Site icon Sikh Siyasat News

ਅਮਨੈਸਟੀ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਸਰਕਾਰ ਦੇ ਵਹਿਮ ਦਾ ਸਿੱਟਾ ਹੈ: ਕਰਨਾਟਕ ਉੱਚ ਅਦਾਲਤ

ਚੰਡੀਗੜ੍ਹ: ਕਰਨਾਟਕ ਦੀ ਉੱਚ ਅਦਾਲਤ ਨੇ ਰਾਜ ਸਰਕਾਰ ਦੇ ਉਸ ਕਦਮ ਨੂੰ ‘ਕਮਲਪੁਣਾ’ ਕਿਹਾ ਹੈ ਜਿਸ ਵਿਚ ਉਸ ਨੇ ਤਨਖਾਹ ਵਧਾਉਣ ਲਈ ਪੁਲਿਸ ਮੁਲਾਜ਼ਮ ਵਲੋਂ ਕੀਤੇ ਗਏ ਪ੍ਰਦਰਸ਼ਨ ਬਦਲੇ ‘ਦੇਸ਼ਧ੍ਰੋਹ’ ਦਾ ਮਾਮਲਾ ਦਰਜ ਕੀਤਾ ਹੈ।

ਉੱਚ ਅਦਾਲਤ ਵਿਚ ਦੇਸ਼ਧ੍ਰੋਹ ਦੇ ਮਾਮਲੇ ‘ਚ ਜ਼ਮਾਨਤ ਦਿੰਦੇ ਹੋਏ ਜੱਜ ਅਨੰਦ ਬੀਰਾਰੈਡੀ ਨੇ ਕਿਹਾ, “ਸਰਕਾਰ ਵਲੋਂ ਦੇਸ਼ਧ੍ਰੋਹ ਦਾ ਕੇਸ ਦਰਜ ਕਰਨਾ ਨਿਰਾ ਕਮਲਪੁਣਾ ਹੈ।”

ਬੰਗਲੁਰੂ ਅਤੇ ਧਰਵਾਦ ਪੁਲਿਸ ਨੇ ਤਿੰਨ ਬੰਦਿਆਂ ‘ਤੇ ਧਾਰਾ 166 (ਸਰਕਾਰੀ ਮੁਲਾਜ਼ਮ ਵਲੋਂ ਹੁਕਮ ਅਦੂਲੀ), 109 (ਉਕਸਾਉਣਾ), 120ਬੀ (ਅਪਰਾਧਿਕ ਸਾਜਿਸ਼), 124ਏ (ਦੇਸ਼ ਧ੍ਰੋਹ) ਆਦਿ ਲਾ ਕੇ ਕੇਸ ਦਰਜ ਕੀਤਾ ਸੀ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਬੰਗਲੁਰੂ ਵਿਖੇ ਐਮਨੈਸਟੀ ਇੰਟਰਨੈਸ਼ਨਲ ‘ਤੇ ਕਸ਼ਮੀਰੀ ਪਰਿਵਾਰਾਂ ਲਈ ਕਰਵਾਏ ਗਏ ਪ੍ਰੋਗਰਾਮ ਕਰਕੇ ‘ਦੇਸ਼ਧ੍ਰੋਹ’ ਦਾ ਕੇਸ ਦਰਜ ਕਰ ਦਿੱਤਾ ਗਿਆ ਸੀ। ਅਜਿਹੇ ਵਿਚ ਉੱਚ ਅਦਾਲਤ ਦਾ ਇਹ ਹੁਕਮ ਬਹੁਤ ਅਹਿਮੀਅਤ ਰੱਖਦਾ ਹੈ ਕਿ ਸਰਕਾਰਾਂ ਵਲੋਂ ‘ਦੇਸ਼ਧ੍ਰੋਹ’ ਦਾ ਕੇਸ ਦਰਜ ਕਰਨਾ ਕਮਲਪੁਣਾ ਹੈ।

ਸਬੰਧਤ ਖਬਰ:

ਐਮਨੈਸਟੀ ਇੰਟਰਨੈਸ਼ਨਲ ‘ਤੇ ਦੇਸ਼ ਧ੍ਰੋਹ ਦਾ ਕੇਸ ਦਰਜ ..

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version