ਸਿੱਖ ਆਗੂਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਦ੍ਰਿਸ਼ (ਫਾਈਲ ਫੋਟੋ)

ਸਿੱਖ ਖਬਰਾਂ

ਭਾਈ ਜਸਕਰਨ ਸਿੰਘ ਕਾਹਨ ਸਿੰਘਵਾਲਾ, ਭਾਈ ਗੁਰਦੀਪ ਸਿੰਘ ਬਠਿੰਡਾ ਤੇ ਭਾਈ ਸਤਿਨਾਮ ਸਿੰਘ ਮਨਾਂਵਾ ਦੋ ਦਿਨਾ ਪੁਲਿਸ ਰਿਮਾਂਡ ‘ਤੇ

By ਸਿੱਖ ਸਿਆਸਤ ਬਿਊਰੋ

November 16, 2015

ਅੰਮ੍ਰਿਤਸਰ (16 ਸਤੰਬਰ, 2015): ਸਰਬੱਤ ਖਾਲਸਾ ਦੇ ਆਯੋਜਿਕਾਂ ‘ਤੇ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਦੇਸ਼ ਧੋਰਹ ਦੇ ਦਰਜ਼ ਮਾਮਲੇ ਵਿੱਚ ਅੱਜ 5.30 ਸ਼ਾਮ ਨੂੰ ਸ੍ਰ ਜਸਕਰਨ ਸਿੰਘ ਕਾਹਨ ਸਿੰਘਵਾਲਾ, ਭਾਈ ਗੁਰਦੀਪ ਸਿੰਘ ਬਠਿੰਡਾ ਤੇ ਭਾਈ ਸਤਿਨਾਮ ਸਿੰਘ ਮਨਾਂਵਾ ਨੂੰ ਜੱਜ ਸਿਮਰਨ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਜੇਲ ਤੋਂ ਵਰੰਟਾਂ ‘ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕਰਨ ਦੌਰਾਨ ਪੁਲਿਸ ਨੇ ਅਦਾਲਤ ਵਿੱਚ ਉਕਤ ਆਗੂਆਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ, ਜਿਸ ਤੇ ਅਦਾਲਤ ਨੇ ਦੋ ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ।

ਉਕਤ ਆਗੂਆਂ ਦੀ ਅਦਾਲਤ ਦੀ ਪੇਸ਼ੀ ਦੀ ਖਬਰ ਸੁਣਦਿਆਂ ਅੱਜ ਸਵੇਰੇ 10 ਵਜੇ ਸੰਗਤਾਂ ਅਦਾਲਤ ਅੱਗੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ । ਸੰਗਤਾਂ ਦੀ ਵੱਡੀ ਗਿਣਤੀ ਤੋਂ ਘਬਰਾ ਕੇ ਪ੍ਰਸ਼ਾਸਨ ਵੱਲੋਂ ਸ੍ਰ ਜਸਕਰਨ ਸਿੰਘ ਕਾਹਨ ਸਿੰਘਵਾਲਾ, ਭਾਈ ਗੁਰਦੀਪ ਸਿੰਘ ਬਠਿੰਡਾ ਤੇ ਭਾਈ ਸਤਿਨਾਮ ਸਿੰਘ ਮਨਾਂਵਾ ਨੂੰ ਦਿਨ ਵਿੱਚ ਪੇਸ਼ ਨਾ ਕੀਤਾ ।

ਅਖੀਰ ਜਦੋਂ ਕਾਫੀ ਸੰਗਤ ਉਡੀਕ ਕੇ ਘਰਾਂ ਨੂੰ ਵਾਪਸ ਮੁਡ਼ ਗਈ । ਤਾਂ ਐੱਸਐੱਸਪੀ ਅਤੇ ਡੀਐੱਸਪੀ ਦੀ ਅਗਵਾਈ ਵਿੱਚ ਇਹਨਾਂ ਤਿੰਨਾਂ ਨੂੰ 5.30 ਤੇ ਸ਼ਾਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਅਦਾਲਤ ਨੇ 2 ਦਿਨ ਦਾ ਰਿਮਾਂਡ ਦਿੱਤਾ ਹੈ । ਡੇਢ ਸੌ ਦੇ ਕਰੀਬ ਸੰਗਤ ਫੇਰ ਵੀ ਅਦਾਲਤ ਅੱਗੇ ਪਹੁੰਚ ਗਈ । ਸੰਗਤ ਵੱਲੋਂ ਸਰਕਾਰ ਖਿਲਾਫ ਜੰਮੂ ਕੇ ਨਾਹਰੇਬਾਜ਼ੀ ਕੀਤੀ ਗਈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: