ਨਵੀਂ ਦਿੱਲੀ: ਭਾਜਪਾ ਸਿੱਖ ਵਿੰਗ ਦੇ ਆਗੂਆਂ ਵੱਲੋਂ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਗਠਬੰਧਨ ਦਾ ਹਵਾਲਾ ਦਿੰਦੇ ਹੋਏ ਬਾਦਲ ਦਲ ਤੋਂ ਟਿਕਟਾਂ ਦੀ ਮੰਗ ਕੀਤੀ ਗਈ ਸੀ। ਜਿਸਦੇ ਜਵਾਬ ‘ਚ ਅੱਜ (16 ਅਕਤੂਬਰ, 2017) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰੈਸ ਬਿਆਨ ਜਾਰੀ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ।
ਜਾਰੀ ਪ੍ਰੈਸ ਬਿਆਨ ‘ਚ ਕਿਹਾ ਗਿਆ ਕਿ ਭਾਜਪਾ (ਸਿੱਖ ਵਿੰਗ) ਦੇ ਆਗੂਆਂ ਨੇ ਨਿਸ਼ਾਨ ਸਿੰਘ ਮਾਨ, ਸਵਰਨ ਸਿੰਘ ਬਰਾੜ, ਭੂਪਿੰਦਰ ਸਿੰਘ ਭੁੱਲਰ, ਆਤਮਾ ਸਿੰਘ ਲੁਬਾਣਾ ਅਤੇ ਕੁਲਵੰਤ ਸਿੰਘ ਬਾਠ ਨੂੰ ਭਾਜਪਾ ਕੋਟੇ ਚੋਂ ਕਮੇਟੀ ਮੈਂਬਰ ਦੱਸਿਆ ਸੀ। ਬਿਆਨ ਮੁਤਾਬਕ ਇਨ੍ਹਾਂ 5 ਮੈਂਬਰਾਂ ’ਚੋਂ 4 ਮੈਂਬਰਾਂ ਨੇ ਆਪਣੇ ਆਪ ਨੂੰ ਬਾਦਲ ਦਲ ਦਾ ਵਫਾਦਾਰ ਸਿਪਾਹੀ ਦੱਸਦੇ ਹੋਏ ਐਲਾਨ ਕੀਤਾ ਕਿ ਉਨ੍ਹਾਂ ਨੂੰ ਗੁਰਦੁਆਰਾ ਚੋਣਾਂ ਸਮੇਂ ਟਿਕਟਾਂ ਬਾਦਲ ਦਲ ਵਲੋਂ ਮਿਲੀਆਂ ਸਨ।
ਉਕਤ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟਿਕਟਾਂ ਬਾਦਲ ਦਲ ਦਾ ਕਾਰਕੂਨ ਹੋਣ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਦਿੱਤੀਆਂ ਗਈਆਂ ਸਨ। ਭਾਰਤੀ ਜਨਤਾ ਪਾਰਟੀ ਦੇ ਕੋਟੇ ਜਾਂ ਸਿਫ਼ਾਰਿਸ਼ ਦੇ ਅਧਾਰ ’ਤੇ ਉਨ੍ਹਾਂ ਨੂੰ ਟਿਕਟਾਂ ਮਿਲਣ ਦਾ ਕੀਤਾ ਜਾ ਰਿਹਾ ਪ੍ਰਚਾਰ ਗੁਮਰਾਹਕੁੰਨ ਹੈ। ਉਕਤ ਆਗੂਆਂ ਨੇ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦਾ ਗਠਬੰਧਨ ਬਾਦਲ ਦਲ ਨਾਲ ਸਿਰਫ ਸਿਆਸੀ ਚੋਣਾਂ ਲਈ ਹੈ ਨਾ ਕਿ ਧਾਰਮਿਕ ਚੋਣਾਂ ਲਈ।
ਸਬੰਧਤ ਖ਼ਬਰ: ਮਨਜੀਤ ਸਿੰਘ ਜੀਕੇ ਨੇ ਸਾਬਤ ਕੀਤਾ ਕਿ ਉਹ ਨਾਗਪੁਰ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹੈ: ਸਰਨਾ …