ਸਿਆਸੀ ਖਬਰਾਂ

ਭਈਆਂ ਦੇ ਜ਼ਮੀਨ ਜਾਇਦਾਦ ਖਰੀਦਣ ਤੇ ਰਾਸ਼ਨ ਕਾਰਡ ਆਦਿ ਬਣਾਉਣ ਤੇ ਪਾਬੰਦੀ ਲਗਾਉਣ ਦੀ ਮੰਗ ਉਠਾਈ

February 14, 2010 | By

ਅੰਮ੍ਰਿਤਸਰ (13 ਫਰਵਰੀ, 2010) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕਨੇਡੀਅਨ ਤੇ ਯੂਥ ਆਗੂਆਂ-ਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ ਲਾਲੀ, ਲਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਨਰਿੰਦਰਪਾਲ ਸਿੰਘ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਯੂ. ਪੀ. ਬਿਹਾਰ ਵਿਚੋਂ ਲੇਬਰ ਦੇ ਰੂਪ ਵਿਚ ਆ ਰਹੇ ਲੋਕਾਂ ’ਤੇ ਤੁਰੰਤ ਰੋਕ ਲਗਾਏ ਜਾਣ ਅਤੇ ਇਨ੍ਹਾਂ ਲੋਕਾ ਵਲੋਂ ਪੰਜਾਬ ਵਿਚ ਜ਼ਮੀਨਾਂ ਜ਼ਾਇਦਾਦ ਖਰੀਦਣ, ਰਾਸ਼ਨ ਕਾਰਡ ਆਦਿ ਬਣਾਉਣ ਤੇ ਪਾਬੰਦੀ ਦੀ ਮੰਗ ਕੀਤੀ ਹੈ।ਇਸਦੇ ਨਾਲ ਹੀ ਉਨ੍ਹਾਂ ਇਸ ਆਵਾਸ ਨੂੰ ਪੰਜਾਬ ਲਈ ਇੱਕ ਆਫ਼ਤ ਦੱਸਦਿਆਂ ਪੰਜਾਬ ਦੇ ਸਮੁੱਚੇ ਭਾਈਚਾਰਿਆਂ ਨੂੰ ਇਸ ਪ੍ਰਤੀ ਸੁਚੇਤ ਹੋ ਜਾਣ ਦਾ ਸੱਦਾ ਦਿੱਤਾ ਹੈ।

ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਮਜ਼ਦੂਰਾਂ ਦੇ ਰੁਪ ਵਿਚ ਆਉਣ ਵਾਲੇ ਲੋਕਾਂ ਵਿਚ ਜ਼ਿਆਦਤਰ ਲੋਕ ਜ਼ਰਾਇਮ ਪੇਸ਼ਾ ਹੁੰਦੇ ਹਨ ਜਿਨ੍ਹਾਂ ਤੋਂ ਪੰਜਾਬ ਦੇ ਮੂਲ ਵਾਸੀਆਂ ਨੂੰ ਹਰ ਸਮੇਂ ਜਾਨ-ਮਾਲ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਨ੍ਹਾਂ ਲੋਕਾਂ ਕਾਰਨ ਹੀ ਪੰਜਾਬ ਦੀ ਧਰਤੀ ’ਤੇ ਅਪਰਾਧ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੋਰੀਆਂ, ਡਕੈਤੀਆਂ, ਕਤਲਾਂ ਅਤੇ ਬਲਾਤਕਾਰਾਂ ਵਰਗੇ ਕੇਸਾਂ ਵਿਚ ਜ਼ਿਆਦਾਤਰ ਇਨ੍ਹਾਂ ਲੋਕਾਂ ਦੀ ਹੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਇਨਾਂ ਲੋਕਾਂ ਦੀ ਕੋਈ ਸਨਾਖ਼ਤ ਨਾ ਹੋਣ ਕਾਰਨ ਜ਼ੁਰਮ ਕਰਨ ਤੋਂ ਬਾਅਦ ਇਹ ਸਾਫ਼ ਬਚ ਜਾਂਦੇ ਹਨ। ਇਸ ਲਈ ਪੰਜਾਬ ਵਿਚ ਅਣਸੁਲਝੇ ਅਪਰਾਧਿਕ ਮਾਮਲਿਆਂ ਵਿਚ ਵੀ ਇਨ੍ਹਾਂ ਲੋਕਾਂ ਦੀ ਸ਼ਮੂਲੀਅਤ ਜ਼ਿਆਦਾ ਮੰਨੀ ਜਾ ਰਹੀ ਹੈ।ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਲੋਕ ਪੰਜਾਬ ਵਿਚ ਟੀ.ਬੀ ਤੇ ਹੋਰ ਛੂਤ ਦੇ ਰੋਗਾਂ ਦੇ ਵਾਇਰਸ ਵੀ ਅਪਣੇ ਨਾਲ ਲੈ ਆੁਂਦੇ ਹਨ ਜਿਸ ਕਾਰਨ ਪੰਜਾਬ ਵਿਚ ਬਿਮਾਰੀਆਂ ਫ਼ੈਲ ਰਹੀਆਂ ਹਨ। ਪੰਜਾਬ ਦੀ ਪਵਿੱਤਰ ਧਰਤੀ ਤੇ ਪਕੜ ਬਣਾ ਚੁੱਕਾ ਜਗਤ ਜੂਠ ਤੰਬਾਕੂ ਵੀ ਇਨਾਂ ਲੋਕਾਂ ਦੀ ਬਦੌਲਤ ਹੀ ਇੱਥੇ ਦਾਖਲ ਹੋਇਆ ਹੈ।

ਉਕਤ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੂਲ ਵਾਸੀਆਂ ਦਾ ਰੋਜ਼ਗਾਰ ਵੀ ਇਨਾਂ ਲੋਕਾਂ ਨੇ ਖੋਹ ਲਿਆ ਹੈ ਪੰਜਾਬ ਦਾ ਨੌਜਵਾਨ ਭਾਵੇਂ ਸਿੱਖ ਹੋਵੇ ਭਾਵੇਂ ਹਿੰਦੂ ਉਸਨੂੰ ਪੰਜਾਬ ਦਾ ਉਦਯੋਗ ਜਗਤ ਤੇ ਹੋਰ ਅਦਾਰੇ ਨੌਕਰੀਆਂ ਦੇਣ ਨੂੰ ਹੀ ਤਿਆਰ ਨਹੀਂ ਹਨ ਸਗੋਂ ਇਸ ਕੰਮ ਲਈ ਉਹ ਭਈਆਂ ਨੂੰ ਤਰਜੀਹ ਦੇ ਰਹੇ ਹਨ। ਪੰਜਾਬ ਦੀ ਧਰਤੀ ਦਾ ਪੈਸਾ ਜੋ ਪੰਜਾਬ ਦੇ ਲੋਕਾਂ ਦੇ ਭਲੇ ਲਈ ਤੇ ਪੰਜਾਬ ਦੇ ਵਿਕਾਸ ਦੇ ਕੰਮ ਆਉਣਾ ਸੀ ਦਿਨੋਂ-ਦਿਨ ਬਿਹਾਰ ਤੇ ਯੂ.ਪੀ ਵਿਚ ਜਾ ਰਿਹੈ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਅਪਰਾਧਿਕ ਬਿਰਤੀ ਵਾਲੇ ਲੋਕਾਂ ਨੂੰ ਕੋਈ ਇਨ੍ਹਾਂ ਦੀ ਭਾਸ਼ਾ ਵਿਚ ਹੀ ਜਵਾਬ ਦੇ ਦਵੇ ਤਾਂ ਇਹ ਲੋਕ ਦੰਗਿਆਂ ’ਤੇ ਉਤਾਰੂ ਹੋ ਕੇ ਪੰਜਾਬ ਦੇ ਮੂਲ ਵਾਸੀਆਂ ਲਈ ਖ਼ਤਰਾ ਬਣ ਜਾਂਦੇ ਹਨ। ਲੁਧਿਆਣਾ ਵਿਚ ਇਨਾਂ ਲੋਕਾਂ ਵਲੋਂ ਮਚਾਇਆ ਗਿਆ ਤਾਂਡਵ ਸਭ ਦੇ ਸਾਹਮਣੇ ਹੈ। ਜੇਕਰ ਉਸ ਸਮੇਂ ਪੁਲਿਸ ਤੇ ਆਮ ਲੋਕ ਅੱਗੇ ਨਾ ਆਉਂਦੇ ਤਾਂ ਅਪਣੀ ਸੋਚੀ-ਸਮਝੀ ਚਾਲ ਨਾਲ ਇਨ੍ਹਾਂ ਜ਼ਰਾਇਮ ਪੇਸ਼ਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਦਾ ਕਤਲੇਆਮ ਵੀ ਸ਼ੁਰੂ ਕਰ ਦੇਣਾ ਸੀ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਪੰਜਾਬ ਦੇ ਲੋਕਾਂ ਦੀਆਂ ਧੀਆਂ-ਭੈਣਾਂ ਵੀ ਇਨ੍ਹਾਂ ਗੁੰਡਾ-ਬਿਰਤੀ ਵਾਲੇ ਲੋਕਾਂ ਤੋਂ ਮਹਿਫ਼ੂਜ਼ ਨਹੀਂ ਰਹੀਆਂ। ਉਨ੍ਹਾਂ ਪੰਜਾਬ ਦੇ ਹਿੰਦੂ, ਸਿੱਖ ਤੇ ਮੁਸਲਿਮ ਸਮੁੱਚੇ ਭਾਈਚਾਰਿਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਇਸ ਆਫ਼ਤ ਤੋਂ ਖਹਿੜਾ ਛੁਡਾਉਣ ਲਈ ਇੱਕ ਮੰਚ ’ਤੇ ਇੱਕਠੇ ਹੋ ਜਾਣਾ ਚਾਹੀਦਾ ਹੈ।ਵਰਨਾ ਬਾਅਦ ਵਿਚ ਪਛਤਾਉਣ ਦਾ ਕੋਈ ਫ਼ਾੲਦਾ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।