ਖਾਸ ਖਬਰਾਂ

ਅੰਨਾ ਹਜ਼ਾਰੇ ਨੇ ਰਾਮਲੀਲਾ ਮੈਦਾਨ ਵਿਚ ਮੁੜ ਸ਼ੁਰੂ ਕੀਤੀ ਭੁੱਖ ਹੜਤਾਲ

By ਸਿੱਖ ਸਿਆਸਤ ਬਿਊਰੋ

March 23, 2018

ਦਿੱਲੀ: ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਲਈ ਲੋਕਪਾਲ ਦੀ ਸਥਾਪਨਾ ਲਈ ਭੁੱਖ ਹੜਤਾਲ ਰੱਖਣ ਤੋਂ ਸੱਤ ਸਾਲ ਬਾਅਦ ਅੰਨਾ ਹਜ਼ਾਰੇ ਨੇ ਇਕ ਵਾਰ ਫਿਰ ਲੋਕਪਾਲ ਦੀ ਸਥਾਪਨਾ ਦੀ ਮੰਗ ਰੱਖਦਿਆਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।

ਅੱਜ ਅੰਨਾ ਹਜ਼ਾਰੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਪੁੱਜੇ ਜਿੱਥੇ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਇਕੱਠੇ ਹੋਏ ਹਨ। ਉਹ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਰਾਮ ਲੀਲਾ ਮੈਦਾਨ ਪਹੁੰਚੇ। ਇਸ ਵਾਰ ਲੋਕਪਾਲ ਦੇ ਨਾਲ ਅੰਨਾ ਹਜ਼ਾਰੇ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਵੀ ਮੰਗ ਰੱਖੀ ਹੈ।

ਅੰਨਾ ਹਜ਼ਾਰੇ ਵਲੋਂ ਕੇਂਦਰ ਵਿਚ ਲੋਕਪਾਲ ਅਤੇ ਸੂਬਿਆਂ ਵਿਚ ਲੋਕਾਯੁਕਤ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਅੰਨਾ ਹਜ਼ਾਰੇ ਵਲੋਂ 2011 ਵਿਚ ਸ਼ੁਰੂ ਕੀਤੇ ਗਏ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿਚੋਂ ਆਮ ਆਦਮੀ ਪਾਰਟੀ (ਆਪ) ਪੈਦਾ ਹੋਈ ਸੀ ਤੇ ਮੁੱਖ ਨਿਸ਼ਾਨ ਉਸ ਸਮੇਂ ਦੀ ਯੂ.ਪੀ.ਏ ਸਰਕਾਰ ‘ਤੇ ਸੀ। ਇਸ ਵਾਰ ਸੰਭਾਵਨਾ ਲਾਈ ਜਾ ਰਹੀ ਹੈ ਕਿ ਅੰਨਾ ਹਜ਼ਾਰੇ ਮੋਦੀ ਸਰਕਾਰ ਨੂੰ ਆਪਣੇ ਨਿਸ਼ਾਨੇ ‘ਤੇ ਰੱਖਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: