ਭਾਈ ਅਜਮੇਰ ਸਿੰਘ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ 'ਤੇ ਲਿਖੀ ਕਿਤਾਬ 7 ਮਾਰਚ ਨੂੰ ਹੋਏਗੀ ਜਾਰੀ

ਸਿੱਖ ਖਬਰਾਂ

ਭਾਈ ਅਜਮੇਰ ਸਿੰਘ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ‘ਤੇ ਲਿਖੀ ਕਿਤਾਬ 7 ਮਾਰਚ ਨੂੰ ਹੋਏਗੀ ਜਾਰੀ

By ਸਿੱਖ ਸਿਆਸਤ ਬਿਊਰੋ

March 05, 2017

ਲੁਧਿਆਣਾ: ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ‘ਤੇ ਲਿਖੀ ਨਵੀਂ ਕਿਤਾਬ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ (ਜ਼ਿਲ੍ਹਾ ਲੁਧਿਆਣਾ) ਵਿਖੇ ਮੰਗਲਵਾਰ 7 ਮਾਰਚ, 2017 ਨੂੰ ਜਾਰੀ ਕੀਤੀ ਜਾਏਗੀ।

“ਤੂਫਾਨਾਂ ਦਾ ਸ਼ਾਹ-ਅਸਵਾਰ: ਸ਼ਹੀਦ ਕਰਤਾਰ ਸਿੰਘ ਸਰਾਭਾ” ਨਾਮ ਦੀ ਇਹ ਕਿਤਾਬ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਾਰਸਾਂ ਵਲੋਂ ਸਵੇਰੇ 10 ਵਜੇ ਜਾਰੀ ਕੀਤੀ ਜਾਏਗੀ।

ਕਿਤਾਬ ਜਾਰੀ ਕਰਨ ਤੋਂ ਬਾਅਦ ਸਰਾਭਾ ਪਿੰਡ ‘ਚ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ ਦੇ ਆਡੀਟੋਰੀਅਮ ‘ਚ ਇਕ ਸਮਾਗਮ ਰੱਖਿਆ ਗਿਆ ਹੈ ਜਿਥੇ ਕਿਤਾਬ ਦੇ ਲਿਖਾਰੀ ਭਾਈ ਅਜਮੇਰ ਸਿੰਘ ਆਪਣੇ ਵਿਚਾਰ ਸਾਂਝੇ ਕਰਨਗੇ।

ਭਾਈ ਅਜਮੇਰ ਸਿੰਘ ਵਲੋਂ ਇਸ ਕਿਤਾਬ ਨਾਲ ਜਾਣ-ਪਛਾਣ 9 ਮਾਰਚ, 2017 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵੀ ਕਰਵਾਈ ਜਾਏਗੀ।

ਜ਼ਿਕਰਯੋਗ ਹੈ ਕਿ ਇਸ ਕਿਤਾਬ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ ਗਿਆ ਹੈ ਜਿਹੜੇ ਕਿ ਲੇਖਕਾਂ/ ਇਤਿਹਾਸਕਾਰਾਂ ਵਲੋਂ ਨਜ਼ਰਅੰਦਾਜ਼ ਕੀਤਾ ਗਿਆ ਸੀ। ਲੇਖਕ ਨੇ ਕਿਤਾਬ ਦੇ ਵਿਸ਼ੇ ‘ਤੇ ਇਤਿਹਾਸਕ ਦਸਤਾਵੇਜ਼ਾਂ ਅਤੇ ਸਬੂਤਾਂ ਦਾ ਡੂੰਘਾਈ ਨਾਲ ਅਧਿਐਨ ਅਤੇ ਪਹਿਲਾਂ ਦੇ ਇਤਿਹਾਸਕਾਰਾਂ ਦੇ ਕੰਮ ਦਾ ਵਿਸ਼ਲੇਸ਼ਣ ਕੀਤਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Bhai Ajmer Singh’s Book on Shaheed Kartar Singh Sarabha to be released on March 7 at Sarabha Village …

ਇਸ ਕਿਤਾਬ ਨੂੰ ਆਨ ਲਾਈਨ ਖਰੀਦਣ ਲਈ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: