August 15, 2015 | By ਸਿੱਖ ਸਿਆਸਤ ਬਿਊਰੋ
ਲੰਡਨ, ਬਰਤਾਨੀਆ (14 ਅਗਸਤ, 2015): ਬੀਬੀਸੀ ਰੇਡੀਉ ਡੀਜੇ ਦੇ ਸੰਚਾਲਕ ਬੌਬੀ ਫਰੀਕਸ਼ਨ ਨੇ ਟਵੀਟਰ ‘ਤੇ ਸਿੱਖਾਂ ਦੀ ਬੇਇੱਜ਼ਤੀ ਕਰਦੇ ਹੋਏ ਸਿੱਖਾਂ ਲਈ “ਸਿੱਖ ਤਾਲੀਬਾਨ” ਸ਼ਬਦਾਂ ਦੀ ਵਰਤੋਂ ਕੀਤੀ ਅਤੇ ਫਿਰ ਉਸਨੇ ਮਾਫੀ ਮੰਗਣਾ ਵੀ ਜਰੂਰੀ ਨਹੀਂ ਸਮਝਿਆ।ਮਾਫੀ ਮੰਗਣ ਦੀ ਬਜ਼ਾਏ ਉਸਨੇ ਆਪਣੇ ਆਪ ਨੂੰ ਸਹੀ ਦੱਸਣ ਦੀ ਕੋਸ਼ਸ਼ ਕੀਤੀ।
ਬੌਬੀ ਫਰੀਕਸ਼ਨ ਵੱਲੋਂ ਸਿੱਖਾਂ ਲਈ ਸਿੱਖਾਂ ਲਈ ‘ਸਿੱਖ ਤਾਲੀਬਾਨ” ਸਭਦਾ ਇਸ ਲਈ ਵਰਤੇ ਕਿਉਕਿ ਇੱਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇੱਕ ਇਸਾਈ ਲੜਕੇ ਅਤੇ ਸਿੱਖ ਲੜਕੀ ਦਾ ਸਿੱਖ ਰਹਿਤ ਮਰਿਆਦਾ ਅਨੁਸਾਰ ਅਨੰਦ ਕਾਰਜ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਬੌਬੀ ਵੱਲੋਂ ਵਰਤੇ ਗਏ ਗੈਰਜਿਮੇਵਾਰਾਨਾ ਸ਼ਬਦਾਂ ‘ਤੇ ਸਿੱਖਾਂ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ।ਇਨ੍ਹਾਂ ਅਪਮਾਣਜਨਕ ਸ਼ਬਦਾ ਲਈ ਬੀਬੀਸੀ ਨੂੰ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
ਸਿੱਖ ਫਡਰੇਸ਼ਨ ਯੂਕੇ ਵੱਲੋਂ ਜਾਰੀ ਲਿਖਤੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ ਸਿੱਖਾਂ ਲਈ ਅਜਿਹੀ ਭਾਸ਼ਾ ਲਈ ਕੋਈ ਥਾ ਨਹੀਂ।ਸਿੱਖਾਂ ਲਈ ਵਰਤੀ ਗਈ ਸ਼ਬਦਾਵਲੀ ਦਾ ਸਿੱਧਾ ਸਬੰਧ ਅਫਗਾਨਿਸਤਾਨ ਵਿੱਚ ਚੱਲ ਰਹੀ ਮੁਸਲਿਮ ਰਾਜਨੀਤਿਕ ਲਹਿਰ ਨਾਲ ਹੈ, ਜਿੱਥੇ ਬਰਤਾਨੀਵੀ ਫੌਜਾਂ ਉਨ੍ਹਾਂ ਨਾਲ ਲੋਹਾ ਲੈ ਰਹੀਆਂ ਹਨ।
ਬੌਬੀ ਫਰੀਕਸ਼ਨ ਦੀ ਬਰਤਾਨੀਆ ਵਿੱਚ ਵੱਸਦੀ ਸਿੱਖ ਕੌਮ ਵੱਲੋਂ ਸਖਤ ਨਿਖੇਧੀ ਕੀਤੀ ਜਾ ਰਹੀ ਹੈ।
ਬੌਬੀ ਫਰੀਕਸਨ ਵੱਲੋਂ ਟਵਿੱਟਰ ‘ਤੇ ਕੀਤੀ ਗਈ ਟਿੱਪਣੀ ਵਿੱਚ ਗੁਰਦੁਆਰਾ ਸਾਹਿਬਾਨ ਬਾਰੇ ਆਪਣੀ ਨਿੱਜ਼ੀ ਰਾਇ ਜ਼ਾਹਿਰ ਕਰਦਿਆਂ ਹੋਰ ਧਰਮਾਂ ਦੇ ਲੋਕਾਂ ਨੂੰ ਬਿਨਾ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕੀਤਿਆਂ ਸਿੱਖੀ ਰੀਤੀ ਅਨੁਸਾਰ ਗੁਰਦੁਆਰਾ ਵਿੱਚ ਅਨੰਦ ਕਾਰਜ਼ ਕਰਨ ਦੀ ਆਗਿਆ ਦੇਣ ਨਾਲ ਸਬੰਧਿਤ ਸੀ।
ਸਿੱਖ ਰਹਿਤ ਮਰਿਆਦਾ ਅਨੁਸਾਰ ਕਿਸੇ ਹੋਰ ਧਰਮ ਨੂੰ ਮੰਨਣ ਵਾਲੇ ਦਾ ਅਨੰਦ ਕਾਰਜ਼ ਨਹੀਂ ਹੋ ਸਕਦਾ।
ਵੱਖ-ਵੱਖ ਧਰਮਾਂ ਦੇ ਲੋਕਾਂ ਵਿੱਚ ਵਧ ਰਹੇ ਅੰਤਰ-ਧਰਮ ਵਿਆਹਾਂ ਦੇ ਮੱਦੇ ਨਜ਼ਰ ਸ਼੍ਰੀ ਅੰਮ੍ਰਿਤਸਰ ਤੋਂ 2007 ਵਿੱਚ ਇਹ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਅਨੰਦ ਕਾਰਜ਼ ਸਿਰਫ ਸਿੱਖ ਮੁੰਡੇ ਅਤੇ ਕੁੜੀ ਦਾ ਹੀ ਹੋ ਸਕਦਾ ਹੈ।
ਬਰਤਾਨੀਆਂ ਵਿੱਚ ਸਥਿਤ ਗੁਰਦੁਆਰਾ ਸਹਿਬਾਨ ਅਤੇ ਸਿੱਖ ਸੰਸਥਾਵਾਂ ਨੇ ਇਹ ਸਪੱਸ਼ਟ ਕੀਤਾ ਹੋਇਆ ਹੈ ਕਿ ਜੇਕਰ ਵੱਖ-ਵੱਖ ਧਰਮਾਂ ਦੇ ਲੋਕ ਵਿਆਹ ਕਰਵਾਉਣ ਦੀ ਇੱਛਾ ਰੱਖਦੇ ਹਨ ਤਾਂ ਉਨ੍ਹਾਂ ਨੂੰ ਇਹ ਰਸਮ ਸਮਾਜਿੱਕ ਰੀਤ ਵਜੋਂ ਨਿਭਾਉਣੀ ਚਾਹੀਦੀ ਹੈ ਨਾ ਕਿ ਧਾਰਮਿਕ ਰੀਤ ਵਜੋਂ।ਜਿੱਥੋਂ ਤੱਕ ਵਿਆਹ ਕਰਵਾਉਣ ਵਾਲ਼ਿਆਂ ਲਈ ਧਰਮ ਦਾ ਸਵਾਲ ਹੈ ਤਾਂ ਉਹ ਇੱਕ ਦੂਜੇ ਦੇ ਧਰਮ ਅਸਥਾਨ ਤੇ ਜਾ ਕੇ ਮੱਥਾ ਟੇਕ ਸਕਦੇ ਹਨ , ਅਰਦਾਸ ਕਰ ਸਕਦੇ ਹਨ ਅਤੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਦਾ ਪ੍ਰਬੰਧਕ ਕਰ ਸਕਦੇ ਹਨ।
Related Topics: BBC, Bobby Friction Controversy, Sikh Federation UK