ਆਮ ਖਬਰਾਂ

ਭਾਈ ਹਵਾਰਾ ਦੀ ਬੁੜੈਲ ਜੇਲ੍ਹ ਵਾਲੀ ਚੱਕੀ ਵਿਚ 2004 ਤੋਂ ਬਾਅਦ ਹੁਣ 2013 ਵਿਚ ਪਹਿਲੀ ਵਾਰ ਕੈਦੀ ਰੱਖੇ ਗਏ

October 28, 2013 | By

ਚੰਡੀਗੜ੍ਹ (28 ਅਕਤੂਬਰ, 2013): ਹਾਲ ਵਿਚ ਹੀ ਅਖਬਾਰੀ ਖਬਰਾਂ ਵਿਚ ਇਹ ਗੱਲ ਨਸ਼ਰ ਹੋਈ ਹੈ ਕਿ ਚੰਡੀਗੜ੍ਹ ਸਥਿਤ ਬੁੜੈਲ ਜੇਲ੍ਹ ਦੀ ਜਿਸ ਚੱਕੀ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ, ਇਕ ਹੋਰ ਨਜ਼ਰਬੰਦ ਸਮੇਤ ਸੁਰੰਗ ਪੱਟ ਕੇ ਜੇਲ੍ਹ ਵਿਚੋਂ ਨਿਕਲ ਗਏ ਸਨ; ਉਸ ਚੱਕੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਹਾਲ ਹੀ ਤੱਕ ਖਾਲੀ ਰੱਖਿਆ ਹੋਇਆ ਸੀ।

ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ 2004 ਤੋਂ ਬਾਅਦ ਸਾਲ 2013 ਵਿਚ ਰੋਜ਼ੇ ਅਤੇ ਨਵਰਾਤਿਆਂ ਦਾ ਵਰਤ ਰੱਖਣ ਵਾਲੇ ਕੈਦੀਆਂ ਨੂੰ ਵਰਤ ਦੇ ਦਿਨਾਂ ਦੋਰਾਨ ਇਸ ਚੱਕੀ ਵਿਚ ਰੱਖਿਆ।

ਜ਼ਿਕਰਯੋਗ ਹੈ ਕਿ ਬੇਅੰਤ ਸਿੰਘ ਕਤਲ ਕਾਂਡ ਦੇ ਮੁਕਦਮੇਂ ਸਮੇਂ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਕੇਸਵਾਰ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਸਨ ਜਿਥੇ ਉਨ੍ਹਾਂ ਉੱਪਰ ਜੇਲ੍ਹ ਵਿਚ ਹੀ ਕਚਿਹਰੀ ਲਗਾ ਕੇ ਮੁਕਦਮਾ ਚਲਾਇਆ ਜਾ ਰਿਹਾ ਸੀ, ਜਿਸ ਦੌਰਾਨ 22 ਜਨਵਰੀ 2004 ਨੂੰ ਭਾਈ ਜਗਤਾਰ ਸਿੰਘ ਹਵਾਰਾ ਅਤੇ ਤਿੰਨ ਹੋਰ ਸੁਰੰਗ ਪੁੱਟ ਕੇ ਜੇਲ੍ਹ ਵਿਚੋਂ ਬਾਹਰ ਨਿਕਲ ਗਏ ਸਨ।

ਇਹ ਸੁਰੰਗ ਕਤਰੀਬਨ 94 ਫੁੱਟ ਲੰਬੀ ਸੀ ਤੇ ਇਸ ਵਿਚੋਂ ਨਿਕਲਣ ਵਾਲੀ ਮਿੱਟੀ ਉਨ੍ਹਾਂ ਜੇਲ੍ਹ ਵਿਚ ਹੀ ਖੁਰਦ-ਬੁਰਦ ਕਰ ਦਿੱਤੀ ਸੀ।

ਵਧੇਰੇ ਵਿਸਤਰ ਲਈ ਵੇਖੋ:

→ Bhai Hawara’s prison cell in Burrail Jail hosted inmates in 2013 for the first time since 2004’s jailbreak (October 28, 2013)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,