ਆਮ ਖਬਰਾਂ

ਪਟਿਆਲਾ ‘ਚ ਪੁਰਾਣੀ ਅਨਾਜ ਮੰਡੀ ਨੇੜੇ ਸਰ੍ਹੋਂ ਦੇ ਤੇਲ ਦੀ ਫੈਕਟਰੀ ‘ਚ ਧਮਾਕਾ, ਇਕ ਮੌਤ

November 16, 2017 | By

ਪਟਿਆਲਾ: ਮੀਡੀਆ ਦੀਆਂ ਖ਼ਬਰਾਂ ਅਤੇ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ (15-16 ਨਵੰਬਰ ਦੀ ਰਾਤ) ਇਹ ਧਮਾਕਾ ਹੋਇਆ। ਧਮਾਕੇ ਕਰਕੇ ਨੇੜਲੀਆਂ ਦੁਕਾਨਾਂ ਦਾ ਕਾਫੀ ਨੁਕਸਾਨ ਹੋਇਆ। ਮੌਕੇ ‘ਤੇ ਪਹੁੰਚੇ ਅੱਗ-ਬੁਝਾਊ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾ ਲਿਆ।

ਘਟਨਾ ਵਾਲੀ ਥਾਂ ਦੀ ਅੱਜ (16 ਨਵੰਬਰ, 2017) ਸਵੇਰੇ ਦੀ ਤਸਵੀਰ

ਘਟਨਾ ਵਾਲੀ ਥਾਂ ਦੀ ਅੱਜ (16 ਨਵੰਬਰ, 2017) ਸਵੇਰੇ ਦੀ ਤਸਵੀਰ

ਇਸ ਸਬੰਧ ‘ਚ ਸਨੌਰੀ ਅੱਡੇ ਦੇ ਲੋਕਾਂ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਨ੍ਹਾਂ ਧਮਾਕੇ ਦੀ ਅਵਾਜ਼ ਸੁਣੀ ਤਾਂ ਉਹ ਸ਼ੀਤਲਾ ਮਾਤਾ ਮੰਦਰ ਕੋਲ ਪਹੁੰਚੇ ਤਾਂ ਉਥੇ ਸਰ੍ਹੋਂ ਦਾ ਤੇਲ ਕੱਢਣ ਵਾਲੀ ਫੈਕਟਰੀ ‘ਚ ਇਹ ਧਮਾਕਾ ਦੇਖਿਆ ਗਿਆ। ਇਸ ਹਾਦਸੇ ‘ਚ ਇਕ ਬੰਦੇ ਦੀ ਮੌਤ ਹੋ ਗਈ, ਜੋ ਕਿ ਫੈਕਟਰੀ ਮਾਲਕ ਦਾ ਲੜਕਾ ਦੱਸਿਆ ਜਾ ਰਿਹਾ ਹੈ।

ਇਸ ਸਬੰਧ ‘ਚ ਦਮਕਲ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਭਾਵੇਂ ਅੱਗ ‘ਤੇ ਕਾਬੂ ਪਾ ਲਿਆ ਗਿਆ ਪਰ ਅੱਗ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗਿਆ।

ਇਸ ਧਮਾਕੇ ਵਿਚ ਚਾਰ ਦੁਕਾਨਾਂ ਜਿਨ੍ਹਾਂ ਵਿਚ ਵੈਲਡਿੰਗ, ਚਾਹ ਤੇ ਸਰ੍ਹੋਂ ਦੇ ਤੇਲ ਦੇ ਕਾਰੋਬਾਰੀ ਕੰਮ ਕਰਦੇ ਸਨ, ਪੂਰੀ ਤਰ੍ਹਾਂ ਉੱਡ ਗਈਆਂ। ਸੂਤਰਾਂ ਮੁਤਾਬਿਕ ਇਕ ਦੁਕਾਨ ਦਾ ਸ਼ਟਰ ਤਕਰੀਬਨ ਅੱਧਾ ਕਿੱਲੋਮੀਟਰ ਦੂਰ ਜਾ ਡਿੱਗਿਆ। ਧਮਾਕੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਕੁਝ ਲੋਕ ਇਸ ਧਮਾਕੇ ਨੂੰ ਵੈਲਡਿੰਗ ਸਿਲੰਡਰਾਂ ਦਾ ਹੋਇਆ ਦੱਸ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,