ਭਾਈ ਗੁਰਦੀਪ ਸਿੰਘ ਬਠਿੰਡਾ

ਸਿੱਖ ਖਬਰਾਂ

ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ, ਦੇਸ਼ ਧਰੋਹ ਦੇ ਕੇਸ ਵਿੱਚ ਜੇਲ ਵਿੱਚ ਸਨ ਬੰਦ

By ਸਿੱਖ ਸਿਆਸਤ ਬਿਊਰੋ

December 24, 2015

ਪਟਿਆਲਾ ( 23 ਦਸੰਬਰ, 2015): ਸੰਗਰੂਰ ਜੇਲ ਵਿੱਚ ਦੇਸ਼ ਧੋਰਹ ਦੇ ਦੋਸ਼ਾਂ ਅਧੀਨ ਨਜ਼ਰਬੰਦ ਅਕਾਲੀ ਦਲ ਸਾਂਝਾ ਦੇ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਸਿਹਤ ਦੀ ਹਾਲਤ ਗਭੀਰ ਹੋਣ ਕਾਰਣ ਪਟਿਆਲਾ ਦੇ ਰਾਜਿੰਦਰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ।

ਭਾਈ ਬਠਿੰਡਾ 10 ਨਵੰਬਰ ਨੂੰ ਅੰਮ੍ਰਿਤਸਰ ਨੇੜਲ਼ੇ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ (2015) ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਹਨ।ਸਰਬੱਤ ਖਾਲਸਾ ਸਮਾਗਮ ਤੋਂ ਬਾਅਦ ਬਾਦਲ ਸਰਕਾਰ ਨੇ ਪ੍ਰਬੰਧਕਾਂ ਖਿਲਾਫ ਦੇਸ਼ ਧਰੋਹ ਦੇ ਮੁੱਕਦਮੇ ਦਰਜ਼ ਕਰਕੇ ਜੇਲੀਂ ਬੰਦ ਕੀਤਾ ਹੋਇਆ ਹੈ।

ਅੱਜ 23.12.2015 ਰਾਤ ਨੂੰ 11 ਵਜੇ ਉਨ੍ਹਾਂ ਨੂੰ ਦਿਲ ਵਿੱਚ ਤਕਲੀਫ ਹੋਣ ਕਾਰਨ ਸੰਗਰੂਰ ਜੇਲ ਤੋ ਸਰਕਾਰੀ ਹਸਤਪਤਾਲ ਸੰਗਰੂਰ ਵਿੱਚ ਲਿਆਦਾ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਅਮਰਜੈਸੀ ਹਾਲਤਾ ਵਿੱਚ ਪਟਿਆਲਾ ਦੇ ਰਜਿੰਦਰਾ ਹਸਤਪਤਾਲ ਭੇਜ ਦਿੱਤਾ ਅਤੇ ਰਾਤ ਨੂੰ ਲਗਭਗ 12.20 ਉਪਰ ਅਮਰਜੈਸੀ ਵਾਰਡ ਵਿੱਚ ਦਾਖਿਲ ਕੀਤਾ ਗਿਆ।

ਜੇਲ ਪ੍ਰਸ਼ਾਸ਼ਨ ਨੇ ਉਨ੍ਹਾਂ ਦੇ ਬਿਮਾਰ ਅਤੇ ਹਸਪਤਾਲ ਵਿੱਚ ਦਾਖਲ ਹੋਣ ਦੀ ਸੂਚਨਾ ਭਾਈ ਬਠਿੰਡਾ ਦੇ ਪਰਿਵਾਰ ਨੂੰ ਉਨ੍ਹਾਂ ਦੀ ਬਠਿੰਡਾ ਰਿਹਾਇਸ਼ ‘ਤੇ ਰਾਤ ਨੂੰ 12.30 ਵਜੇ ਕੋਤਵਾਲੀ ਪੁਲਿਸ ਬਠਿੰਡਾ ਰਾਹੀ ਤਾਰ ਭੇਜ ਕੇ ਦਿੱਤੀ ਗਈ।

ਭਾਈ ਗੁਰਦੀਪ ਸਿੰਘ ਬਠਿੰਡਾ ਬਾਪੂ ਸੂਰਤ ਸਿੰਘ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਨਾਲ ਵੀ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਉਨ੍ਹਾਂ ਅਤੇ ਪਰਿਵਾਰ ਨੂੰ ਕਾਫੀ ਤੰਗ ਪ੍ਰੇਸ਼ਾਨ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਉਨਾਂ ‘ਤੇ ਸੱਤ 7/51 ਦੇ ਝੂਠੇ ਕੇਸ ਇਸੇ ਸਾਲ ਦੌਰਾਨ ਹੀ ਪਾਏ ਹਨ ਅਤੇ ਉਨ੍ਹਾਂ ਦੇ ਪੁੱਤਰ ਨੂੰ ਵੀ 7/51 ਦੇ ਝੂਠੇ ਪਰਚੇ ਵਿੱਚ ਜੇਲ ਭੇਜਿਆ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: