ਆਮ ਖਬਰਾਂ » ਸਿਆਸੀ ਖਬਰਾਂ

ਭਾਰਤ ਦੇ ਪੰਜ ਸੂਬਿਆਂ ਵਿੱਚ ਨਵੇਂ ਰਾਜਪਾਲ ਲਾਏ

October 1, 2017 | By

ਚੰਡੀਗੜ: ਬਨਵਾਰੀਲਾਲ ਪੁਰੋਹਿਤ ਨੂੰ ਤਾਮਿਲ ਨਾਡੂ ਦਾ ਅਤੇ ਸੀਨੀਅਰ ਭਾਜਪਾ ਆਗੂ ਸੱਤਿਆ ਪਾਲ ਮਲਿਕ ਨੂੰ ਬਿਹਾਰ ਦਾ ਰਾਜਪਾਲ ਨਿਯੁਕਤ ਗਿਆ ਹੈ। ਬਨਵਾਰੀਲਾਲ ਪੁਰੋਹਿਤ ਪਹਿਲਾ ਆਸਾਮ ਵਿੱਚ ਰਾਜਪਾਲ ਸਨ ਹੁਣ ਉਨਾਂ ਦੀ ਥਾਂ ਜਗਦੀਸ਼ ਮੁਖੀ ਆਸਾਮ ਦੇ ਰਾਜਪਾਲ ਦਾ ਅਹੁਦਾ ਸੰਭਾਲਣਗੇ।

ਅਰੁਣਾਚਲ ਪ੍ਰਦੇਸ਼ ਤੇ ਮੇਘਾਲਿਆ ਸਣੇ ਪੰਜ ਰਾਜਪਾਲਾਂ ਤੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਉਪ ਰਾਜਪਾਲ ਦੀ ਨਿਯੁਕਤੀ ਸਬੰਧੀ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ।ਬਿਹਾਰ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਗੰਗਾ ਪ੍ਰਸਾਦ ਨੂੰ ਮੇਘਾਲਿਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

ਬਨਵਾਰੀ ਲਾਲ ਪੁਰੋਹਿਤ, ਜਗਦੀਸ਼ ਮੁਖੀ ਦੀ ਤਸਵੀਰ

ਬਨਵਾਰੀ ਲਾਲ ਪੁਰੋਹਿਤ, ਜਗਦੀਸ਼ ਮੁਖੀ ਦੀ ਤਸਵੀਰ

ਤਾਮਿਲ ਨਾਡੂ ਦੇ ਨਵੇਂ ਰਾਜਪਾਲ ਬਨਵਾਰੀਲਾਲ ਪੁਰੋਹਿਤ ਕੋਲ ਮੇਘਾਲਿਆ ਦਾ ਵਾਧੂ ਚਾਰਜ ਸੀ।ਜਗਦੀਸ਼ ਮੁਖੀ ਦੀ ਥਾਂ ਐਡਮਿਰਲ (ਸੇਵਾਮੁਕਤ) ਦਵਿੰਦਰ ਜੋਸ਼ੀ ਨੂੰ ਅੰਡੇਮਾਨ ਨਿਕੋਬਾਰ ਦਾ ਉਪ ਰਾਜਪਾਲ ਲਾਇਆ ਗਿਆ ਹੈ। ਬ੍ਰਿਗੇਡੀਅਰ (ਸੇਵਾ ਮੁਕਤ) ਬੀਡੀ ਮਿਸ਼ਰਾ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਹੋਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,