ਖਾਸ ਖਬਰਾਂ

ਸਿੱਖ ਸਿਆਸਤ ਵੱਲੋਂ ਬੋਲਦੀ ਕਿਤਾਬ ‘”ਜੀਵਨ ਇਤਿਹਾਸ – ਹਰੀ ਸਿੰਘ ਨਲੂਆ” ਜਾਰੀ

By ਸਿੱਖ ਸਿਆਸਤ ਬਿਊਰੋ

October 09, 2020

ਚੰਡੀਗੜ੍ਹ: ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਬੋਲਦੀ ਕਿਤਾਬ ‘”ਜੀਵਨ ਇਤਿਹਾਸ- ਹਰੀ ਸਿੰਘ ਨਲੂਆ” ਜਾਰੀ ਕਰ ਦਿੱਤੀ ਗਈ ਹੈ। ਇਹ ਕਿਤਾਬ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵੱਲੋਂ ਲਿਖੀ ਗਈ ਹੈ ਜਿਹਨਾਂ ਨੇ ਖਾਲਸਾ ਰਾਜ ਨੂੰ ਉਸਾਰਨ ਤੇ ਸੰਭਾਲਣ ਵਾਲੇ ਨਾਇਕਾਂ ਦਾ ਇਤਿਹਾਸ ਲਿਖਣ ਦਾ ਵੱਡਾ ਕਾਰਜ ਕੀਤਾ ਸੀ। ਇਸ ਕਾਰਜ ਦੀ ਬਦੌਲਤ ਅੱਜ ਸਾਡੇ ਕੋਲ ਪੰਜਾਬੀ ਬੋਲੀ ਵਿਚ ਕਿਤਾਬਾਂ ਦੀ ਇਕ ਅਜਿਹੀ ਲੜੀ ਮੌਜੂਦ ਹੈ ਜਿਸ ਰਾਹੀਂ ਅਸੀਂ ਖਾਲਸਾ ਰਾਜ ਤੇ ਇਸ ਦੇ ਨਾਇਕਾਂ ਬਾਰੇ ਜਾਣ ਸਕਦੇ ਹਾਂ ਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਸਕਦੇ ਹਾਂ। ਬਾਬਾ ਪ੍ਰੇਮ ਸਿੰਘ ਦੇ ਕਾਰਜ ਦੀ ਖਾਸੀਅਤ ਇਹ ਹੈ ਕਿ ਉਹਨਾਂ ਇਤਿਹਾਸਕ ਤੱਥਾਂ ਨੂੰ ਸਿੱਖੀ ਜਜ਼ਬੇ ਨਾਲ ਆਪਣੀਆਂ ਲਿਖਤਾਂ ਵਿਚ ਪੇਸ਼ ਕੀਤਾ ਹੈ।

ਸਿੱਖ ਸਿਆਸਤ ਨੇ ਜੀਵਨ ਇਤਿਹਾਸ – ਹਰੀ ਸਿੰਘ ਨਲੂਆ ਕਿਤਾਬ ਨੂੰ ਬੋਲਣ ਲਾਇਆ ਹੈ ਤੇ ਇਸ ਕਿਤਾਬ ਵਿਚ ਦਰਜ਼ ਪਹਿਲੇ 10 ਭਾਗ ਤੁਸੀਂ ਬਿਨਾ ਭੇਟਾ ਤਾਰੇ ਸੁਣੇ ਜਾ ਸਕਦੇ ਹਨ।

ਇਹ ਸਾਰੀ ਕਿਤਾਬ ਸੁਣਨ ਦੇ ਲਈ ਸਰੋਤੇ ਭੇਟਾ ਤਾਰ ਕੇ ਸਿੱਖ ਸਿਆਸਤ ਦੀਆਂ ਖਾਸ ਸੇਵਾਵਾਂ ਸ਼ੁਰੂ ਕਰਵਾ ਸਕਦੇ ਹਨ। ਸਰੋਤੇ ਸਿੱਖ ਸਿਆਸਤ ਦੀ ਐਪ ਬਿਨਾ ਕਿਸੇ ਭੇਟਾ ਦੇ ਗੁਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਹਾਸਿਲ ਕਰ ਕੇ ਸੁਣ ਸਕਦੇ ਹਨ।

ਸਿੱਖ ਸਿਆਸਤ ਐਪ ਹਾਸਿਲ ਕਰੋ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: