ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਸਮਾਜਵਾਦੀ ਪਾਰਟੀ ਦਾ ਹਿੱਸਾ ਬਣਦੇ ਹੋਏ ਯੂ.ਪੀ ਦੀ ਅਖਿਲੇਸ਼ ਯਾਦਵ ਸਰਕਾਰ ਵਿੱਚ ਕੈਬਿਨਟ ਮੰਤਰੀ ਵਜੋਂ ਸੌਂਹ ਚੁੱਕੀ ਗਈ

ਪੰਜਾਬ ਦੀ ਰਾਜਨੀਤੀ

ਅਕਾਲੀ ਦਲ ਨੂੰ ਇੱਕ ਹੋਰ ਝਟਕਾ; ਰਾਮੂਵਾਲੀਆ ਨੇ ਫੜਿਆ ਸਮਾਜਵਾਦੀ ਪਾਰਟੀ ਦਾ ਹੱਥ

By ਸਿੱਖ ਸਿਆਸਤ ਬਿਊਰੋ

October 31, 2015

ਚੰਡੀਗੜ੍ਹ: ਪਿਛਲੇ ਦਿਨੀ ਬਲਵੰਤ ਸਿੰਘ ਰਾਮੂਵਾਲੀਆ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਦੀ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ, ਪਰ ਮੀਡੀਆ ਸਾਹਮਣੇ ਆ ਕੇ ਬਲਵੰਤ ਸਿੰਘ ਰਾਮੂਵਾਲੀਆ ਨੇ ਉਸ ਖਬਰ ਦਾ ਖੰਡਨ ਕੀਤਾ ਸੀ।ਪਰ ਅੱਜ ਸਵੇਰੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਾ ਜਦੋਂ ਪਿਛਲੇ ਦਿਨੀ ਉਡੀਆਂ ਅਫਵਾਹਾਂ ਸੱਚ ਦਾ ਰੂਪ ਧਾਰਨ ਕਰ ਗਈਆਂ।

ਅੱਜ ਸਵੇਰੇ ਲੱਖਨਊ ਵਿਖੇ ਹੋਏ ਇੱਕ ਸਮਾਗਮ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਸਮਾਜਵਾਦੀ ਪਾਰਟੀ ਦਾ ਹਿੱਸਾ ਬਣਦੇ ਹੋਏ ਯੂ.ਪੀ ਦੀ ਅਖਿਲੇਸ਼ ਯਾਦਵ ਸਰਕਾਰ ਵਿੱਚ ਕੈਬਿਨਟ ਮੰਤਰੀ ਵਜੋਂ ਸੌਂਹ ਚੁੱਕੀ ਗਈ। ਇਸ ਤੋਂ ਪਹਿਲਾਂ ਰਾਮੂਵਾਲੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਉੱਪ ਪ੍ਰਧਾਨ ਸਨ। ਬਲਵੰਤ ਸਿੰਘ ਰਾਮੂਵਾਲੀਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਰੀਦਕੋਟ ਅਤੇ ਸੰਗਰੂਰ ਤੋਂ ਦੋ ਵਾਰ ਮੈਂਬਰ ਪਾਰਲੀਮੈਂਟ ਚੁਣੇ ਜਾ ਚੁੱਕੇ ਹਨ।ਬਲਵੰਤ ਸਿੰਘ ਰਾਮੂਵਾਲੀਆ ਐਚ.ਡੀ ਦੇਵਗੌੜਾ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਰਾਮੂਵਾਲੀਆ ਵੱਲੋਂ ਸਮੇ ਸਮੇ ਤੇ ਪਾਰਟੀਆਂ ਬਦਲੀਆਂ ਜਾਂਦੀਆਂ ਰਹੀਆਂ ਹਨ।ਰਾਮੂਵਾਲੀਆਂ ਵੱਲੋਂ 2011 ਵਿੱਚ ਆਪਣੀ ਲੋਕ ਭਲਾਈ ਪਾਰਟੀ ਦਾ ਰਲੇਵਾਂ ਅਕਾਲੀ ਦਲ ਵਿੱਚ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 2012 ਦੀਆਂ ਚੌਣਾਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਹਾਲੀ ਹਲਕੇ ਤੋਂ ਲੜੇ ਸਨ। ਪਰ ਇਨ੍ਹਾਂ ਚੌਣਾਂ ਵਿੱਚ ਰਾਮੂਵਾਲੀਆ ਨੂੰ ਕਾਂਗ੍ਰੇਸ ਦੇ ਬਲਵੀਰ ਸਿੰਘ ਸਿੱਧੂ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਮੂਵਾਲੀਆ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ 1963 ਵਿੱਚ ਐਸ.ਐਫ.ਆਈ ਦੇ ਜਨਰਲ ਸਕੱਤਰ ਦੇ ਤੌਰ ਤੇ ਕੀਤੀ ਸੀ।ਉਸ ਤੋਂ ਬਾਅਦ ਰਾਮੂਵਾਲੀਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਹਿੱਸਾ ਬਣੇ ਤੇ 1968-72 ਤੱਕ ਇਸ ਪਾਰਟੀ ਦੇ ਪ੍ਰਧਾਨ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: