December 19, 2009 | By ਸਿੱਖ ਸਿਆਸਤ ਬਿਊਰੋ
ਫਰੀਦਕੋਟ (19 ਦਸੰਬਰ, 2009) ਚਾਲੂ ਅਕਾਦਮਿਕ ਸ਼ੈਸ਼ਨ ਦੌਰਾਨ ਬੀ ਐੱਡ ਕਾਲਜਾਂ ਵਿੱਚ ਖਾਲੀ ਪਈਆਂ ਸੀਟਾਂ ਨੂੰ ਭਰਨ ਲਈ ਮਾਨਯੋਗ ਹਾਈ ਕੋਰਟ ਵੱਲੋਂ ਮਿਲੀ ਰਾਹਤ ਦਾ ਨਜ਼ਾਇਜ਼ ਫਾਇਦਾ ਉਠਾਉਂਦਿਆਂ ਇਨ੍ਹ੍ਹਾ ਕਾਲਜਾਂ ਵੱਲੋਂ ਵਿਦਿਆਰਥੀਆਂ ਦੀ ਸ਼ਰੇਆਮ ਲੁੱਟ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦਾਖਲਾ ਲੈਣ ਲਈ ਪੁੱਜੇ ਹਰ ਵਿਦਿਆਰਥੀ ਤੋਂ 50 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਮੰਗ ਕੀਤੀ ਜਾ ਰਹੀ ਹੈ ਜਦੋਂ ਕਿ ਯੂਨੀਵਰਸਿਟੀ ਵੱਲੋਂ ਨਿਰਧਾਰਤ ਫੀਸ 34 ਹਜ਼ਾਰ ਰੁਪਏ ਦੇ ਲੱਗ ਪਗ ਹੈ।ਇਨ੍ਹਾ ਕਾਲਜਾਂ ਦੇ ਪ੍ਰਬੰਧਕ ਵਿਦਿਆਰਥੀਆਂ ਨੂੰ ਨਾ ਤਾਂ ਪ੍ਰਾਸਪੈਕਟ ਦਿੰਦੇ ਹਨ ਅਤੇ ਨਾ ਹੀ ਇਹ ਦੱਸਦੇ ਹਨ ਕਿ ਉਨ੍ਹਾ ਦੀ ਕੌਂਸਲਿੰਗ ਹੋਣ ਤੋਂ ਬਾਅਦ ਸੀਟ ਮਿਲ ਸਕਦੀ ਹੈ। ਇਸ ਗੱਲ ਨੂੰ ਲੁਕਾਕੇ ਸਾਰਿਆਂ ਤੋਂ ਸਿੱਧੇ ਪੈਸੇ ਮੰਗੇ ਜਾ ਰਹੇ ਹਨ। ਇਸ ਨਜ਼ਾਇਜ਼ ਢੰਗ ਨਾਲ ਦਿੱਤੀਆਂ ਜਾ ਰਹੀਆਂ ਸੀਟਾਂ ਪੈਸੇ ਵਾਲੇ ਲੋਕ ਤਾਂ ਲੈ ਰਹੇ ਹਨ ਪਰ ਗਰੀਬ ਵਿਦਿਆਰਥੀ ਜਿਹੜੇ ਐਨਾ ਬੋਝ ਚੁੱਕਣ ਤੋਂ ਅਸਮਰਥ ਹਨ ਫਿਰ ਇਹ ਮੌਕਾ ਗੁਆ ਲੈਣਗੇ। ਜੇਕਰ ਸਹੀ ਢੰਗ ਨਾਲ ਅਰਜ਼ੀਆਂ ਲੈ ਕੇ ਕੌਂਸਲਿੰਗ ਕੀਤੀ ਜਾਵੇ ਤਾਂ ਇਨ੍ਹਾ ਵਿਦਿਆਰਥੀਆਂ ਨੂੰ ਮੌਕਾ ਮਿਲ ਸਕਦਾ ਹੈ। ਵਿਦਿਆਰਥੀਆਂ ਵੱਲੋਂ ਸਵਾਲ ਕੀਤਾ ਗਿਆ ਹੈ ਕਿ ਕੀ ਯੂਨੀਵਰਸਿਟੀ ਇਸ ਗੱਲ ਤੋਂ ਅਣਜਾਣ ਹੈ। ਉਨ੍ਹਾ ਮੰਗ ਕੀਤੀ ਕਿ ਸਰਕਾਰ ਇਸ ਲੁੱਟ ਨੂੰ ਤੁਰੰਤ ਦਖਲ ਦੇ ਕੇ ਬੰਦ ਕਰਵਾਏ। ਇੱਥੇ ਵਰਨਣਯੋਗ ਹੈ ਕਿ ਅਰਜ਼ੀਆਂ ਲੈਣ ਦੀ ਮਿਤੀ 22-23 ਦਸੰਬਰ ਤੱਕ ਹੀ ਹੈ।