ਸਿੱਖ ਖਬਰਾਂ

ਬੇਅੰਤ ਸਿੰਘ ਕਤਲ ਕਾਂਡ: ਭਾਈ ਗੁਰਮੀਤ ਸਿੰਘ 28 ਦਿਨਾਂ ਦੀ ਪੈਰੋਲ ‘ਤੇ ਹੋਏ ਰਿਹਾਅ

November 14, 2014 | By

ਚੰਡੀਗੜ (13ਨਵੰਬਰ, 2014): ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ‘ਚ ਚੰਡੀਗੜ ਦੀ ਬੂੜੈਲ ਜ਼ੇਲ 1995 ਤੋਂ ਨਜ਼ਰਬੰਦ ਇੰਜ.ਭਾਈ ਗੁਰਮੀਤ ਸਿੰਘ ਵੀਰਵਾਰ ਨੂੰ ਦੇਰ ਸ਼ਾਮ ਕਰੀਬ ਪੋਣੇ ਅੱਠ ਵਜੇ ਬੂੜੈਲ ਜ਼ੇਲ ਚੋਂ ਦੂਜੀ ਵਾਰ 28 ਦਿਨਾਂ ਦੀ ਪੈਰੋਲ ਤੇ ਰਿਹਾਅ ਕਰ ਦਿੱਤਾ ਹੈ।

bhai-gurmeet-singh-burail-jail-e1415935830966

ਭਾਈ ਗੁਰਮੀਤ ਸਿੰਘ 28 ਦਿਨਾਂ ਦੀ ਪੈਰੋਲ ‘ਤੇ ਹੋਏ ਰਿਹਾਅ

ਭਾਈ ਗੁਰਮੀਤ ਸਿੰਘ ਨੂੰ ਜ਼ੇਲ ਵਿਚੋਂ ਲੈਣ ਲਈ ਉਨ ਦੇ ਮਾਤਾ ਸੁਰਜੀਤ ਕੌਰ, ਭੈਣ ਮਨਜੀਤ ਕੌਰ ਭਨੋਈਆ ਭੁਪਿੰਦਰ ਅਤੇ ਛੋਟੀ ਭੈਣ ਵਰਿੰਦਰ ਕੌਰ ਤੋਂ ਇਲਾਵਾ ਪੰਥਕ ਆਗੂ ਭਾਈ ਹਰਪਾਲ ਸਿੰਘ ਚੀਮਾ , ਭਾਈ ਕਮਿੱਕਰ ਸਿੰਘ, ਗੁਰ ਆਸਰਾ ਟ੍ਰਸਟ ਤੋਂ ਬੀਬੀ ਕੁਲਬੀਰ ਕੌਰ ਧਾਮੀ ,ਭਾਈ ਗੁਰਚਰਨ ਸਿੰਘ ਅਤੇ ਭਾਈ ਸੁਰਜੀਤ ਸਿੰਘ ਵਿਸ਼ੇਸ਼ ਤੋਰ ਤੇ ਪਹੁੰਚੇ ਸਨ। ਭਾਈ ਗੁਰਮੀਤ ਸਿੰਘ ਦਾ ਜ਼ੇਲ ਤੋਂ ਬਾਹਰ ਆਊਣ ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਭਾਈ ਗੁਰਮੀਤ ਸਿੰਘ ਨੇ ਕਿਹਾ ਸਿੱਖ ਕੌਮ ਅਤੇ ਪਰਿਵਾਰਿਕ ਮੈਂਬਰਾਂ ਵਲੋਂ ਕੀਤੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਹਨ। ਉਨ•ਾਂ ਦੇਸ਼ਾਂ ਵਿਦੇਸ਼ਾਂ ‘ਚ ਵਸਦੇ ਪੰਥ ਦਰਦੀਆਂ ਅਤੇ ਸਿੱਖ ਕੌਮ ਦੇ ਨੁਮਾਂਇਦਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਭਾਈ ਗੁਰਮੀਤ ਸਿੰਘ ਨੇ ਪਰਿਵਾਰ ਅਤੇ ਸਿੱਖ ਨੁਮਾਇੰਦਿਆਂ ਸਮੇਤ ਜ਼ੇਲ ‘ਚੋਂ ਬਾਹਰ ਆਕੇ ਸਭ ਤੋਂ ਪਹਿਲਾਂ ਗੁ. ਅੰਬ ਸਾਹਿਬ ਪਹੁੰਚਕੇ ਦੇਗ ਕਰਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਨਤਮਸਤਕ ਹੋਏ ।

ਇਥੇ ਦਸੱਣਯੋਗ ਹੈ ਕਿ 29 ਅਕਤੂਬਰ ਨੂੰ ਭਾਈ ਲੱਖਵਿੰਦਰ ਸਿੰਘ ਲੱਖਾ 28 ਦਿਨਾਂ ਦੀ ਪੈਰੋਲ ਤੇ ਆ ਚੁੱਕੇ ਹਨ ਅਤੇ ਅੱਜ ਦੇਰ ਸ਼ਾਮ ਭਾਈ ਗੁਰਮੀਤ ਸਿੰਘ ਵੀ ਆਪਣੇ ਪਰਿਵਾਰ ਸਮੇਤ 28 ਦਿਨਾਂ ਦੀ ਪੈਰੋਲ ਤੇ ਆਪਣੇ ਘਰ ਪਟਿਆਲੇ ਪਹੁੰਚ ਗਏ ਹਨ , ਜਦਕਿ ਭਾਈ ਸ਼ਮਸ਼ੇਰ ਸਿੰਘ ਦੀ ਅਜੇ ਪੈਰੋਲ ਹੋਣੀ ਬਾਕੀ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਉਕਤ ਸਿੰਘਾਂ ਦੀ ਪੱਕੀ ਪੈਰੋਲ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਮਾਮਲੇ ਦੀ ਅਗਲੀ ਸੁਣਵਾਈ 9ਫਰਵਰੀ 2015 ਨੂੰ ਹੋਣੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,