ਆਮ ਖਬਰਾਂ

ਏਟੀਐਮ ‘ਚੋਂ ਪੈਸੇ ਕੱਢਣ ਦਾ ਮਾਮਲਾ: ਸ਼ੱਕੀ ਹਾਲਾਤਾਂ ‘ਚ ਔਰਤ ਨੇ ਦੁੱਗਰੀ (ਲੁਧਿਆਣਾ) ਥਾਣੇ ਵਿੱਚ ਲਿਆ ਫਾਹਾ

August 6, 2017 | By

ਲੁਧਿਆਣਾ: ਪੁਲਿਸ ਮੁਤਾਬਕ ਏਟੀਐਮ ਵਿੱਚੋਂ ਪੈਸੇ ਕੱਢਣ ਵਾਲੇ ਇੱਕ ਗਰੋਹ ਦੀ ਔਰਤ ਮੈਂਬਰ ਰਮਨਦੀਪ ਕੌਰ ਉਰਫ਼ ਹਰਪ੍ਰੀਤ ਕੌਰ ਨੇ ਸ਼ਨੀਵਾਰ ਸਵੇਰੇ ਥਾਣਾ ਦੁਗਰੀ ਦੇ ਬਾਥਰੂਮ ਵਿੱਚ ਆਪਣੀ ਹੀ ਚੁੰਨੀ ਨਾਲ ਫਾਹਾ ਲੈ ਕੇ “ਖੁਦਕੁਸ਼ੀ” ਕਰ ਲਈ। ਇਹ ਔਰਤ ਬਹਾਨੇ ਨਾਲ ਬਾਥਰੂਮ ਵਿੱਚ ਦਾਖ਼ਲ ਹੋਈ ਸੀ ਜਦੋਂ ਕਾਫੀ ਸਮੇਂ ਬਾਅਦ ਉਹ ਬਾਹਰ ਨਾ ਆਈ ਤਾਂ ਨਾਲ ਗਈ ਔਰਤ ਪੁਲਿਸ ਮੁਲਾਜ਼ਮ ਵੱਲੋਂ ਝਾਤੀ ਮਾਰਨ ’ਤੇ ਉਸ ਦੇ ਫਾਹਾ ਲੈਣ ਸਬੰਧੀ ਪਤਾ ਲੱਗਿਆ। ਤੁਰੰਤ ਅਧਿਕਾਰੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੁੱਗਰੀ ਥਾਣੇ ਦੇ ਮੁਖੀ ਦਲਬੀਰ ਸਿੰਘ ਅਨੁਸਾਰ ਦੋ ਕੁ ਦਿਨ ਪਹਿਲਾਂ ਦੁੱਗਰੀ ਦੇ ਇੱਕ ਏਟੀਐਮ ਵਿੱਚੋਂ ਪੈਸੇ ਕਢਵਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਇਸ ਮਾਮਲੇ ਵਿੱਚ ਜਾਂਚ ਦੌਰਾਨ ਪੁਲਿਸ ਨੂੰ ਕਈ ਸਬੂਤ ਮਿਲੇ ਸਨ ਜਿਨ੍ਹਾਂ ਤੋਂ ਖੁਲਾਸਾ ਹੋਇਆ ਸੀ ਕਿ ਰਮਨਦੀਪ ਅਜਿਹੇ ਗਰੋਹ ਦੀ ਮੈਂਬਰ ਹੈ ਜਿਹੜਾ ਏਟੀਐਮ ਰਾਹੀਂ ਲੋਕਾਂ ਦੇ ਧੋਖੇ ਨਾਲ ਪੈਸੇ ਕੱਢਦਾ ਹੈ। ਇਸ ਆਧਾਰ ’ਤੇ ਹੀ ਸ਼ੁੱਕਰਵਾਰ ਰਾਤ ਨੂੰ ਰਮਨਦੀਪ ਅਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਉਨ੍ਹਾਂ ਪਾਸੋਂ ਲੈਪਟਾਪ, ਮੋਬਾਈਲ, ਸੀਡੀ, ਹਾਰਡ-ਡਿਸਕ ਆਦਿ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,