Site icon Sikh Siyasat News

ਬਾਦਲ ਦਲ ਜਰਮਨੀ ਦੇ ਵਾਇਸ ਚੇਅਰਮੈਨ ਤੇ ਖਜਾਨਚੀ ਭਾਈ ਮਨਜੀਤ ਸਿੰਘ ਭੰਡਾਲ ਨੇ ਦਿੱਤਾ ਅਸਤੀਫਾ ।

ਜਰਮਨ (21 ਦਸੰਬਰ, 2009): ਸਿੱਖ ਸਿਆਸਤ ਨੂੰ ਬਿਜਲ ਸੁਨੇਹੇਂ ਰਾਹੀਂ ਮਿਲੀ ਸੂਚਨਾ ਅਨੁਸਾਰ ਸ਼ਰੋਮਣੀ ਅਕਾਲੀ ਦਲ ਜਰਮਨੀ ਦੇ ਵਾਇਸ ਚੇਅਰਮੈਨ ਤੇ ਖਜਾਨਚੀ ਭਾਈ ਮਨਜੀਤ ਸਿੰਘ ਭੰਡਾਲ ਨੇ ਪਿਛਲੇ ਦਿਨੀਂ ਬਾਦਲ ਦਲ ਦੀ ਆਹੁਦੇਦਾਰੀ ਤੋਂ ਅਸਤੀਫਾ ਦੇ ਦਿੱਤਾ ਹੈ। ਦਲ ਖਾਲਸਾ ਜਰਮਨੀ ਵੱਲੋਂ ਸ਼ਹੀਦ ਭਾਈ ਦਰਸ਼ਨ ਸਿੰਘ ਲੋਹਾਰਾ ਦੀ ਯਾਦ ਵਿੱਚ ਕਰਵਾਏ ਸਮਾਗਮ ਮੌਕੇ ਬਾਦਲ ਦਲ ਤੋਂ ਅਸਤੀਫੇ ਦਾ ਐਲਾਨ ਕਰਦਿਆਂ ਭਾਈ ਮਨਜੀਤ ਸਿੰਘ ਭੰਡਾਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਲੁਧਿਆਣੇ ਵਿੱਚ ਸਿੱਖ ਧਰਮ ਦੇ ਖਿਲਾਫ ਆਸ਼ੂਤੋਸ਼ ਦੇ ਕੂੜ ਪ੍ਰਚਾਰ ਦੀ ਇਜ਼ਾਜ਼ਤ ਤੇ ਇਸ ਨੂੰ ਰੋਕਣ ਵਾਲੇ ਗੁਰਸਿੱਖਾਂ ਤੇ ਗੋਲੀ ਚਲਾਕੇ ਭਾਈ ਦਰਸ਼ਨ ਸਿੰਘ ਲੁਹਾਰਾ ਨੂੰ ਸ਼ਹੀਦ ਤੇ 15 ਸਿੰਘਾਂ ਨੂੰ ਜ਼ਖਮੀ ਕਰਕੇ ਕੌਮ ਘਾਤਕ ਹੋਣ ਤੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਵੱਸਣ ਵਾਲੇ ਖਾਲਸਾ ਪੰਥ ਦੇ ਹਿਰਦਿਆਂ ਨੂੰ ਵਲੰਧੂਰਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਦੇ ਖਾਲਸਾ ਪੰਥ ਨੇ ਜੋ ਬਾਦਲ ਪਰਿਵਾਰ ਤੇ ਇਸ ਦੇ ਨਮਿੰਦਿਆਂ ਦਾ ਪੂਰਨ ਬਾਈਕਾਟ ਕੀਤਾ ਹੈ ਮੈ ਇਸ ਖਾਲਸਾ ਪੰਥ ਦੇ ਫੈਸਲੇ ਨਾਲ ਹਾਂ ਤੇ ਜਰਮਨੀ  ਬਾਦਲ ਅਕਾਲੀ ਦਲ ਦੇ ਵਾਇਸ ਚੇਅਰਮੈਨ ਤੇ ਖਜਾਨਚੀ ਦੇ ਅਹੌਦੇ ਤੋਂ ਅਸਤੀਫਾ ਦਿੰਦਾ ਹਾਂ।

ਫਰੈਕਫਰਟ ਵਿੱਚ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਤੇ ਭਾਈ ਦਰਸ਼ਨ ਸਿੰਘ ਲੁਹਾਰਾ ਨੂੰ ਸ਼ਰਧਾ ਦੇ ਫੁਲ ਅਰਪਣ ਕਰਨ ਲਈ ਰੱਖੇ ਗਏ ਸ਼ਹੀਦੀ ਸਮਾਗਮ ਵਿੱਚ ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਭਾਈ ਮਨਜੀਤ ਸਿੰਘ ਭੰਡਾਲ ਨੂੰ ਸੰਗਤਾਂ ਦੇ ਸਨਮੁੱਖ ਕਰਕੇ ਜਿਉ ਹੀ ਉਕਤ ਐਲਾਨ ਕੀਤਾ, ਸੰਗਤਾਂ  ਤੇ ਪੰਥਕ ਜਥੇਬੰਦੀਆਂ ਨੇ ਜੈਕਾਰਿਆਂ ਦੀ ਗੰਜੂ ਵਿੱਚ ਸਵਾਗਤ ਕੀਤਾ ਤੇ ਦਲ ਖਾਲਸਾ ਜਰਮਨੀ ਤੇ ਸਿੱਖ ਫੈਡਰੇਸ਼ਨ ਜਰਮਨੀ ਵੱਲੋ ਭਾਈ ਸੁਰਿੰਦਰ ਸਿੰਘ ਸੇਖੋ ਤੇ ਭਾਈ ਗੁਰਦਿਆਲ ਸਿੰਘ ਲਾਲੀ ਨੇ ਸਿਰਪਾਉ ਭੇਟ ਕੀਤਾ ਗਿਆ । ਇਸ ਦੇ ਨਾਲ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਵਾਲੇ ਸਮੂਹ ਨਾਨਕ ਲੇਵਾ ਜੋ ਅਗਿਆਨਤਾ ਜਾਂ ਨਿੱਜੀ ਲਾਲਸਾਵਾਂ ਦੀ ਖਾਤਰ ਬਾਦਲ ਦੀ ਅਗਵਾਈ ਵਿੱਚ ਚੱਲ ਰਹੇ ਹਨ ਉਹ ਇਸ ਕੌਮ ਘਾਤਕ ਬਾਦਲ ਦੀ ਅਗਵਾਈ ਨੂੰ ਛੱਡਕੇ ਭਾਈ ਮਨਜੀਤ ਸਿੰਘ ਭੰਡਾਲ ਵਾਂਗ ਖਾਲਸਾ ਪੰਥ ਵਿੱਚ ਸ਼ਾਮਲ ਹੋਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version