Posts By ਸਿੱਖ ਸਿਆਸਤ ਬਿਊਰੋ

ਪੁਰਾਤਨ ਦਰਸ਼ਨੀ ਡਿਓੜੀ ਢਾਹੁਣ ਦਾ ਮਾਮਲਾ: ਕਾਰ ਸੇਵਾ ਵਾਲੇ ਬਾਬਿਆਂ ਤੇ ਸ਼ੋ੍ਰਮਣੀ ਕਮੇਟੀ ਦਾ ਤਰਨ ਤਾਰਨ ਦੀਆਂ ਸੰਗਤਾਂ ਨੇ ਵਿਰੋਧ ਕੀਤਾ

ਸਿੱਖ ਧਰਮ ਦੇ ਪੰਜਵੇਂ ਗੁਰੂ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ 200 ਸਾਲ ਤੋਂ ਵੱਧ ਪੁਰਾਤਨ ਅਤੇ ਵਿਰਾਸਤੀ ਦਰਸ਼ਨੀ ਡਿਓੜੀ ਨੂੰ ਢਾਹ ਕੇ ਉਸ ਥਾਂ ਨਵੀਂ ਇਮਾਰਤ ਬਣਾਉਣ ਸਬੰਧੀ ਸ਼ੋ੍ਰਮਣੀ ਕਮੇਟੀ ਵਲੋਂ ਇਸ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਦਿੱਤੇ ਜਾਣ 'ਤੇ ਸ਼ੁੱਕਰਵਾਰ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇ: ਗੁਰਬਚਨ ਸਿੰਘ ਕਰਮੂਵਾਲਾ, ਸ਼ੋ੍ਰਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਤੇ ਬਾਬਾ ਜਗਤਾਰ ਸਿੰਘ ਦੀ ਹਾਜ਼ਰੀ ਵਿਚ ਅਰਦਾਸ ਕਰਕੇ ਜਦ ਦਰਸ਼ਨੀ ਡਿਓੜੀ ਨੂੰ ਢਾਹੁਣ ਲਈ ਟੱਕ ਲਗਾਏ ਗਏ ਤਾਂ ਉੱਥੇ ਹਾਜ਼ਰ ਸੰਗਤ ਵਲੋਂ ਇਸ ਦਾ ਭਾਰੀ ਵਿਰੋਧ ਕੀਤਾ ਗਿਆ।

ਪੰਚਾਇਤ ਸਮਿਤੀ ਚੋਣਾਂ : ਅੱਖ਼ਰਾਂ ਤੋਂ ਕੋਰੇ ਉਮੀਦਵਾਰ ਲਿਖਣਗੇ ਹਲਕਾਂ ਲੰਬੀ ਦੇ ਪੇਂਡੂ ਵਿਕਾਸ ਦੀ ਇਬਾਰਤ

ਜਾਬ ਵਿੱਚ 19 ਸਤੰਬਰ ਨੂੰ ਪੈਣ ਵਾਲੀਆਂ ਪੰਚਾਇਤ ਸਮਿਤੀ ਚੋਣਾਂ 'ਚ ਲੰਬੀ ਹਲਕੇ ਦੇ ਪੇਂਡੂ ਵਿਕਾਸ ਦੀ ਇਬਾਰਤ ਅਨਪੜ੍ਹ ਅਤੇ ਘੱਟ ਪੜ੍ਹੇ-ਲਿਿਖਆਂ ਦੀ ਕੈਬਨਿਟ ਲਿਖੇਗੀ।

ਕੈਪਟਨ ਸਰਕਾਰ ਨੇ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਕੇਂਦਰੀ ਸੁਰੱਖਿਆ ਬਲਾਂ ਦੀ ਮੰਗ ਕੀਤੀ

ਜਾਬ ਵਿੱਚ 19 ਸਤੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਸੂਬੇ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਕੇ ਨੀਮ ਸੁਰੱਖਿਆ ਬਲਾਂ ਦੀਆਂ 20 ਕੰਪਨੀਆਂ ਤਾਇਨਾਤ ਕਰਨ ਦੀ ਮੰਗ ਕੀਤੀ ਹੈ।

ਕਾਂਗਰਸ ਦੇ ਬਾਰਾਂ ਸਾਲਾ ਰਾਜ ਦਾ ਜਿਕਰ ਕਿਓਂ ਨਹੀਂ ਕਰ ਸਕਦੇ ਅਕਾਲੀ? (ਗੁਰਪ੍ਰੀਤ ਸਿੰਘ ਮੰਡਿਆਣੀ)

ਅੱਜ ਕੱਲ ਟੀ.ਵੀ ਬਹਿਸਾਂ, ਰੈਲੀਆਂ ਅਤੇ ਪੰਚਾਇਤੀ ਚੋਣ ਜਲਸਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਇਹਦੇ ਨਾਲ ਤਾਅਲੁੱਕ ਰੱਖਣ ਵਾਲੇ ਗੋਲੀ ਕਾਂਡਾਂ ਦੀ ਚਰਚਾ ਵਿੱਚ ਸਿੱਧਮ ਸਿੱਧਾ ਦੋਸ਼ ਪਿਛਲੀ ਬਾਦਲ ਸਰਕਾਰ ਸਿਰ ਲਗਦਾ ਹੈ। ਕਾਂਗਰਸ ਕੋਲ ਅਕਾਲੀਆਂ ਦੇ ਖਿਲਾਫ਼ ਇਹ ਮੁੱਦਾ ਵੱਡੇ ਹਥਿਆਰ ਵਜੋਂ ਹੱਥ ਲੱਗਿਆ ਹੋਇਆ ਹੈ। ਪਰ ਬਹਿਸ ਦੀ ਹਰੇਕ ਸਟੇਜ ਤੇ ਕਾਂਗਰਸ ਦੇ ਇਸ ਦੋਸ਼ ਦੇ ਜਵਾਬ ਵਿੱਚ ਅਕਾਲੀਆਂ ਵੱਲੋਂ 34 ਸਾਲਾ ਬੈਂਕ ਛੱੜਪਾ ਮਾਰਕੇ ਜੂਨ ਚੁਰਾਸੀ ਅਤੇ ਨਵੰਬਰ ਚੁਰਾਸੀ ਚੇਤੇ ਕਰਾਉਂਦਿਆਂ ਕਾਂਗਰਸ ਨੂੰ ਬਰਾਬਰ ਦਾ ਜਵਾਬ ਦਿੱਤਾ ਜਾਂਦਾ ਹੈ। ਜੂਨ ਚੁਰਾਸੀ ਅਤੇ ਨਵੰਬਰ ਚੁਰਾਸੀ ਦੇ ਜੁਮੇਵਾਰ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਭਾਵੇਂ ਇਸ ਜਹਾਨ ਤੇ ਨਹੀਂ ਰਹੇ ਪਰ ਉਹ ਕਾਂਗਰਸ ਦੇ ਪ੍ਰਧਾਨ ਮੰਤਰੀ ਹੋਣ ਕਰਕੇ ਉਨਾਂ੍ਹ ਦੀ ਕੀਤੀ ਦੀ ਜੁਮੇਵਾਰੀ ਅੱਜ ਦੀ ਕਾਂਗਰਸ ਸਿਰ ਸੁੱਟੀ ਜਾਂਦੀ ਹੈ। ਹਾਲਾਂਕਿ ਆਪਦੇ ਪ੍ਰਧਾਨ ਮੰਤਰੀਆਂ ਦੇ ਇੰਨਾਂ ਐਕਸ਼ਨਾਂ ਦੀ ਜੁਮੇਵਾਰੀ ਤਾਂ ਮੌਜੂਦਾ ਕਾਂਗਰਸ ਨੂੰ ਓਟਣੀ ਹੀ ਪੈਣੀ ਹੈ। ਪਰ ਅਕਾਲੀਆਂ ਵੱਲੋਂ ਆਪਦੀ ਸਰਕਾਰ ਤੇ ਬੇਅਦਬੀ ਤੇ ਗੋਲੀਕਾਡਾਂ ਦੇ ਜਵਾਬ ਦੇਣ ਦੀ ਬਜਾਇ ਕਾਂਗਰਸ ਨੂੰ ਕਿਸੇ ਹੋਰ ਗੱਲ ਦੀ ਦੋਸ਼ੀ ਕਹਿ ਦੇਣ ਨਾਲ ਪਿਛਲੀ ਅਕਾਲੀ ਸਰਕਾਰ ਕਿਸੇ ਵੀ ਤਰਾ੍ਹ ਬਰੀ ਨਹੀਂ ਹੁੰਦੀ।

ਬਾਦਲ ਪਿਉ-ਪੁੱਤਰ ਪੰਥ ‘ਚੋਂ ਛੇਕੇ ਜਾਣ, ਨਵਜੋਤ ਸਿੱਧੂ ਨੇ ਗਿਆਨੀ ਗੁਰਬਚਨ ਸਿੰਘ ਦੇ ਨਾਮ ਸੌਪਿਆ ਮੰਗ ਪੱਤਰ

ਜਾਬ ਸਰਕਾਰ ਦੇ ਵਜ਼ੀਰ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਕਮੇਟੀ ਦੁਆਰਾ ਥਾਪੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਾਮ ਸੌਪੇ ਇੱਕ ਪੱਤਰ ਵਿੱਚ ਮੰਗ ਕੀਤੀ ਹੈ ਸਿਰਸਾ ਡੇਰੇ ਦੇ ਦਲਾਲਾਂ ਨੂੰ ਪੰਥ ‘ਚੋਂ ਛੇਕਿਆ ਜਾਵੇ। ਅੱਜ ਇਥੇ ਕਾਹਲੀ ਨਾਲ ਪੁਜੇ ਨਵਜੋਤ ਸਿੰਘ ਸਿੱਧੂ ਨੇ ਇਸ ਸਬੰਧੀ ਇੱਕ ਚਾਰ ਸਫਿਆਂ ਦਾ ਮੰਗ ਪੱਤਰ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਹਾਇਕ ਭੁਪਿੰਦਰ ਸਿੰਘ ਸਰਪੰਚ ਨੂੰ ਸੌਪਿਆ।

ਮੀਡੀਆ ਦੇ ਪੁਰਾਣੇ ਰੂਪਾਂ ਦਾ ਮਹੱਤਵ ਤੇ ਅਸਰ: ਡਾ. ਸੇਵਕ ਸਿੰਘ ਦਾ ਵਖਿਆਨ

ਵਿਚਾਰ ਮੰਚ ‘ਸੰਵਾਦ’ ਵੱਲੋਂ ‘ਬਿਜਲ ਸੱਥ: ਇਕ ਪੜਚੋਲ’ ਵਿਸ਼ੇ ਉੱਤੇ ਇਕ ਵਖਿਆਨ ਲੜੀ ਕਰਵਾਈ ਗਈ। 26 ਅਗਸਤ, 2018 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਇਕੱਤਰ ਹੋਏ ...

ਆਸਟਰੇਲੀਅਨ ਸਿੱਖ ਖੇਡਾਂ ਲਈ ਵਿਕਟੋਰੀਆ ਸਰਕਾਰ ਵਲੋਂ 1 ਲੱਖ ਡਾਲਰ ਦੀ ਮਦਦ ਦਾ ਐਲਾਨ

ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਇਥੇ ਅਗਲੇ ਸਾਲ ਹੋਣ ਵਾਲੀਆਂ 32ਵੀਆਂ ਆਸਟਰੇਲੀਅਨ ਸਿੱਖ ਖੇਡਾਂ ਲਈ ਵਿਕਟੋਰੀਆ ਸਰਕਾਰ ਨੇ ਇੱਕ ਲੱਖ ਡਾਲਰ ਦੀ ਮਦਦ ਦੇਣ ਦਾ ਐਲਾਨ ...

ਸੁਪਰੀਮ ਕੋਰਟ ਨੇ ਮਨੁੱਖੀ ਹੱਕਾਂ ਦੇ ਕਾਰਕੁੰਨਾਂ ਨੂੰ 17 ਤਕ ਘਰ ਵਿਚ ਨਜ਼ਰਬੰਦ ਰੱਖਣ ਦੇ ਹੁਕਮ ਕੀਤੇ

ਨਵੀਂ ਦਿੱਲੀ: ਭੀਮਾ ਕੋਰੇਗਾਂਓਂ ਹਿੰਸਾ ਦੇ ਮਾਮਲੇ ਵਿਚ ਮਹਾਰਾਸ਼ਟਰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ 5 ਮਨੁੱਖੀ ਹੱਕਾਂ ਦੇ ਕਾਰਕੁੰਨਾਂ ਨੂੰ ਅੱਜ ਭਾਰਤੀ ਸੁਪਰੀਮ ਕੋਰਟ ਨੇ ...

ਸੁੰਨ ਕਰਨ ਵਾਲੇ ਹਨ ਕਿਸਾਨ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਅੰਕੜੇ-ਆਪ

ਚੰਡੀਗੜ੍ਹ: ਕਰਜ਼ੇ ਦਾ ਅਸਹਿ ਬੋਝ ਅਤੇ ਬੇਹੱਦ ਮਾੜੀ ਵਿੱਤੀ ਸਥਿਤੀ ਕਾਰਨ ਖੁਦਕੁਸ਼ੀਆਂ ਕਰ ਰਹੇ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਬਾਰੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਾਰੀ ...

ਜਾਤ-ਪਾਤ ਦਾ ਸ਼ਰਾਪ: ਪੱਗ ਬੰਨਣ ਕਾਰਨ ਮੱਧ ਪ੍ਰਦੇਸ਼ ਵਿੱਚ ਦਲਿਤ ਆਗੂ ਦੇ ਸਿਰ ਦਾ ਚੰਮ ਲਾਹਿਆ

ਮੱਧ ਪ੍ਰਦੇਸ਼: ਭਾਰਤੀ ਉਪਮਹਾਂਦੀਪ ਵਿੱਚ ਦਲਿਤ ਭਾਈਚਾਰੇ ਵਿਰੁਧ ਹਿੰਸਾ ਵਿੱਚ ਵਾਧਾ ਹੋ ਰਿਹਾ ਹੈ। ਇਸ ਤਹਿਤ ਮੱਧ ਪ੍ਰਦੇਸ਼ ਵਿਖੇ ਇਕ ਦਲਿਤ ਆਗੂ ਦੇ ਸਿਰ ਦਾ ...

« Previous PageNext Page »