Posts By ਸਿੱਖ ਸਿਆਸਤ ਬਿਊਰੋ

ਅੰਮ੍ਰਿਤਸਰ, ਜੰਮੂ ਅਤੇ ਸ਼੍ਰੀਨਗਰ ਸਮੇਤ 9 ਹਵਾਈ ਅੱਡੇ ਤਿੰਨ ਮਹੀਨੇ ਲਈ ਬੰਦ

ਭਾਰਤ ਅਤੇ ਪਾਕਿਸਤਾਨ ਵਿਚਾਲੇ ਪੁਲਵਾਮਾ ਹਮਲੇ ਤੋਂ ਮਗਰੋਂ ਵਧੇ ਹੋਏ ਤਣਾਅ ਤੋਂ ਬਾਅਦ ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਜਾਣਕਾਰੀ ਜਾਰੀ ਕੀਤੀ ਗਿਆ ਹੈ ਕਿ ਪੰਜਾਬ ਅਤੇ ਕਸ਼ਮੀਰ ਵਿਚਲੇ ਏਅਰਪੋਰਟ ਤਿੰਨ ਮਹੀਨੇ ਲਏ ਬੰਦ ਕਰ ਦਿੱਤੇ ਗਏ ਹਨ।

ਪਾਕਿਸਤਾਨ ਨੇ ਡੇਗੇ ਭਾਰਤੀ ਜਹਾਜ, ਦੋ ਫੌਜੀ ਕਬਜੇ ‘ਚ: ਜਨਰਲ ਆਸਿਫ ਗਫੂਰ

"ਜੋ ਭਾਰਤ ਨੇ ਕੀਤਾ ਉਸ ਮਗਰੋਂ ਸਾਡੇ ਕੋਲ ਜਵਾਬ ਦੇਣ ਤੋਂ ਛੁੱਟ ਹੋਰ ਕੋਈ ਚਾਰਾ ਨਹੀਂ ਸੀ। ਇਸ ਹਮਲੇ ਦੀ ਵੀਡੀੳ ਵੀ ਜਾਰੀ ਕੀਤੀ ਜਾਵੇਗੀ।"

ਦੋ ਹਿੱਸਿਆਂ ‘ਚ ਟੁੱਟਿਆ ਭਾਰਤੀ ਫੌਜ ਦਾ ਹਵਾਈ ਜਹਾਜ ਦੋ ਹਵਾਈ ਫੌਜੀ ਹੋਏ ਹਲਾਕ

ਅੱਜ ਤਕਰੀਬਨ ਸਵੇਰੇ ਦਸ ਵਜੇ ਹੋਏ ਹਾਦਸੇ 'ਚ ਭਾਰਤੀ ਹਵਾਈ ਫੌਜ ਦਾ ਜਹਾਜ ਡਿੱਗ ਪਿਆ ਜਿਸ ਕਰਕੇ ਦੋ ਹਵਾਈ ਫੌਜੀਆਂ ਦੀ ਮੌਤ ਹੋ ਗਈ।

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਚੌਕਸੀ ਜਾਰੀ,ਆਮ ਲੋਕ ਸਹਿਮੇ

ਭਾਰਤੀ ਅਫਸਰਾਂ ਦੇ ਦੱਸਣ ਮੁਤਾਬਕ ਭਾਰਤੀ ਏਅਰ ਫੋਰਸ ਵਲੋਂ ਪਾਕਿਸਤਾਨ ਦੀ ਸਰਹੱਦ ਦੇ ਅੰਦਰ 26 ਫਰਵਰੀ ਦੇ ਤੜਕੇ ਸਾਢੇ ਤਿੰਨ ਵਜੇ ਕੀਤੀ ਗਈ ਹਵਾਈ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ਫਿਰੋਜ਼ਪੁਰ, ਸ੍ਰੀ ਤਰਨਤਾਰਨ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, ਪਠਾਨਕੋਟ 'ਚ ਫੌਰੀ ਤੌਰ 'ਤੇ ਚੌਕਸੀ ਲਾਗੀ ਕਰ ਦਿੱਤੀ ਹੈ।

ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਲਈ ਵੱਡੀ ਪੱਧਰ ‘ਤੇ ਬੌਧਿਕ ਸੰਘਰਸ਼ ਵਿੱਢਣਾ ਸਮੇਂ ਦੀ ਲੋੜ

ਸਿੱਖਾਂ ਦੀ ਵੱਖਰੀ ਕੌਮੀ ਹੋਂਦ ਨੂੰ ਨਕਾਰਨ ਲਈ ਹਿੰਦੂ ਰਾਸ਼ਟਰ ਦੇ ਵਫਾਦਾਰ ਬੜੀਆਂ ਅਜੀਬ ਜਿਹੀਆਂ ਦਲੀਲਾਂ ਦਿੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਸਿੱਖੀ ਦਾ ਸੁਨੇਹਾ ਪੂਰੀ ਦੁਨੀਆਂ ਲਈ ਹੈ, ਪਰ ਸਿੱਖ ਇੱਕ ਵੱਖਰੀ ਕੌਮ ਦੇ ਸਿਧਾਂਤ ਵਾਲੇ ਕੱਟੜਵਾਦੀ ਲੋਕ ਇਸ ਨੂੰ ਇੱਕ ਇਲਾਕੇ, ਇੱਕ ਭਾਸ਼ਾ ਤੇ ਇੱਕ ਦੇਸ਼ ਦੀਆਂ ਸੀਮਤ ਹੱਦਾਂ ਵਿੱਚ ਕੈਦ ਕਰ ਦੇਣਾ ਚਾਹੁੰਦੇ ਹਨ।

ਲੋਕਾਂ ਦੇ ਨਕਾਰੇ ਆਗੂਆਂ ਨੂੰ ਹਲਕਾ ਇੰਚਾਰਜ ਲਾਉਣਾ ਮਾੜੀ ਰਵਾਇਤ: ਆਪ

ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਹਲਕਿਆਂ ਵਿੱਚ ਹਲਕਾ ਇੰਚਾਰਜ ਲਾਏ ਜਾਣ ਨੂੰ ਬਾਦਲ ਸਰਕਾਰ ਵਾਂਗ ਕੈਪਟਨ ਸਰਕਾਰ ਨੇ ਲੋਕਾਂ ਵੱਲੋਂ ਨਕਾਰੇ ਇਨ੍ਹਾਂ 'ਘੜੰਮ ਚੌਧਰੀਆਂ' ਰਾਹੀਂ ਸਰਕਾਰੀ ਗਰਾਂਟਾਂ ਅਤੇ ਚੈੱਕ ਵੰਡਣ ਦੀ ਪ੍ਰਥਾ ਪੂਰੀ ਤਰ੍ਹਾਂ ਅਨੈਤਿਕ ਅਤੇ ਗੈਰ ਕਾਨੂੰਨੀ ਹੈ।

ਬਰਨਬੀ ਦੱਖਣ ਤੋਂ ਜਗਮੀਤ ਸਿੰਘ ਨੂੰ ਮਿਲੀ ਸ਼ਾਨਦਾਰ ਜਿੱਤ

ਕੈਨੇਡਾ ਦੀ ਰਾਜਨੀਤਕ ਧਿਰ ਐਨਡੀਪੀ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਸਰਦਾਰ ਜਗਮੀਤ ਸਿੰਘ ਨੇ ਅੱਜ ਕੈਨੇਡਾ 'ਚ ਹੋਈਆਂ ਬਰਨਬੀ ਸਾਊਥ ਦੀਆਂ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

ਪੰਜਾਬ ਦਾ ਮਸ਼ਹੂਰ ਕਿਤਾਬ ਮੇਲਾ ਕੱਲ੍ਹ ਤੋਂ ਸ਼ੁਰੂ

ਇਸ ਮੌਕੇ ਸਿੱਖ ਸਿਆਸਤ ਵਲੋਂ ਵੀ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਜਾ ਰਹੀ ਆਪ ਸਾਡੀ ਪ੍ਰਦਰਸ਼ਨੀ ਤੇ ਪਹੁੰਚ ਕੇ ਸਿੱਖ ਰਾਜ ਨਾਲ ਸੰਬੰਧਤ ਕਿਤਾਬਾਂ, ਅਜਮੇਰ ਸਿੰਘ ਜੀ ਦੀਆਂ ਸਾਰੀਆਂ ਕਿਤਾਬਾਂ, ਪ੍ਰੋ ਹਰਿੰਦਰ ਸਿਘੰ ਮਹਿਬੂਬ ਜੀ ਦੀਆਂ ਸਾਰੀਆਂ ਕਿਤਾਬਾਂ, ਪ੍ਰੋ ਪੂਰਨ ਸਿੰਘ ਜੀ ਦੀਆਂ ਸਾਰੀਆਂ ਕਿਤਾਬਾਂ ਅਤੇ ਹੋਰ ਚੋਣਵੀਆਂ ਕਿਤਾਬਾਂ ਪ੍ਰਾਪਤ ਕਰ ਸਕਦੇ ਹੋ।

ਹੈਲਮਟ ਬਗੈਰ ਸਾਈਕਲ ਦੌੜ ‘ਚ ਹਿੱਸਾ ਨਾ ਲੈਣ ਦੇਣਾ ਵਿਤਕਰਾ ਨਹੀਂ,ਕੋਈ ਨਵੀਂ ਹਦਾਇਤ ਨਹੀਂ ਜਾਰੀ ਕੀਤੀ ਜਾਵੇਗੀ: ਸੁਪਰੀਮ ਕੋਰਟ

ਦਿੱਲੀ ਦੇ ਰਹਿਣ ਵਾਲੇ ਸਿੱਖ ਜਗਦੀਪ ਸਿੰਘ ਪੁਰੀ ਨੂੰ ਹੈਲਮਟ ਦੀ ਜਗ੍ਹਾ ਪੱਗ ਬਨ੍ਹਣ ਕਰਕੇ ਇੱਕ ਨਿੱਜੀ ਸੰਸਥਾ ਵਲੋਂ ਅਗਸਤ 2015 'ਚ ਕਰਵਾਏ ਗਈ ਸਾਈਕਲ ਦੌੜ 'ਚ ਹਿੱਸਾ ਨਹੀਂ ਲੈਣ ਦਿੱਤਾ ਗਿਆ ਸੀ।

“ਭਾਈ ਤੇਜਾ ਸਿੰਘ ਸਮੁੰਦਰੀ” ਨੂੰ ਯਾਦ ਕਰਦਿਆਂ

ਤੇਜਾ ਸਿੰਘ ਸਮੁੰਦਰੀ ਦਾ ਨਾਂ ਉਨ੍ਹਾਂ ਸਿਰਮੌਰ ਸਿੱਖ ਸ਼ਖਸੀਅਤਾਂ ਵਿਚ ਬੜੀ ਇੱਜ਼ਤ ਅਤੇ ਮਾਣ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਦਾ ਸਾਰਾ ਜੀਵਨ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਮਰਪਣ ਕਰ ਦਿੱਤਾ। ਉਹ ਸੂਝਵਾਨ, ਨਿਧੜਕ, ਸਿਦਕੀ ਦੂਰ-ਅੰਦੇਸ਼ੀ ਪੂਰਨ ਗੁਰਸਿੱਖ ਸਨ। ਉਨ੍ਹਾਂ ਨੇ ਸਿੱਖ ਕੌਮ ਨੂੰ ਚੁਣੌਤੀਆਂ ਵਾਲੇ ਸਮੇਂ ਆਪਣੀ ਸਿਆਣਤ ਅਤੇ ਠਰ੍ਹਮੇ ਨਾਲ ਕਾਮਯਾਬੀ ਦੀਆਂ ਮੰਜ਼ਲਾਂ ਵੱਲ ਵਧਣ ਵਿਚ ਯੋਗ ਅਗਵਾਈ ਦਿੱਤੀ।

« Previous PageNext Page »