ਬਰਾਮਦ ਹੋਏ ਹਥਿਆਰ ਵਖਾਉਂਦੇ ਹੋਏ ਬੀਐਸਐਫ ਦੇ ਅਧਿਕਾਰੀ

ਆਮ ਖਬਰਾਂ

ਬੀ.ਐਸ.ਐਫ ਵੱਲੋਂ ਪੰਜਾਬ ਦੀ ਸਰਹੱਦ ਤੋਂ ਏ.ਕੇ 47 ਅਤੇ ਜਿੰਦਾ ਕਾਰਤੂਸ ਬਰਾਮਦ

By ਸਿੱਖ ਸਿਆਸਤ ਬਿਊਰੋ

November 21, 2015

ਤਰਨਤਾਰਨ: ਪਾਕਿਸਤਾਨ ਦੇ ਖੇਮਕਰਨ ਸੈਕਟਰ ਨਾਲ ਲੱਗਦੀ ਸਰਹੱਦ ਤੇ ਭਾਰਤੀ ਚੌਂਕੀ ਟਾਪੂ ਦੇ ਨੇੜੇ ਤੋਂ ਬੀ.ਐਸ.ਐਫ ਵੱਲੋਂ ਇੱਕ ਏ.ਕੇ 47 ਅਤੇ ਵੱਡੀ ਗਿਣਤੀ ਵਿੱਚ ਜਿੰਦਾ ਕਾਰਤੂਸ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਬੀ.ਐਸ.ਐਫ ਦੇ ਇਸ ਦਾਅਵੇ ਤੋਂ ਬਾਅਦ ਕੇਂਦਰੀ ਅਤੇ ਪੰਜਾਬ ਦੀਆਂ ਖੁਫੀਆ ਅਜੈਂਸੀਆਂ ਵੱਲੋਂ ਹਰਕਤ ਵਿੱਚ ਆਉਂਦਿਆਂ ਇਸ ਸਰਹੱਦੀ ਜ਼ਿਲ੍ਹੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਨਾਲ ਨਾਲ ਸਾਬਕਾ ਖਾੜਕੂਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਉੱਤੇ ਵੀ ਪੂਰੀ ਤਰ੍ਹਾਂ ਨਿਗ੍ਹਾ ਰੱਖਣੀ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਵਿੱਚ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਚੱਲ ਰਹੇ ਤਣਾਅਪੂਰਣ ਹਾਲਾਤ ਦੇ ਚਲਦਿਆਂ ਇਹ ਬਰਾਮਦਗੀ ਕਈ ਸਵਾਲ ਖੜੇ ਕਰ ਰਹੀ ਹੈ।

ਬੀ.ਐਸ.ਐਫ ਦੇ ਡੀ.ਆਈ.ਜੀ ਆਰ.ਕੇ ਥਾਪਾ ਨੇ ਦੱਸਿਆ ਕਿ ਸਮੱਗਲਿੰਗ ਦੀ ਕਨਸੋਅ ਹੋਣ ਕਾਰਨ ਇਸ ਇਲਾਕੇ ਵਿੱਚ ਬੀ.ਐਸ.ਐਫ ਦੇ ਸਿਪਾਹੀ ਅਲਰਟ ਉੱਤੇ ਸਨ ਤੇ ਦੁਪਿਹਰ ਵੇਲੇ ਸਰਹੱਦ ਨਾਲ ਲੱਗਦੇ ਖੇਤਾਂ ਵਿੱਚੋਂ ਇਹ ਬਰਾਮਦਗੀਆਂ ਕੀਤੀਆਂ ਗਈਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: