ਲੇਖ

ਯਾਦਾਂ ਦੇ ਝਰੋਖੇ ‘ਚੋਂ: ਇਹੋ ਜਿਹੇ ਸਨ ਸੁਰਿੰਦਰਪਾਲ ਸਿੰਘ …

August 27, 2010 | By

(ਭਾਈ ਸੁਰਿੰਦਰਪਾਲ ਸਿੰਘ ਨੂੰ ਦਸੰਬਰ 2008 ਵਿਚ ਸਾਰੀਆਂ ਐਲੋਪੈਥਿਕ ਥਾਂਵਾਂ ਤੋਂ ਜੁਆਬ ਮਿਲਣ ਤੋਂ ਬਾਅਦ ਘਰ ਲਿਆ ਕੇ ਵੀ ਇਲਾਜ ਕਰਵਾਉਣ ਦੀ ਕੋਸ਼ਿਸ਼ ਜਾਰੀ ਰਹੀ। ਹੋਮਿਓਪੈਥਿਕ ਡਾਕਟਰਾਂ ਨੂੰ ਕੇਸ ਦੱਸਣ ਦੇ ਨਾਲ-ਨਾਲ ਮਰੀਜ਼ ਦੇ ਸੁਭਾਅ ਅਤੇ ਜ਼ਿੰਦਗੀ ਬਾਰੇ ਵੀ ਜਾਣਕਾਰੀ ਦੇਣੀ ਪੈਂਦੀ ਸੀ। ਉਹਨਾਂ ਬਾਰੇ ਜੋ ਜਾਣਕਾਰੀ ਉਹਨਾਂ ਦੀ ਧਰਮ ਪਤਨੀ ਬੀਬੀ ਸਰਤਾਜ ਕੌਰ ਨੇ ਲਿਖੀ ਉਹ ਉਹਨਾਂ ਦੀ ਸਖਸ਼ੀਅਤ ਦਾ ਇਕ ਚਿਤਰ ਉਲੀਕਦੀ ਹੈ)
• ਜੀਹਦਾ (ਮੋਹ) ਕਰਦੇ ਐਨਾ ਕਰਦੇ ਕਿ ਕੋਈ ਬਲਾ ਇਹਨਾਂ ਤੋਂ ਬਿਨਾਂ ਅਗਲੇ ਤੱਕ ਪਹੁੰਚ ਨਹੀਂ ਸਕਦੀ ਸੀ। ਇਸ ਰਿਸ਼ਤੇ ਲਈ ਇਹਨਾਂ ਦਾ ਆਪਣਾ ਆਪ, ਪਰਿਵਾਰ, ਬੱਚੇ ਸਭ ਛੋਟੇ ਰਹਿ ਜਾਂਦੇ ਸੀ। ਜਿਹੜਾ ਵੀ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਬੁਲਾਉਂਦਾ, ਐਂ ਮੌਕੇ ਤੇ ਅਗਲੇ ਦੇ ਦੁੱਖ-ਸੁੱਖ ਵਿਚ ਪਹੁੰਚਦੇ।
• ਜਿਥੇ ਖੜ ਜਾਂਦੇ ਬਸ ਅੜ ਜਾਂਦੇ, ਕਦੀ ਲਿਫਦੇ ਨਾ ਸੀ। ਬਿਲਕੁੱਲ ਲੜਾਕੇ ਨਹੀਂ ਸੀ, ਕਦੀ ਛੇੜਾ ਨਹੀਂ ਛੇੜਿਆ, ਕਦੀ ਇਹਨਾਂ ਕਰਕੇ ਲੜਾਈ ਨਹੀਂ ਹੋਈ ਹੋਣੀ, ਜੇਕਰ ਲੜਾਈ ਸਿਰ ਪੈ ਜਾਂਦੀ ਤਾਂ ਸਭ ਤੋਂ ਅੱਗੇ ਹੋ ਕੇ ਹੱਲਾ ਸ਼ੇਰੀ ਦਿੰਦੇ ਤੇ ਪਿੱਛੇ ਹਟਣਾ ਜਾਂ ਭੱਜਣਾ ਸ਼ਬਦਾਂ ਦਾ ਪਤਾ ਨਹੀਂ ਸੀ।
• ਭਾਜੀ ਦਲਜੀਤ ਸਿੰਘ ਨਾਲ ਅਜਿਹਾ ਰਿਸ਼ਤਾ ਸੀ, ਬੱਸ ਸਾਰੇ ਭੈਣ ਭਰਾ, ਮਾਤਾ ਪਿਤਾ, ਬੱਚੇ ਸਭ- ਕਿਤੇ ਪਿੱਛੇ ਰਹਿ ਜਾਂਦੇ। ਇੰਝ ਲਗਦਾ ਵੀ ਬੱਸ ਇਹ ਇਹਨਾਂ ਲਈ ਬਣੇ ਹਨ। ਆਪ ਕਿਤੇ ਮਰਜ਼ੀ ਬੁਰੇ ਬਣ ਸਕਦੇ ਸੀ, ਪਰ ਭਾਜੀ ਨਾਲ ਮਾੜੀ ਜਿਹੀ ਵੀ ਊਚ ਨੀਚ ਬਰਦਾਸਤ ਨਹੀਂ ਸੀ।ਜਦੋਂ ਦਿਮਾਗ ਤੇ ਕਾਬੂ ਨਾ ਰਿਹਾ ਤਾਂ ਵੀ ਭਾਜੀ ਦੀ ਹਰ ਗੱਲ ਮੰਨ ਲੈਂਦੇ, ਉਹਨਾਂ ਦੇ ਕਿਹਾਂ ਦੁੱਧ ਪੀ ਲੈਂਦੇ। ਆਖਰੀ ਸ਼ਬਦ ਜੋ ਮੂਹੋਂ ਨਿਕਲੇ, ਉਹ ਵੀ ਉੱਚੀ-ਉੱਚੀ ‘ਭਾਜੀ-ਭਾਜੀ’ ਕਿਹਾ।
• ਬਿਮਾਰੀ ਨਾਲ ਐਨੇ ਹੌਸਲੇ ਨਾਲ ਲੜੇ ਬਸ ਜੋ ਇਕ ਮਿਸਾਲ ਹੈ। ਡਾਕਟਰ ਨੇ ਕਿਹਾ ਕਿ ਠੀਕ ਨਹੀਂ ਹੋਣਾ ਪਰ ਇਹਨਾਂ ਨੇ ਚੁੱਪ ਕਰਾ ਦਿੱਤਾ, ਕਹਿੰਦੇ ਮੈਨੂੰ ਕੁਝ ਨਹੀਂ ਹੁੰਦਾ, ਮੈਂ ਕਦੀ ਹਾਰ ਨਹੀਂ ਮੰਨੀ, ਬਿਮਾਰੀ ਅੱਗੇ ਗੋਡੇ ਨਹੀਂ ਟੇਕਣੇ, ਆਖਰੀ ਸਾਹ ਤੱਕ ਜੂਝਾਂਗੇ।ਰੱਬ ਨੂੰ ਮੰਨਣ ਵਾਲੀ ਇੰਨੀ ਚੰਗੀ ਰੂਹ ਸੀ ਕਿ ਜਦੋ ਸਰੀਰ ਬਿਲਕੁਲ ਕਮਜ਼ੋਰ ਹੋ ਗਿਆ ਤਾ ਵੀ ਚਿਹਰੇ ਤੇ ਓਨਾ ਹੀ ਨੂਰ ਸੀ, ਇੰਝ ਲਗਦਾ ਸੀ ਬਸ ਹੁਣੇ ਬੋਲ ਪੈਣਗੇ।
• ਸਹੁਰਿਆਂ ਨਾਲ ਵੀ ਕੋਈ ਜਨਮ ਦਾ ਧੁਰੋਂ ਲਿਖਿਆ ਮੇਲ ਸੀ। ਇਕ ਵਾਰ ਮੇਰੀ ਮਾਤਾ ਮੇਰੇ ਨਾਨਕੇ ਗਈ ਹੋਈ ਸੀ, ਮੇਰੇ ਮਾਮਾ (ਪਾਖਰ ਸਿੰਘ) ਜੀ ਨੇ ਕਿਹਾ ਕਿ ਕੋਈ ਸਿੰਘ ਆਇਆ ਹੈ, ਉਸ ਲਈ ਸੁੱਚੇ ਹੱਥਾਂ ਨਾਲ ਪ੍ਰਸਾਦ ਬਣਾਓ, ਬੱਸ ਬਿਲਕੁਲ ਥੋੜ੍ਹਾ ਜਿਹਾ ਹੀ ਹੋਵੇ। ਮਾਮੀ ਜੀ ਨੇ ਬਿਲਕੁਲ ਥੋੜ੍ਹਾ ਜਿਹਾ ਇਹਨਾਂ ਜੋਗਾ ਹੀ ਪ੍ਰਸਾਦ ਬਣਾਇਆ। ਦੇਣ ਲੱਗਿਆਂ ਮਾਤਾ ਕਹਿੰਦੀ ਮੈਂ ਦੇਖਾਂ ਵੀ ਕਿੰਨਾ ਸੋਹਣਾ ਜਵਾਨ ਮੁੰਡਾ ਕਿਸੇ ਮਾਂ ਦਾ, ਕਿਧਰ ਤੁਰਿਆ ਫਿਰਦਾ। ਮਾਤਾ ਨੂੰ ਮੇਰੇ ਵਿਆਹ ਵੇਲੇ ਪਤਾ ਲੱਗਿਆ ਕਿ ਇਹ ਤਾਂ ਓਸੇ ਦਾ ਜਵਾਈ ਸੀ। ਮਾਤਾ ਨੇ ਇਹਨਾਂ ਨੂੰ ਪੁਛਿਆ ਕਿ ਤੁਸੀਂ ਹੀ ਸੀ, ਕਹਿੰਦੇ ਹਾਂ ਜੀ।
• ਜਿਹੜੀ ਗੱਲ ਕਰਦੇ ਸਾਰੇ ਮੰਨ ਲੈਂਦੇ, ਭਾਵੇਂ ਕੋਈ ਵੱਡਾ ਭਾਵੇ ਛੋਟਾ। ਹੁਕਮ ਕਰਨ ਦੀ ਬਹੁਤ ਆਦਤ ਸੀ। ਕਈ ਵਾਰ ਕਿਸੇ ਨੂੰ ਫੋਨ ਤੇ ਕਹਿੰਦੇ ਕਿ ਐਨੇ ਵਜਦੇ ਨੂੰ ਐਸ ਥਾਂ ਤੇ ਖੜ੍ਹਾ ਹੋਣਾ ਚਾਹੀਦੈ। ਜਿਹੜੇ ਕੰਮ ਨੂੰ ਦਿਲ ਕਰਦਾ ਉਹੀ ਕਰਦੇ। ਜਿਹੜੇ ਵਿਚ ਰੂਹ ਨਹੀਂ, ਬੱਸ ਉਹ ਨਹੀਂ ਕਰ ਸਕਦੇ ਸਨ।
• ਹਰੇਕ ਬੰਦੇ ਨੂੰ ਉਹਦੇ ਮੂੰਹ ਤੇ ਗੱਲ ਕਹਿ ਦਿੰਦੇ ਸਨ। ਸੱਚ ਕਹਿਣ ਵਿਚ ਕਦੀ ਨਹੀਂ ਝਿਜਕਦੇ ਸਨ ਭਾਵੇਂ ਉਹ ਜਿੰਨਾ ਮਰਜ਼ੀ ਕੋਝਾ ਹੋਵੇ। ਬੰਦਿਆਂ ਦੀ ਪਰਖ ਬਹੁਤ ਸੀ, ਅੱਜ ਤੱਕ ਕਦੀ ਧੋਖਾ ਨਹੀਂ ਖਾਧਾ ਹੋਣਾ। ਮਿਲਦਿਆਂ ਸਾਰ, ਹਰੇਕ ਨੂੰ ਤੋਲ ਦਿੰਦੇ ਸੀ। ਕਈ ਵਾਰ ਅਜਿਹਾ ਹੋਇਆ ਕਿ ਦੋਸਤਾਂ ਮਿੱਤਰਾਂ ਨੂੰ ਲੰਬੇ ਵਾਹ ਤੋਂ ਬਾਅਦ ਪਤਾ ਲੱਗਦਾ ਕਿ ਬੰਦਾ ਠੀਕ ਨਹੀਂ ਸੀ। ਇਹ ਪਹਿਲੀ ਨਜ਼ਰੇ ਦੱਸ ਦਿੰਦੇ। ਇਹਨਾਂ ਨੂੰ ਦੋਗਲੇ ਬੰਦੇ ਜਾਂ ਬੇ ਇਮਾਨ ਬਿਲਕੁਲ ਪਸੰਦ ਨਹੀਂ ਸੀ। ਚਾਹੇ ਕੋਈ ਕਿੰਨਾ ਮਰਜ਼ੀ ਸੱਚਾ-ਸੁਚਾ ਅੰਮ੍ਰਿਤਧਾਰੀ ਹੋਵੇ ਚਾਹੇ ਕੋਈ ਕਿੱਡਾ ਮਰਜ਼ੀ ਅਹੁਦੇ ਤੇ ਹੋਵੇ ਜੇਕਰ ਉਹਦੀ ਨੀਅਤ ਸਾਫ ਨਹੀਂ ਤਾਂ ਬੱਸ ਕਾਟਾ ਮਾਰ ਦਿੰਦੇ ਸੀ, ਜਿੰਨਾ ਮਰਜ਼ੀ ਨੁਕਸਾਨ ਹੋਈ ਜਾਵੇ।
• ਇਹਨਾਂ ਨੂੰ ਸਿੱਧਰੇ ਜਿਹੇ, ਚੰਗੀ ਤਰ੍ਹਾਂ ਤਿਆਰ ਨਾ ਹੋ ਕੇ ਰਹਿਣ ਵਾਲੇ ਸਿੱਖ ਪ੍ਰੋਫੈਸਰਾਂ ਤੇ ਬਹੁਤ ਗੁੱਸਾ ਚੜ੍ਹਦਾ, ਹਮੇਸ਼ਾ ਕਹਿੰਦੇ ਕਿ ਇਹਨਾਂ ਦੀ ਸ਼ਕਲ ਵੇਖ ਕੇ ਸਿੱਖਾਂ ਦੇ ਮੁੰਡੇ ਵਾਲ ਕਟਾ ਦਿੰਦੇ ਨੇ। ਕਿਸੇ ਬੰਦੇ ਵਿਚ ਕਿੰਨੇ ਵੀ ਐਬ ਹੋਣ ਜੇਕਰ ਉਹ ਬੇਇਮਾਨ ਨਾ ਹੋਵੇ ਤਾਂ ਇਹਨਾਂ ਨੂੰ ਚੰਗਾ ਲੱਗਦਾ। ਉਸ ਦੀ ਹਮੇਸ਼ਾ ਇਜ਼ਤ ਕਰਦੇ। ਕਿਸੇ ਬੰਦੇ ਬਾਰੇ ਕਹਿ ਦਿੰਦੇ ਇਹ ਬਹੁਤ ਕੈਲਕੂਲੇਟਡ (ਗਿਣਤੀ ਮਿਣਤੀ ਕਰਨ ਵਾਲਾ) ਹੈ।ਸੁਭਾਅ ਤੋਂ ਇਹ ਬਹੁਤ ਰੁੱਖੇ ਸਨ। ਲਿਪ ਪੋਚ ਕੇ ਗੱਲ ਨਹੀਂ ਕਹਿ ਸਕਦੇ ਸਨ। ਕਈ ਵਾਰ ਕਿਸੇ ਨਾਲ ਬੁਰੀ ਕਰਦੇ, ਫਿਰ ਗੰਢਦੇ ਵੀ ਨਾ ਸਗੋਂ ਕਹਿੰਦੇ ਕਿ ਇਹ ਇਸੇ ਲਾਇਕ ਸੀ।
• ਰਿਜਰਵ (ਦਿਲ ਗੱਲ ਨਾ ਦੱਸਣ ਵਾਲੇ) ਬਹੁਤ ਜ਼ਿਆਦਾ ਸਨ। ਆਪਣੀ ਗੱਲ ਕਦੇ ਕਿਸੇ ਨੂੰ ਨਾ ਦਸਦੇ ਜਾਂ ਫਿਰ ਓਦੋਂ ਦੱਸਦੇ ਜਦੋਂ ਵੱਸ ਵਿਚ ਨਾ ਰਹੇ। ਘਰ ਵਿਚ ਕਿਸੇ ਕੰਮ ਵਾਲੀ ਤੱਕ ਨੂੰ ਬਰਦਾਸ਼ਤ ਨਹੀਂ ਕਰਦੇ ਸਨ। ਇਕ ਵਾਰ ਕਹਿੰਦੇ ਕਿ ਜਾਂ ਤਾਂ ਇਹਨੂੰ ਹਟਾ ਦੇ ਜਾਂ ਮੇਰੇ ਘਰ ਹੁੰਦਿਆਂ ਇਹ ਨਾ ਆਵੇ। ਆਪਣੇ ਘਰ ਵਿਚ ਹੀ ਓਪਰਿਆਂ ਵਾਂਗ ਕਿਉਂ ਰਹਾਂ। ਉੱਚੀ ਉੱਚੀ ਕੋਈ ਨਾ ਕੋਈ ਗੀਤ ਗਾਉਂਦੇ ਰਹਿੰਦੇ। ਜਿਆਦਾ ਸਮਾਂ ਚੁੱਪ ਹੀ ਰਹਿੰਦੇ। ਸਵੇਰੇ ਉਠ ਕੇ ਹਮੇਸ਼ਾ ਹੀ ਬੜੇ ਚੁੱਪ ਰਹਿੰਦੇ ਸਨ।
• ਕੋਈ ਸੋਹਣਾ ਜਵਾਨ ਮੁੰਡਾ ਜਾਂ ਕੁੜੀ ਵੇਖ ਕੇ ਹਮੇਸ਼ਾਂ ਬਹੁਤ ਖੁਸ਼ ਹੁੰਦੇ ਤੇ ਰੱਜ ਕੇ ਸਿਫਤ ਕਰਦੇ। ਕਦੀ ਕੋਈ ਕੱਪੜਾ ਜਾਂ ਜੁੱਤੀ ਖਰੀਦਣੀ ਹੋਵੇ ਬਹੁਤ ਦੇਰ ਲਗਾਉਂਦੇ, ਕਦੀ ਮਾੜੀ ਚੀਜ਼ ਨਾ ਖਰੀਰਦੇ। ਜੇਕਰ ਪਸੰਦ ਨਹੀਂ ਤਾਂ ਨਾ ਲੈਂਦੇ ਭਾਵੇਂ ਕਿੰਨੀ ਵੀ ਲੋੜ ਹੋਵੇ। ਬੱਚਿਆਂ ਦੇ ਕਪੜੇ ਖਰੀਦਦੇ ਵੀ ਬਹੁਤ ਟਾਈਮ ਲਾਉਂਦੇ। ਕੁੜਤ ਪਜਾਮਾ ਅਜਿਹਾ ਹੁੰਦਾ ਸੀ ਕਿ ਬੜੇ ਲੋਕੀਂ ਪੁੱਛਦੇ ਕਿ ਕਿਥੋਂ ਖਰੀਦਦੇ ਹੋ? ਇਕ ਵਾਰ ਪਾਇਆ ਕਪੜਾ ਬਿਨਾਂ ਧੋਤੇ ਦੂਜੇ ਦਿਨ ਧੋਣ ਤੋਂ ਬਿਨਾਂ ਕਦੀ ਨਹੀਂ ਸੀ ਪਾਉਂਦੇ। ਪੱਗ ਹਮੇਸ਼ਾਂ ਇਕੋ ਤਰੀਕੇ ਦੀ ਬੰਨ੍ਹਦੇ ਤੇ ਕਦੀ ਦੋ ਮਿੰਟ ਤੋਂ ਵੱਧ ਸਮਾਂ ਨਾ ਲਾਉਂਦੇ। ਮੈਚਿੰਗ ਕੀਤੇ ਬਿਨਾਂ ਕਦੇ ਨਾ ਰਹਿੰਦੇ। ਹਰ ਚੀਜ਼ ਇਹਨਾਂ ਨੂੰ ਠੀਕ ਥਾਂ ਤੇ ਚਾਹੀਦੀ ਸੀ, ਕਹਿੰਦੇ ਸੀ ਕਿ ਪੁਛਣਾ ਕਿਉਂ ਪਵੇ ਕਿ ਮੇਰਾ ਆਹ ਕਿਥੇ ਪਿਐ?
• ਖਾਣ-ਪੀਣ ਹਮੇਸ਼ਾ ਘਰੇ ਬਣਾਈ ਸਾਦੀ ਰੋਟੀ ਖਾਂਦੇ ਸਨ ਪਰ ਬਹੁਤ ਸਫਾਈ ਪਸੰਦ ਸਨ। ਜੇਕਰ ਕੁਝ ਚੰਗਾ ਨਹੀਂ ਲੱਗਿਆ ਤਾਂ ਬਿਲਕੁਲ ਵੀ ਖਾਂਦੇ ਨਹੀਂ ਸੀ। ਮਿਠਾ ਬਹੁਤ ਖਾਂਦੇ ਸਨ, ਜਿੰਨੇ ਦੇਰ ਅੱਗੇ ਪਿਆ ਹੋਵੇ ਖਾਈ ਜਾਂਦੇ। ਜੂਠ ਕਦੀ ਨਹੀਂ ਸੀ ਛੱਡਦੇ। ਦੋ ਤੋਂ ਵੱਧ ਰੋਟੀ ਕਦੀ ਨਹੀਂ ਖਾਧੀ ਹੋਣੀ। ਥਾਲੀ ਇੰਝ ਹੁੰਦੀ ਸੀ ਜਿਵੇਂ ਵਰਤੀ ਨਾ ਹੋਵੇ, ਇਕ ਤੁਪਕਾ ਵੀ ਡੁੱਲ਼ ਨਹੀ ਸੀ ਸਕਦਾ। ਕੁਝ ਮਰਜ਼ੀ ਖਾਂਦੇ ਉਗਲਾਂ ਦੇ ਪੋਟਿਆਂ ਤੱਕ ਲਿਬੜਣ ਨਹੀਂ ਸਕਦੇ ਸੀ। ਸਬਜ਼ੀ ਦੀ ਸ਼ਕਲ ਵੇਖ ਦੱਸ ਦਿੰਦੇ ਸਵਾਦ ਹੈ ਜਾਂ ਨਹੀਂ ਹੋਣੀ। ਜੇਕਰ ਕਿਤੇ ਦੂਰ ਜਾਂਦੇ ਤਾਂ ਹਮੇਸ਼ਾਂ ਘਰੋਂ ਰੋਟੀ ਖਾ ਕੇ ਜਾਂਦੇ। ਸਾਰਾ ਦਿਨ ਬਿਨਾਂ ਖਾਧੇ ਪੀਤੇ ਵੀ ਕੱਢ ਦਿੰਦੇ। ਘਰ ਵਾਪਸ ਆ ਕੇ ਜਿੰਨੇ ਮਰਜ਼ੀ ਥੱਕੇ ਹੋਣ ਜਾਂ ਭੁੱਖੇ ਹੋਣ ਨਹਾਉਣ ਤੋਂ ਬਿਨਾਂ ਕਦੀ ਰੋਟੀ ਨਾ ਖਾਂਦੇ।
• ਹਮੇਸ਼ਾ ਕੋਈ ਨਾ ਕੋਈ ਸਤਰ ਬੋਲਦੇ ਰਹਿੰਦੇ। ਕਈ ਵਾਰ ਸੁਰਜੀਤ ਪਾਤਰ ਦੀਆਂ:
‘ਉਹ ਜੋ ਇਸ ਆਸ ਤੇ ਮਰਗੇ। ‘ਸਾਧ ਚਲਦੇ ਭਲੇ ਨਗਰੀ ਵਸਦੀ ਭਲੀ’ ਇਹ ਲਾਈਨਾਂ ਬੋਲਦੇ ਜਦੋਂ ਵੀ ਘਰੋਂ ਜਾਂਦੇ।
ਸਾਧਾਂ ਨੂੰ ਕੀ ਸਵਾਦਾਂ ਨਾਲ। ਕਈ ਵਾਰ ਗੁਰਬਾਣੀ ਦੀਆਂ ਪੰਕਤੀਆਂ ਬੋਲਦੇ:
ਜੇ ਜਾਣਾ ਤਿਲ ਥੋੜੜੇ ਸੰਭਲ ਬੁਕ ਭਰੀ…
ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ॥
• ਮੈਨੂੰ ਹੁਣ ਆ ਕੇ ਲੋਕੀਂ ਆਪਣਾ-ਆਪਣਾ ਰਿਸ਼ਤਾ ਦੱਸਦੇ ਨੇ ਤਾਂ ਲਗਦਾ ਹੈ ਕਿ ਇੱਕ ਬੰਦਾ ਐਨੇ ਲੋਕਾਂ ਦਾ ਦਰਦੀ ਕਿਵੇਂ ਹੋ ਸਕਦਾ? ਐਨਾ ਜਿਆਦਾ ਪਿਆਰ ਕਰਨ ਵਾਲਾ? ਤੇ ਜਿਹੜੇ 12 ਸਾਲ ਮੈਨੂੰ ਮਿਲੇ ਅਜਿਹਾ ਵਕਤ ਲੋਕਾਂ ਦੀ 40-40 ਸਾਲਾਂ ਦੀ ਵਿਆਹੁਤਾ ਜਿੰਦਗੀ ਵਿੱਚ ਸ਼ਾਇਦ ਥੋੜਾ ਜਿਹਾ ਹੀ ਹੋਵੇ, ਪਰ ਮੈਂ ਸਵਰਗ ਵਰਗੀ ਜ਼ਿੰਦਗੀ ਬਤੀਤ ਕੀਤੀ। ਕੋਈ ਗੱਲ ਕਹਿਣ ਦਾ ਤਾਂ ਸਾਨੂੰ ਸਮਾਂ ਲੱਗਿਆ ਹੋਵੇਗਾ, ਪਰ ਪੂਰਾ ਕਰਨ ਨੂੰ ਉਨ੍ਹਾਂ ਸਮਾਂ ਨਹੀਂ ਲਾਇਆ। ਜਿਧਰ ਵੀ ਮੈਂ ਦੇਖਦੀ ਹਾਂ ਤਾਂ ਲਗਦਾ ਕਿ ਉਹ ਐਨੀ ਕਮਾਈ ਕਰਗੇ। 2 ਸਾਲ ਜਿਹੜਾ ਬਿਮਾਰ ਰਹੇ ਮੈਨੂੰ ਲੱਗਦਾ ਕਿ ਮੇਰੇ ਐਨੇ ਵੱਡੇ ਭਾਗ, ਰੱਬ ਨੇ ਮੈਨੂੰ ਅਜਿਹੀ ਰੂਹ ਦੀ ਸੇਵਾ ਦਾ ਮੌਕਾ ਦਿੱਤਾ। ਬੱਸ ਹੁਣ ਮੈਂ ਇਹੀ ਚਾਹੁੰਦੀ ਹਾਂ ਕਿ ਸਾਡੇ ਬੱਚੇ ਵੀ ਇਹਨਾਂ ਵਰਗੇ ਹੋਣ, ਇਸੇ ਰਾਹਾਂ ਤੇ ਚੱਲਣ।

(ਸੰਪਾਦਕੀ ਨੋਟ:ਭਾਈ ਸੁਰਿੰਦਰਪਾਲ ਸਿੰਘ ਨੂੰ ਦਸੰਬਰ 2008 ਵਿਚ ਸਾਰੀਆਂ ਐਲੋਪੈਥਿਕ ਥਾਂਵਾਂ ਤੋਂ ਜੁਆਬ ਮਿਲਣ ਤੋਂ ਬਾਅਦ ਘਰ ਲਿਆ ਕੇ ਵੀ ਇਲਾਜ ਕਰਵਾਉਣ ਦੀ ਕੋਸ਼ਿਸ਼ ਜਾਰੀ ਰਹੀ। ਹੋਮਿਓਪੈਥਿਕ ਡਾਕਟਰਾਂ ਨੂੰ ਕੇਸ ਦੱਸਣ ਦੇ ਨਾਲ-ਨਾਲ ਮਰੀਜ਼ ਦੇ ਸੁਭਾਅ ਅਤੇ ਜ਼ਿੰਦਗੀ ਬਾਰੇ ਵੀ ਜਾਣਕਾਰੀ ਦੇਣੀ ਪੈਂਦੀ ਸੀ। ਉਹਨਾਂ ਬਾਰੇ ਜੋ ਜਾਣਕਾਰੀ ਉਹਨਾਂ ਦੀ ਧਰਮ ਪਤਨੀ ਬੀਬੀ ਸਰਤਾਜ ਕੌਰ ਨੇ ਲਿਖੀ ਉਹ ਉਹਨਾਂ ਦੀ ਸਖਸ਼ੀਅਤ ਦਾ ਇਕ ਚਿਤਰ ਉਲੀਕਦੀ ਹੈ)

ਭਾਈ ਸੁਰਿੰਦਰਪਾਲ ਸਿੰਘ ਆਪਣੀ ਪਤਨੀ ਬੀਬੀ ਸਿਰਤਾਜ ਕੌਰ ਅਤੇ ਬੇਟਿਆਂ, ਦਲਸ਼ੇਰ ਸਿੰਘ ਅਤੇ ਮੋਹਕਮ ਸਿੰਘ, ਨਾਲ।

ਭਾਈ ਸੁਰਿੰਦਰਪਾਲ ਸਿੰਘ ਆਪਣੀ ਪਤਨੀ ਬੀਬੀ ਸਿਰਤਾਜ ਕੌਰ ਅਤੇ ਬੇਟਿਆਂ, ਦਲਸ਼ੇਰ ਸਿੰਘ ਅਤੇ ਮੋਹਕਮ ਸਿੰਘ, ਨਾਲ।

• ਜੀਹਦਾ (ਮੋਹ) ਕਰਦੇ ਐਨਾ ਕਰਦੇ ਕਿ ਕੋਈ ਬਲਾ ਇਹਨਾਂ ਤੋਂ ਬਿਨਾਂ ਅਗਲੇ ਤੱਕ ਪਹੁੰਚ ਨਹੀਂ ਸਕਦੀ ਸੀ। ਇਸ ਰਿਸ਼ਤੇ ਲਈ ਇਹਨਾਂ ਦਾ ਆਪਣਾ ਆਪ, ਪਰਿਵਾਰ, ਬੱਚੇ ਸਭ ਛੋਟੇ ਰਹਿ ਜਾਂਦੇ ਸੀ। ਜਿਹੜਾ ਵੀ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਬੁਲਾਉਂਦਾ, ਐਂ ਮੌਕੇ ਤੇ ਅਗਲੇ ਦੇ ਦੁੱਖ-ਸੁੱਖ ਵਿਚ ਪਹੁੰਚਦੇ।

• ਜਿਥੇ ਖੜ ਜਾਂਦੇ ਬਸ ਅੜ ਜਾਂਦੇ, ਕਦੀ ਲਿਫਦੇ ਨਾ ਸੀ। ਬਿਲਕੁੱਲ ਲੜਾਕੇ ਨਹੀਂ ਸੀ, ਕਦੀ ਛੇੜਾ ਨਹੀਂ ਛੇੜਿਆ, ਕਦੀ ਇਹਨਾਂ ਕਰਕੇ ਲੜਾਈ ਨਹੀਂ ਹੋਈ ਹੋਣੀ, ਜੇਕਰ ਲੜਾਈ ਸਿਰ ਪੈ ਜਾਂਦੀ ਤਾਂ ਸਭ ਤੋਂ ਅੱਗੇ ਹੋ ਕੇ ਹੱਲਾ ਸ਼ੇਰੀ ਦਿੰਦੇ ਤੇ ਪਿੱਛੇ ਹਟਣਾ ਜਾਂ ਭੱਜਣਾ ਸ਼ਬਦਾਂ ਦਾ ਪਤਾ ਨਹੀਂ ਸੀ।

• ਭਾਜੀ ਦਲਜੀਤ ਸਿੰਘ ਨਾਲ ਅਜਿਹਾ ਰਿਸ਼ਤਾ ਸੀ, ਬੱਸ ਸਾਰੇ ਭੈਣ ਭਰਾ, ਮਾਤਾ ਪਿਤਾ, ਬੱਚੇ ਸਭ- ਕਿਤੇ ਪਿੱਛੇ ਰਹਿ ਜਾਂਦੇ। ਇੰਝ ਲਗਦਾ ਵੀ ਬੱਸ ਇਹ ਇਹਨਾਂ ਲਈ ਬਣੇ ਹਨ। ਆਪ ਕਿਤੇ ਮਰਜ਼ੀ ਬੁਰੇ ਬਣ ਸਕਦੇ ਸੀ, ਪਰ ਭਾਜੀ ਨਾਲ ਮਾੜੀ ਜਿਹੀ ਵੀ ਊਚ ਨੀਚ ਬਰਦਾਸਤ ਨਹੀਂ ਸੀ।ਜਦੋਂ ਦਿਮਾਗ ਤੇ ਕਾਬੂ ਨਾ ਰਿਹਾ ਤਾਂ ਵੀ ਭਾਜੀ ਦੀ ਹਰ ਗੱਲ ਮੰਨ ਲੈਂਦੇ, ਉਹਨਾਂ ਦੇ ਕਿਹਾਂ ਦੁੱਧ ਪੀ ਲੈਂਦੇ। ਆਖਰੀ ਸ਼ਬਦ ਜੋ ਮੂਹੋਂ ਨਿਕਲੇ, ਉਹ ਵੀ ਉੱਚੀ-ਉੱਚੀ ‘ਭਾਜੀ-ਭਾਜੀ’ ਕਿਹਾ।

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਆਖਰੀ (ਅਕਾਲ ਚਲਾਣੇ ਤੋਂ ਬਾਅਦ ਦੀ) ਤਸਵੀਰ।

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਆਖਰੀ (ਅਕਾਲ ਚਲਾਣੇ ਤੋਂ ਬਾਅਦ ਦੀ) ਤਸਵੀਰ।

• ਬਿਮਾਰੀ ਨਾਲ ਐਨੇ ਹੌਸਲੇ ਨਾਲ ਲੜੇ ਬਸ ਜੋ ਇਕ ਮਿਸਾਲ ਹੈ। ਡਾਕਟਰ ਨੇ ਕਿਹਾ ਕਿ ਠੀਕ ਨਹੀਂ ਹੋਣਾ ਪਰ ਇਹਨਾਂ ਨੇ ਚੁੱਪ ਕਰਾ ਦਿੱਤਾ, ਕਹਿੰਦੇ ਮੈਨੂੰ ਕੁਝ ਨਹੀਂ ਹੁੰਦਾ, ਮੈਂ ਕਦੀ ਹਾਰ ਨਹੀਂ ਮੰਨੀ, ਬਿਮਾਰੀ ਅੱਗੇ ਗੋਡੇ ਨਹੀਂ ਟੇਕਣੇ, ਆਖਰੀ ਸਾਹ ਤੱਕ ਜੂਝਾਂਗੇ।ਰੱਬ ਨੂੰ ਮੰਨਣ ਵਾਲੀ ਇੰਨੀ ਚੰਗੀ ਰੂਹ ਸੀ ਕਿ ਜਦੋ ਸਰੀਰ ਬਿਲਕੁਲ ਕਮਜ਼ੋਰ ਹੋ ਗਿਆ ਤਾ ਵੀ ਚਿਹਰੇ ਤੇ ਓਨਾ ਹੀ ਨੂਰ ਸੀ, ਇੰਝ ਲਗਦਾ ਸੀ ਬਸ ਹੁਣੇ ਬੋਲ ਪੈਣਗੇ।

• ਸਹੁਰਿਆਂ ਨਾਲ ਵੀ ਕੋਈ ਜਨਮ ਦਾ ਧੁਰੋਂ ਲਿਖਿਆ ਮੇਲ ਸੀ। ਇਕ ਵਾਰ ਮੇਰੀ ਮਾਤਾ ਮੇਰੇ ਨਾਨਕੇ ਗਈ ਹੋਈ ਸੀ, ਮੇਰੇ ਮਾਮਾ (ਪਾਖਰ ਸਿੰਘ) ਜੀ ਨੇ ਕਿਹਾ ਕਿ ਕੋਈ ਸਿੰਘ ਆਇਆ ਹੈ, ਉਸ ਲਈ ਸੁੱਚੇ ਹੱਥਾਂ ਨਾਲ ਪ੍ਰਸਾਦ ਬਣਾਓ, ਬੱਸ ਬਿਲਕੁਲ ਥੋੜ੍ਹਾ ਜਿਹਾ ਹੀ ਹੋਵੇ। ਮਾਮੀ ਜੀ ਨੇ ਬਿਲਕੁਲ ਥੋੜ੍ਹਾ ਜਿਹਾ ਇਹਨਾਂ ਜੋਗਾ ਹੀ ਪ੍ਰਸਾਦ ਬਣਾਇਆ। ਦੇਣ ਲੱਗਿਆਂ ਮਾਤਾ ਕਹਿੰਦੀ ਮੈਂ ਦੇਖਾਂ ਵੀ ਕਿੰਨਾ ਸੋਹਣਾ ਜਵਾਨ ਮੁੰਡਾ ਕਿਸੇ ਮਾਂ ਦਾ, ਕਿਧਰ ਤੁਰਿਆ ਫਿਰਦਾ। ਮਾਤਾ ਨੂੰ ਮੇਰੇ ਵਿਆਹ ਵੇਲੇ ਪਤਾ ਲੱਗਿਆ ਕਿ ਇਹ ਤਾਂ ਓਸੇ ਦਾ ਜਵਾਈ ਸੀ। ਮਾਤਾ ਨੇ ਇਹਨਾਂ ਨੂੰ ਪੁਛਿਆ ਕਿ ਤੁਸੀਂ ਹੀ ਸੀ, ਕਹਿੰਦੇ ਹਾਂ ਜੀ।

• ਜਿਹੜੀ ਗੱਲ ਕਰਦੇ ਸਾਰੇ ਮੰਨ ਲੈਂਦੇ, ਭਾਵੇਂ ਕੋਈ ਵੱਡਾ ਭਾਵੇ ਛੋਟਾ। ਹੁਕਮ ਕਰਨ ਦੀ ਬਹੁਤ ਆਦਤ ਸੀ। ਕਈ ਵਾਰ ਕਿਸੇ ਨੂੰ ਫੋਨ ਤੇ ਕਹਿੰਦੇ ਕਿ ਐਨੇ ਵਜਦੇ ਨੂੰ ਐਸ ਥਾਂ ਤੇ ਖੜ੍ਹਾ ਹੋਣਾ ਚਾਹੀਦੈ। ਜਿਹੜੇ ਕੰਮ ਨੂੰ ਦਿਲ ਕਰਦਾ ਉਹੀ ਕਰਦੇ। ਜਿਹੜੇ ਵਿਚ ਰੂਹ ਨਹੀਂ, ਬੱਸ ਉਹ ਨਹੀਂ ਕਰ ਸਕਦੇ ਸਨ।

• ਹਰੇਕ ਬੰਦੇ ਨੂੰ ਉਹਦੇ ਮੂੰਹ ਤੇ ਗੱਲ ਕਹਿ ਦਿੰਦੇ ਸਨ। ਸੱਚ ਕਹਿਣ ਵਿਚ ਕਦੀ ਨਹੀਂ ਝਿਜਕਦੇ ਸਨ ਭਾਵੇਂ ਉਹ ਜਿੰਨਾ ਮਰਜ਼ੀ ਕੋਝਾ ਹੋਵੇ। ਬੰਦਿਆਂ ਦੀ ਪਰਖ ਬਹੁਤ ਸੀ, ਅੱਜ ਤੱਕ ਕਦੀ ਧੋਖਾ ਨਹੀਂ ਖਾਧਾ ਹੋਣਾ। ਮਿਲਦਿਆਂ ਸਾਰ, ਹਰੇਕ ਨੂੰ ਤੋਲ ਦਿੰਦੇ ਸੀ। ਕਈ ਵਾਰ ਅਜਿਹਾ ਹੋਇਆ ਕਿ ਦੋਸਤਾਂ ਮਿੱਤਰਾਂ ਨੂੰ ਲੰਬੇ ਵਾਹ ਤੋਂ ਬਾਅਦ ਪਤਾ ਲੱਗਦਾ ਕਿ ਬੰਦਾ ਠੀਕ ਨਹੀਂ ਸੀ। ਇਹ ਪਹਿਲੀ ਨਜ਼ਰੇ ਦੱਸ ਦਿੰਦੇ। ਇਹਨਾਂ ਨੂੰ ਦੋਗਲੇ ਬੰਦੇ ਜਾਂ ਬੇ ਇਮਾਨ ਬਿਲਕੁਲ ਪਸੰਦ ਨਹੀਂ ਸੀ। ਚਾਹੇ ਕੋਈ ਕਿੰਨਾ ਮਰਜ਼ੀ ਸੱਚਾ-ਸੁਚਾ ਅੰਮ੍ਰਿਤਧਾਰੀ ਹੋਵੇ ਚਾਹੇ ਕੋਈ ਕਿੱਡਾ ਮਰਜ਼ੀ ਅਹੁਦੇ ਤੇ ਹੋਵੇ ਜੇਕਰ ਉਹਦੀ ਨੀਅਤ ਸਾਫ ਨਹੀਂ ਤਾਂ ਬੱਸ ਕਾਟਾ ਮਾਰ ਦਿੰਦੇ ਸੀ, ਜਿੰਨਾ ਮਰਜ਼ੀ ਨੁਕਸਾਨ ਹੋਈ ਜਾਵੇ।

• ਇਹਨਾਂ ਨੂੰ ਸਿੱਧਰੇ ਜਿਹੇ, ਚੰਗੀ ਤਰ੍ਹਾਂ ਤਿਆਰ ਨਾ ਹੋ ਕੇ ਰਹਿਣ ਵਾਲੇ ਸਿੱਖ ਪ੍ਰੋਫੈਸਰਾਂ ਤੇ ਬਹੁਤ ਗੁੱਸਾ ਚੜ੍ਹਦਾ, ਹਮੇਸ਼ਾ ਕਹਿੰਦੇ ਕਿ ਇਹਨਾਂ ਦੀ ਸ਼ਕਲ ਵੇਖ ਕੇ ਸਿੱਖਾਂ ਦੇ ਮੁੰਡੇ ਵਾਲ ਕਟਾ ਦਿੰਦੇ ਨੇ। ਕਿਸੇ ਬੰਦੇ ਵਿਚ ਕਿੰਨੇ ਵੀ ਐਬ ਹੋਣ ਜੇਕਰ ਉਹ ਬੇਇਮਾਨ ਨਾ ਹੋਵੇ ਤਾਂ ਇਹਨਾਂ ਨੂੰ ਚੰਗਾ ਲੱਗਦਾ। ਉਸ ਦੀ ਹਮੇਸ਼ਾ ਇਜ਼ਤ ਕਰਦੇ। ਕਿਸੇ ਬੰਦੇ ਬਾਰੇ ਕਹਿ ਦਿੰਦੇ ਇਹ ਬਹੁਤ ਕੈਲਕੂਲੇਟਡ (ਗਿਣਤੀ ਮਿਣਤੀ ਕਰਨ ਵਾਲਾ) ਹੈ।ਸੁਭਾਅ ਤੋਂ ਇਹ ਬਹੁਤ ਰੁੱਖੇ ਸਨ। ਲਿਪ ਪੋਚ ਕੇ ਗੱਲ ਨਹੀਂ ਕਹਿ ਸਕਦੇ ਸਨ। ਕਈ ਵਾਰ ਕਿਸੇ ਨਾਲ ਬੁਰੀ ਕਰਦੇ, ਫਿਰ ਗੰਢਦੇ ਵੀ ਨਾ ਸਗੋਂ ਕਹਿੰਦੇ ਕਿ ਇਹ ਇਸੇ ਲਾਇਕ ਸੀ।

• ਰਿਜਰਵ (ਦਿਲ ਗੱਲ ਨਾ ਦੱਸਣ ਵਾਲੇ) ਬਹੁਤ ਜ਼ਿਆਦਾ ਸਨ। ਆਪਣੀ ਗੱਲ ਕਦੇ ਕਿਸੇ ਨੂੰ ਨਾ ਦਸਦੇ ਜਾਂ ਫਿਰ ਓਦੋਂ ਦੱਸਦੇ ਜਦੋਂ ਵੱਸ ਵਿਚ ਨਾ ਰਹੇ। ਘਰ ਵਿਚ ਕਿਸੇ ਕੰਮ ਵਾਲੀ ਤੱਕ ਨੂੰ ਬਰਦਾਸ਼ਤ ਨਹੀਂ ਕਰਦੇ ਸਨ। ਇਕ ਵਾਰ ਕਹਿੰਦੇ ਕਿ ਜਾਂ ਤਾਂ ਇਹਨੂੰ ਹਟਾ ਦੇ ਜਾਂ ਮੇਰੇ ਘਰ ਹੁੰਦਿਆਂ ਇਹ ਨਾ ਆਵੇ। ਆਪਣੇ ਘਰ ਵਿਚ ਹੀ ਓਪਰਿਆਂ ਵਾਂਗ ਕਿਉਂ ਰਹਾਂ। ਉੱਚੀ ਉੱਚੀ ਕੋਈ ਨਾ ਕੋਈ ਗੀਤ ਗਾਉਂਦੇ ਰਹਿੰਦੇ। ਜਿਆਦਾ ਸਮਾਂ ਚੁੱਪ ਹੀ ਰਹਿੰਦੇ। ਸਵੇਰੇ ਉਠ ਕੇ ਹਮੇਸ਼ਾ ਹੀ ਬੜੇ ਚੁੱਪ ਰਹਿੰਦੇ ਸਨ।

• ਕੋਈ ਸੋਹਣਾ ਜਵਾਨ ਮੁੰਡਾ ਜਾਂ ਕੁੜੀ ਵੇਖ ਕੇ ਹਮੇਸ਼ਾਂ ਬਹੁਤ ਖੁਸ਼ ਹੁੰਦੇ ਤੇ ਰੱਜ ਕੇ ਸਿਫਤ ਕਰਦੇ। ਕਦੀ ਕੋਈ ਕੱਪੜਾ ਜਾਂ ਜੁੱਤੀ ਖਰੀਦਣੀ ਹੋਵੇ ਬਹੁਤ ਦੇਰ ਲਗਾਉਂਦੇ, ਕਦੀ ਮਾੜੀ ਚੀਜ਼ ਨਾ ਖਰੀਰਦੇ। ਜੇਕਰ ਪਸੰਦ ਨਹੀਂ ਤਾਂ ਨਾ ਲੈਂਦੇ ਭਾਵੇਂ ਕਿੰਨੀ ਵੀ ਲੋੜ ਹੋਵੇ। ਬੱਚਿਆਂ ਦੇ ਕਪੜੇ ਖਰੀਦਦੇ ਵੀ ਬਹੁਤ ਟਾਈਮ ਲਾਉਂਦੇ। ਕੁੜਤ ਪਜਾਮਾ ਅਜਿਹਾ ਹੁੰਦਾ ਸੀ ਕਿ ਬੜੇ ਲੋਕੀਂ ਪੁੱਛਦੇ ਕਿ ਕਿਥੋਂ ਖਰੀਦਦੇ ਹੋ? ਇਕ ਵਾਰ ਪਾਇਆ ਕਪੜਾ ਬਿਨਾਂ ਧੋਤੇ ਦੂਜੇ ਦਿਨ ਧੋਣ ਤੋਂ ਬਿਨਾਂ ਕਦੀ ਨਹੀਂ ਸੀ ਪਾਉਂਦੇ। ਪੱਗ ਹਮੇਸ਼ਾਂ ਇਕੋ ਤਰੀਕੇ ਦੀ ਬੰਨ੍ਹਦੇ ਤੇ ਕਦੀ ਦੋ ਮਿੰਟ ਤੋਂ ਵੱਧ ਸਮਾਂ ਨਾ ਲਾਉਂਦੇ। ਮੈਚਿੰਗ ਕੀਤੇ ਬਿਨਾਂ ਕਦੇ ਨਾ ਰਹਿੰਦੇ। ਹਰ ਚੀਜ਼ ਇਹਨਾਂ ਨੂੰ ਠੀਕ ਥਾਂ ਤੇ ਚਾਹੀਦੀ ਸੀ, ਕਹਿੰਦੇ ਸੀ ਕਿ ਪੁਛਣਾ ਕਿਉਂ ਪਵੇ ਕਿ ਮੇਰਾ ਆਹ ਕਿਥੇ ਪਿਐ?

• ਖਾਣ-ਪੀਣ ਹਮੇਸ਼ਾ ਘਰੇ ਬਣਾਈ ਸਾਦੀ ਰੋਟੀ ਖਾਂਦੇ ਸਨ ਪਰ ਬਹੁਤ ਸਫਾਈ ਪਸੰਦ ਸਨ। ਜੇਕਰ ਕੁਝ ਚੰਗਾ ਨਹੀਂ ਲੱਗਿਆ ਤਾਂ ਬਿਲਕੁਲ ਵੀ ਖਾਂਦੇ ਨਹੀਂ ਸੀ। ਮਿਠਾ ਬਹੁਤ ਖਾਂਦੇ ਸਨ, ਜਿੰਨੇ ਦੇਰ ਅੱਗੇ ਪਿਆ ਹੋਵੇ ਖਾਈ ਜਾਂਦੇ। ਜੂਠ ਕਦੀ ਨਹੀਂ ਸੀ ਛੱਡਦੇ। ਦੋ ਤੋਂ ਵੱਧ ਰੋਟੀ ਕਦੀ ਨਹੀਂ ਖਾਧੀ ਹੋਣੀ। ਥਾਲੀ ਇੰਝ ਹੁੰਦੀ ਸੀ ਜਿਵੇਂ ਵਰਤੀ ਨਾ ਹੋਵੇ, ਇਕ ਤੁਪਕਾ ਵੀ ਡੁੱਲ਼ ਨਹੀ ਸੀ ਸਕਦਾ। ਕੁਝ ਮਰਜ਼ੀ ਖਾਂਦੇ ਉਗਲਾਂ ਦੇ ਪੋਟਿਆਂ ਤੱਕ ਲਿਬੜਣ ਨਹੀਂ ਸਕਦੇ ਸੀ। ਸਬਜ਼ੀ ਦੀ ਸ਼ਕਲ ਵੇਖ ਦੱਸ ਦਿੰਦੇ ਸਵਾਦ ਹੈ ਜਾਂ ਨਹੀਂ ਹੋਣੀ। ਜੇਕਰ ਕਿਤੇ ਦੂਰ ਜਾਂਦੇ ਤਾਂ ਹਮੇਸ਼ਾਂ ਘਰੋਂ ਰੋਟੀ ਖਾ ਕੇ ਜਾਂਦੇ। ਸਾਰਾ ਦਿਨ ਬਿਨਾਂ ਖਾਧੇ ਪੀਤੇ ਵੀ ਕੱਢ ਦਿੰਦੇ। ਘਰ ਵਾਪਸ ਆ ਕੇ ਜਿੰਨੇ ਮਰਜ਼ੀ ਥੱਕੇ ਹੋਣ ਜਾਂ ਭੁੱਖੇ ਹੋਣ ਨਹਾਉਣ ਤੋਂ ਬਿਨਾਂ ਕਦੀ ਰੋਟੀ ਨਾ ਖਾਂਦੇ।

• ਹਮੇਸ਼ਾ ਕੋਈ ਨਾ ਕੋਈ ਸਤਰ ਬੋਲਦੇ ਰਹਿੰਦੇ। ਕਈ ਵਾਰ ਸੁਰਜੀਤ ਪਾਤਰ ਦੀਆਂ:

‘ਉਹ ਜੋ ਇਸ ਆਸ ਤੇ ਮਰਗੇ। ‘ਸਾਧ ਚਲਦੇ ਭਲੇ ਨਗਰੀ ਵਸਦੀ ਭਲੀ’ ਇਹ ਲਾਈਨਾਂ ਬੋਲਦੇ ਜਦੋਂ ਵੀ ਘਰੋਂ ਜਾਂਦੇ।

ਸਾਧਾਂ ਨੂੰ ਕੀ ਸਵਾਦਾਂ ਨਾਲ। ਕਈ ਵਾਰ ਗੁਰਬਾਣੀ ਦੀਆਂ ਪੰਕਤੀਆਂ ਬੋਲਦੇ:

ਜੇ ਜਾਣਾ ਤਿਲ ਥੋੜੜੇ ਸੰਭਲ ਬੁਕ ਭਰੀ…

ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ॥

• ਮੈਨੂੰ ਹੁਣ ਆ ਕੇ ਲੋਕੀਂ ਆਪਣਾ-ਆਪਣਾ ਰਿਸ਼ਤਾ ਦੱਸਦੇ ਨੇ ਤਾਂ ਲਗਦਾ ਹੈ ਕਿ ਇੱਕ ਬੰਦਾ ਐਨੇ ਲੋਕਾਂ ਦਾ ਦਰਦੀ ਕਿਵੇਂ ਹੋ ਸਕਦਾ? ਐਨਾ ਜਿਆਦਾ ਪਿਆਰ ਕਰਨ ਵਾਲਾ? ਤੇ ਜਿਹੜੇ 12 ਸਾਲ ਮੈਨੂੰ ਮਿਲੇ ਅਜਿਹਾ ਵਕਤ ਲੋਕਾਂ ਦੀ 40-40 ਸਾਲਾਂ ਦੀ ਵਿਆਹੁਤਾ ਜਿੰਦਗੀ ਵਿੱਚ ਸ਼ਾਇਦ ਥੋੜਾ ਜਿਹਾ ਹੀ ਹੋਵੇ, ਪਰ ਮੈਂ ਸਵਰਗ ਵਰਗੀ ਜ਼ਿੰਦਗੀ ਬਤੀਤ ਕੀਤੀ। ਕੋਈ ਗੱਲ ਕਹਿਣ ਦਾ ਤਾਂ ਸਾਨੂੰ ਸਮਾਂ ਲੱਗਿਆ ਹੋਵੇਗਾ, ਪਰ ਪੂਰਾ ਕਰਨ ਨੂੰ ਉਨ੍ਹਾਂ ਸਮਾਂ ਨਹੀਂ ਲਾਇਆ। ਜਿਧਰ ਵੀ ਮੈਂ ਦੇਖਦੀ ਹਾਂ ਤਾਂ ਲਗਦਾ ਕਿ ਉਹ ਐਨੀ ਕਮਾਈ ਕਰਗੇ। 2 ਸਾਲ ਜਿਹੜਾ ਬਿਮਾਰ ਰਹੇ ਮੈਨੂੰ ਲੱਗਦਾ ਕਿ ਮੇਰੇ ਐਨੇ ਵੱਡੇ ਭਾਗ, ਰੱਬ ਨੇ ਮੈਨੂੰ ਅਜਿਹੀ ਰੂਹ ਦੀ ਸੇਵਾ ਦਾ ਮੌਕਾ ਦਿੱਤਾ। ਬੱਸ ਹੁਣ ਮੈਂ ਇਹੀ ਚਾਹੁੰਦੀ ਹਾਂ ਕਿ ਸਾਡੇ ਬੱਚੇ ਵੀ ਇਹਨਾਂ ਵਰਗੇ ਹੋਣ, ਇਸੇ ਰਾਹਾਂ ਤੇ ਚੱਲਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,