Site icon Sikh Siyasat News

ਆਰ.ਐਸ.ਐਸ. ਆਗੂ ਵਲੋਂ ਕੇਰਲ ਦੇ ਮੁੱਖ ਮੰਤਰੀ ਦਾ ਸਿਰ ਵੱਢਣ ਵਾਲੇ ਨੂੰ ਇਕ ਕਰੋੜ ਦੇ ਇਨਾਮ ਦਾ ਐਲਾਨ

ਉਜੈਨ: ਮੱਧ ਪ੍ਰਦੇਸ਼ ਦੇ ਉਜੈਨ ‘ਚ ਇਕ ਆਰ.ਐਸ.ਐਸ. ਦੇ ਵੱਡੇ ਆਗੂ ਡਾ. ਚੰਦਰਾਵਤ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਜੋ ਵੀ ਕੇਰਲ ਦੇ ਮੁੱਖ ਮੰਤਰੀ ਦਾ ਸਿਰ ਵੱਢੇਗਾ, ਉਸ ਨੂੰ ਇਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਆਰ.ਐਸ.ਐਸ. ਆਗੂ ਕੁੰਦਨ ਚੰਦਰਾਵਤ ਦੇ ਬਿਆਨ ਦੀ ਪੁਸ਼ਟੀ ਕਰਦੇ ਹੋਏ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਕੇਰਲਾ ‘ਚ ਆਰ.ਐਸ.ਐਸ. ਆਗੂਆਂ ਦੇ ਕਤਲ ਬਹੁਤ ਭਾਵਨਾਤਮਕ ਮੁੱਦੇ ਹਨ। ਉਨ੍ਹਾਂ ਦੀ ਸੁਰੱਖਿਆ ਲਈ ਸੂਬਾ ਸਰਕਾਰ ਨੂੰ ਵੱਧ ਧਿਆਨ ਦੇਣ ਦੀ ਲੋੜ ਹੈ।

ਆਰ.ਐਸ.ਐਸ. ਆਗੂ ਡਾ. ਕੁੰਦਨ ਚੰਦਰਾਵਤ, ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜੈਅਨ

ਗ੍ਰਹਿ ਮੰਤਰੀ ਭੁਪਿੰਦਰ ਸਿੰਘ ਨੇ ਕਿਹਾ, “ਮੈਨੂੰ ਪੂਰਾ ਯਕੀਨ ਹੈ ਕਿ ਅਸਲ ਵਿਚ ਕੁੰਦਨ ਚੰਦਰਾਵਤ ਦੇ ਕਹਿਣ ਦਾ ਇਹ ਮਤਲਬ ਨਹੀਂ ਹੈ। ਉਨ੍ਹਾਂ ਨੇ ਜਜ਼ਬਾਤ ਉਸ ਖਿੱਤੇ ‘ਚ ਹਿੰਦੂਆਂ ਦੀਆਂ ਮੌਤਾਂ ਨਾਲ ਬਾਹਰ ਆ ਗਏ। ਕੇਰਲਾ ‘ਚ ਹੋਣ ਵਾਲੀਆਂ ਮੌਤਾਂ ਨਾਲ ਸਾਰਾ ਦੇਸ਼ ਗੁੱਸੇ ਵਿਚ ਹੈ।”

ਕੇਰਲਾ ਦੇ ਸੰਸਦ ਮੈਂਬਰ ਐਮ.ਬੀ. ਰਾਜੇਸ਼ ਨੇ ਕਤਲਾਂ ਨੂੰ ਕਾਨੂੰਨ ਵਿਵਸਥਾ ਦਾ ਮੁੱਦਾ ਮੰਨਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਇਹ ਕਤਲ ਰਾਜਨੀਤਕ ਦੁਸ਼ਮਣੀ ਕਰਕੇ ਵਿਰੋਧੀਆਂ ਵਲੋਂ ਹੋ ਰਹੇ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Breaking News: RSS Leader Offers Rs 1 Cr Bounty For Beheading Kerala CM Pinarayi Vijayan …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version