
November 18, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਕਤਸਰ: ਅੰਮ੍ਰਿਤਸਰ ਦੇ ਨੇੜੇ ਪੈਂਦੇ ਨਗਰ ਰਾਜਾਸਾਂਸੀ ਦੇ ਪਿੰਡ ਅਦਲੀਵਾਲਾ ਦੇ ਨਿਰੰਕਾਰੀ ਭਵਨ ਵਿਚ ਬੰਬ ਧਮਾਕਾ ਹੋਇਆ ਹੈ ਜਿਸ ਵਿੱਚ 3 ਜਣਿਆਂ ਦੀ ਮੌਤ ਹੋ ਗਈ ਅਤੇ ਤਕਰੀਬਨ ਦਸ ਜਣਿਆਂ ਨੂੰ ਸੱਟਾਂ ਲੱਗੀਆਂ ਹਨ।
ਟੀਵੀ ਖਬਰਾਂ ਅਨੁਸਾਰ ਦੋ ਮੋਟਰਸਾਈਕਲ ਸਵਾਰਾਂ ਨੇ ਬੰਬ (ਹੈਂਡ ਗਰਨੇਡ) ਸੁੱਟ ਕੇ ਇਹ ਧਮਾਕਾ ਕੀਤਾ ਹੈ।
ਅੰਗਰੇਜੀ ਅਖਬਾਰ ਵਿੱਚ ਲੱਗੀ ਖਬਰ ਅਨੁਸਾਰ ਨਿਰੰਕਾਰੀ ਪ੍ਰੇਮੀਆਂ ਵਲੋਂ ਪੱਤਰਕਾਰਾਂ ਨੂੰ ਭਵਨ ਦੇ ਅੰਦਰ ਜਾਣੋਂ ਰੋਕਿਆ ਜਾ ਰਿਹਾ ਹੈ।
ਬੰਬ ਧਮਾਕੇ ਵਾਲੀ ਥਾਂ ਤੋਂ ਆਈਆਂ ਤਸਵੀਰਾਂ
ਖਬਰਾਂ ਅਨੁਸਾਰ ਧਮਾਕੇ ਤੋਂ ਬਾਅਦ ਦਿੱਲੀ ਵਿੱਚਲੇ ਮੁੱਖ ਡੇਰੇ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।
Related Topics: Adliwal (Rajasansi) Nirankari Bhawan Blast, Punjab Police, Punjab Politics