ਮੁਲਾਕਾਤ ਕਰਕੇ ਜੇਲ ਤੋਂ ਬਾਹਰ ਆਉਦਾ ਭਾਈ ਗੁਰਦੀਪ ਸਿੰਘ ਦਾ ਪਰਿਵਾਰ

ਸਿੱਖ ਖਬਰਾਂ

ਭਾਈ ਗੁਰਦੀਪ ਸਿੰਘ ਦੇ ਪਰਿਵਾਰ ਨੇ ਅੱਠ ਸਾਲ ਬਾਅਦ ਕੀਤੀ ਮੁਲਾਕਾਤ

By ਸਿੱਖ ਸਿਆਸਤ ਬਿਊਰੋ

June 28, 2015

ਅੰਮਿ੍ਤਸਰ ( 27 ਜੂਨ , 2015): ਅੱਜ ਕਰਨਾਟਕ ਦੀ ਗੁਲਬਰਗਾ ਜ਼ੇਲ੍ਹ ਤੋਂ ਅੰਮਿ੍ਤਸਰ ਜ਼ੇਲ੍ਹ ‘ਚ ਲਿਆਂਦੇ ਗਏ ਖਾੜਕੂ ਗੁਰਦੀਪ ਸਿੰਘ ਖੈੜਾ ਉਨ੍ਹਾਂ ਦੀ ਮਾਤਾ ਪਿਤਾ ਨੇ ਅੱਠ ਸਾਲ ਬਾਅਦ ਮੁਲਾਕਾਤ ਕਰਨ ਸਮੇਂ ਮਾਹੌਲ ਬੇਹੱਦ ਭਾਵੁਕ ਹੋ ਗਿਆ ।ਖਾੜਕੂ ਗੁਰਦੀਪ ਸਿੰਘ ਖੈੜਾ ਨਾਲ ਪਰਿਵਾਰ ਵੱਲੋਂ ਪਿਤਾ ਬੰਤਾ ਸਿੰਘ, ਮਾਤਾ ਬੀਬੀ ਜਗੀਰ ਕੌਰ, ਭੈਣਾਂ ਪਰਮਜੀਤ ਕੌਰ, ਕੁਲਦੀਪ ਕੌਰ, ਭਣੇਵੇ ਹੁਸ਼ਨਟਪ੍ਰੀਤ ਸਿੰਘ, ਵੀਰਪਾਲ ਸਿੰਘ, ਗੁਰਜੋਤ ਸਿੰਘ ਭਣੇਵੀਆਂ ਗੁਰਪ੍ਰੀਤ ਕੌਰ ਉਸਦੇ ਪਤੀ ਅਤੇ ਮੰਨਤਪ੍ਰੀਤ ਕੌਰ ਸਮੇਤ ਕੁਲ 12 ਮੈਂਬਰਾਂ ਨੇ ਮੁਲਾਕਾਤ ਕੀਤੀ।

ਭਾਈ ਖੈੜਾ ਨਾਲ ਮੁਲਾਕਾਤ ਕਰਨ ਲਈ ਜ਼ੇਲ੍ਹ ਪ੍ਰਸ਼ਾਸ਼ਨ ਨੇ ਪਰਿਵਾਰਕ ਮੈਂਬਰਾਂ ਨੂੰ ਹੀ ਇਜਾਜਤ ਦਿੱਤੀ। ਜਦਕਿ ਮੁਲਾਕਾਤ ਕਰਨ ਗਏ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਇਜਾਜਤ ਨਾ ਮਿਲਣ ਕਰਕੇ ਵਾਪਸ ਪਰਤਣਾ ਪਿਆ। ਅਕਾਲੀ ਦਲ ਅੰਮਿ੍ਤਸਰ ਦੇ ਜਨ: ਸਕੱਤਰ ਜਰਨੈਲ ਸਿੰਘ ਸਖ਼ੀਰਾ ਤੇ ਹਰਬੀਰ ਸਿੰਘ ਸੰਧੂ ਪੰਚ ਪ੍ਰਧਾਨੀ ਦੇ ਸ: ਬਲਦੇਵ ਸਿੰਘ ਸਿਰਸਾ ਸਮੇਤ ਹੋਰ ਆਗੂ ਗੁਰਦੀਪ ਸਿੰਘ ਖੈੜਾ ਨਾਲ ਮੁਲਾਕਾਤ ਕਰਨ ਲਈ ਕੇਂਦਰ ਜ਼ੇਲ੍ਹ ਅੰਮਿ੍ਤਸਰ ਪਹੁੰਚੇ ਪਰ ਜ਼ੇਲ੍ਹ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਨੂੰ ਮੁਲਾਕਾਤ ਦੀ ਇਜਾਜਤ ਨਾ ਦਿੱਤੀ।

ਇਸ ਤੋਂ ਪਹਿਲਾਂ ਵਕੀਲ ਹਰਪਾਲ ਸਿੰਘ ਚੀਮਾ ਚੇਅਰਮੈਨ ਸਿੱਖ ਫ਼ਾਰ ਹਿਊਮਨ ਰਾਈਟਸ ਤੇ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਰਹੀ ਕਮੇਟੀ ਦੇ ਮੈਂਬਰ ਆਰ. ਪੀ. ਸਿੰਘ ਨੇ ਵੀ ਗੁਰਦੀਪ ਸਿੰਘ ਖੈੜਾ ਨਾਲ ਜ਼ੇਲ੍ਹ ‘ਚ ਮੁਲਾਕਾਤ ਕੀਤੀ।

ਮੁਲਾਕਾਤ ਕਰਕੇ ਵਾਪਸ ਪਰਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਖੈੜਾ ਚੜ੍ਹਦੀ ਕਲਾ ‘ਚ ਹਨ ਅਤੇ ਉਸਨੇ ਕਰਨਾਟਕ ਤੋਂ ਅੰਮਿ੍ਤਸਰ ਜ਼ੇਲ੍ਹ ‘ਚ ਉਸਨੂੰ ਤਬਦੀਲ ਕੀਤੇ ਜਾਣ ‘ਤੇ ਪੰਜਾਬ ਸਰਕਾਰ ਤੇ ਸੰਘਰਸ਼ਸ਼ੀਲ ਸਿੱਖ ਜਥੇਬੰਦੀਆਂ ਦਾ ਧੰਨਵਾਦ ਕੀਤਾ ਹੈ।

ਪਿਤਾ ਬੰਤਾ ਸਿੰਘ ਨੇ ਕਿਹਾ ਕਿ ਗੁਰਦੀਪ ਸਿੰਘ ਨੂੰ ਹੁਣ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਿ ਗੁਰਦੀਪ ਸਿੰਘ ਦੀ ਰਿਹਾਈ ਲਈ ਉਪਰਾਲਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਗੁਰਦੀਪ ਸਿੰਘ ਦੀ ਪੈਰੋਲ ਲਈ ਜਲਦ ਅਰਜੀ ਦਿੱਤੀ ਜਾਵੇਗੀ। ਉਸਦਾ ਜ਼ੇਲ੍ਹ ‘ਚ ਆਚਰਨ ਵਧੀਆ ਹੈ ਤੇ 8 ਸਾਲ ਪਹਿਲਾ ਵੀ ਉਹ ਇਕ ਵਾਰ ਪੈਰੋਲ ‘ਤੇ ਆ ਚੁੱਕਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: