ਸਿੱਖ ਖਬਰਾਂ

ਭਾਈ ਜਗਤਾਰ ਸਿੰਘ ਤਾਰਾ ਪਿੱਠ ਦਰਦ ਤੋਂ ਪੀੜਤ; ਵਕੀਲ ਸੋਢੀ ਨੇ ਪਟਿਆਲਾ ਅਦਾਲਤ ‘ਚ ਲਾਈ ਅਰਜ਼ੀ

March 22, 2017 | By

ਪਟਿਆਲਾ/ ਚੰਡੀਗੜ੍ਹ: ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਤਾਰਾ ਪਿੱਠ ਦਰਦ ਤੋਂ ਪੀੜਤ ਹਨ। ਉਹ ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਬੰਦ ਹਨ। ਮੀਡੀਆ ਰਿਪੋਰਟ ਮੁਤਾਬਕ ਮੰਗਲਵਾਰ (21 ਮਾਰਚ) ਨੂੰ ਪਟਿਆਲਾ ਅਦਾਲਤ ‘ਚ ਭਾਈ ਤਾਰਾ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਸੀ। ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਘ ਕਤਲ ਕੇਸ ਵਿਚ ਹੋਈ ਪੇਸ਼ੀ ਦੌਰਾਨ ਭਾਈ ਤਾਰਾ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਨੇ ਪਿੱਠ ਦਰਦ ਦਾ ਮੁੱਦਾ ਚੁੱਕਿਆ।

ਭਾਈ ਜਗਤਾਰ ਸਿੰਘ ਤਾਰਾ ਪੁਲਿਸ ਹਿਰਾਸਤ ਵਿੱਚ (ਫਾਈਲ ਫੋਟੋ)

ਭਾਈ ਜਗਤਾਰ ਸਿੰਘ ਤਾਰਾ ਪੁਲਿਸ ਹਿਰਾਸਤ ਵਿੱਚ (ਫਾਈਲ ਫੋਟੋ)

ਐਡਵੋਕੇਟ ਸੋਢੀ ਵਲੋਂ ਸੈਸ਼ਨਜ਼ ਜੱਜ ਅਰੁਣ ਗੁਪਤਾ ਸਾਹਮਣੇ ਪਿੱਠ ਦਰਦ ਦਾ ਮਾਮਲਾ ਚੁੱਕਣ ‘ਤੇ ਜੱਜ ਨੇ ਜੇਲ੍ਹ ਪ੍ਰਸ਼ਾਸਨ ਨੂਮ 24 ਮਾਰਚ ਤਕ ਇਸਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਕੇਸ ਦੀ ਕਾਰਵਾਈ ਦੌਰਾਨ ਰੁਲਦਾ ਸਿੰਘ ਦੇ ਜਵਾਈ ਗੁਰਮੀਤ ਸਿੰਘ ਨੇ ਅਦਾਲਤ ‘ਚ ਆਪਣਾ ਬਿਆਨ ਦਰਜ ਕਰਵਾਇਆ। ਹਾਲਾਂਕਿ ਗਵਾਹੀ ਪੂਰੀ ਨਹੀਂ ਹੋ ਸਕੀ ਅਤੇ ਅਗਲੀ ਕਾਰਵਾਈ ਲਈ 17 ਅਪ੍ਰੈਲ ਦੀ ਤਰੀਕ ਪਾਈ ਗਈ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Bhai Jagtar Singh Tara Suffers Back Pain; Lawyer moves application in Patiala Court …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,