇ ਦੋ ਨੌਜਵਾਨ ਮੁਟਿਆਰਾਂ ਜੋ ਰਾਜਸੀ ਤੇ ਵਾਤਾਵਰਣ ਕਾਰਜਾਂ ਵਾਸਤੇ ਪ੍ਸਿੱਧ ਹਨ, ਜਿਨਾਂ ਦਾ ਨਾਮ ਦਿਸ਼ਾ ਰਵੀ ਤੇ ਨੋਦੀਪ ਕੌਰ ਹੈ, ਨੂੰ ਝੂਠੇ ਕੇਸਾਂ ਵਿਚ ਫਸਾ ਕੇ ਬੇੁਹੱਦ ਤਸ਼ਦੱਦ ਕੀਤਾ ਤੇ ਹਵਾਲਾਤ ਵਿਚ ਵੀ ਕੈਦ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।