April 4, 2022 | By ਸਿੱਖ ਸਿਆਸਤ ਬਿਊਰੋ
ਬਹਿਬਲ ਕਲਾਂ/ਫਰੀਦਕੋਟ: ਸਾਲ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਵਿਰੁਧ ਸ਼ਾਂਤਮਈ ਰੋਸ ਪ੍ਰਗਟਾਅ ਰਹੀ ਸਿੱਖ ਸੰਗਤ ਉੱਤੇ ਇੰਡੀਆ ਦੀ ਪੁਲਿਸ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸ. ਸੁਖਰਾਜ ਸਿੰਘ ਵਲੋਂ ਬਹਿਬਲ ਕਲਾਂ ਵਿਖੇ ਜਰਨੈਲੀ ਸੜਕ (ਐਨ.ਐਚ. 54) ਉੱਤੇ 16 ਦਸੰਬਰ 2021 ਤੋਂ ਨਿਰੰਤਰ “ਬਹਿਬਲ ਇਨਸਾਫ ਮੋਰਚਾ” ਲਗਾਇਆ ਹੋਇਆ ਹੈ, ਜਿਸ ਤਹਿਤ 6 ਅਪਰੈਲ 2022 ਨੂੰ ਪੰਥਕ ਜਥੇਬੰਦੀਆਂ ਨੂੰ ਇਕੱਠ ਦਾ ਸੱਦਾ ਦਿੱਤਾ ਗਿਆ ਹੈ।
6 ਅਪਰੈਲ ਦੀ ਇਕੱਤਰਤਾ ਬਾਰੇ ਜਾਣਕਾਰੀ ਦਿੰਦਾ ਇੱਕ ਪੱਤਰ
ਇਸ ਸੰਬੰਧੀ ਸ. ਸੁਖਰਾਜ ਸਿੰਘ ਵਲੋਂ ਸਿੱਖ ਸਿਆਸਤ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਸਾਰੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਪੰਥਕ ਇਕੱਤਰਤਾ ਵਿਚ ਸ਼ਾਮਿਲ ਹੋ ਕੇ ਆਪਣੇ ਵਿਚਾਰ ਅਤੇ ਸੁਝਾਅ ਜਰੂਰ ਸਾਂਝੇ ਕਰਨ।
Related Topics: Behbal Insaaf Morcha 2021-22