ਵਿਦੇਸ਼

ਕੈਨੇਡਾ ਦੀ ਸੰਸਦ ਦੇ ਮੈਦਾਨ ‘ਚ ਨਿਸ਼ਾਨ ਸਾਹਿਬ ਝੁਲਾ ਕੇ ਇਤਿਹਾਸ ਸਿਰਜਿਆ ਗਿਆ

By ਸਿੱਖ ਸਿਆਸਤ ਬਿਊਰੋ

April 06, 2017

ਓਟਾਵਾ: ਕੈਨੇਡਾ ‘ਚ ਸਿੱਖ ਧਰਮ ਦਾ ਮਾਣ ਵਧਾਉਂਦੇ ਹੋਏ ਪਾਰਲੀਮੈਂਟਰੀ ਹਿੱਲ ‘ਚ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ। ਬਰੈਂਪਟਨ ਸਿਟੀ ਹਾਲ ‘ਚ ਐਤਵਾਰ ਨੂੰ (2 ਅਪ੍ਰੈਲ) ਦੁਪਹਿਰ 2 ਵਜੇ ਅਤੇ ਪਾਰਲੀਮੈਂਟਰੀ ਹਿੱਲ ‘ਚ ਸੋਮਵਾਰ ਨੂੰ ਸਵੇਰੇ 11.30 ਵਜੇ (3 ਅਪ੍ਰੈਲ) ਨਿਸ਼ਾਨ ਸਾਹਿਬ ਝੁਲਾਇਆ ਗਿਆ। ਇਸ ਖਾਸ ਦਿਨ ਦੇ ਸੰਬੰਧ ‘ਚ ਪਾਰਲੀਮੈਂਟ ਦੇ ਮੈਂਬਰ ਰਾਜ ਗਰੇਵਾਲ ਨੇ ਸਿੱਖਾਂ ਨੂੰ ਇਸ ਦਿਨ ਵਧਾਈ ਦਿੱਤੀ ਅਤੇ ਕਿਹਾ,’ਸਿੱਖ ਧਰਮ ਹਰੇਕ ਨੂੰ ਵੰਡ ਛਕਣ, ਕਿਰਤ ਕਰਨ ਅਤੇ ਨਾਮ ਜਪਣ ਦਾ ਹੀ ਉਪਦੇਸ਼ ਦਿੰਦਾ ਹੈ।’ ਉਨ੍ਹਾਂ ਉੱਥੇ ਆਏ ਛੋਟੇ-ਛੋਟੇ ਬੱਚਿਆਂ ਨੂੰ ਦੇਖ ਕੇ ਇਕ ਦਿਨ ਸਿੱਖ ਨਾਗਰਿਕ ਵੀ ਕੈਨੇਡਾ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਉਨ੍ਹਾਂ ਕਿਹਾ ,’ਅਸੀਂ ਦੇਸ਼ ‘ਚ ਇਤਿਹਾਸ ਰਚ ਰਹੇ ਹਾਂ।’ ਅਖੀਰ ‘ਚ ਉਨ੍ਹਾਂ ਪੰਜਾਬੀ ‘ਚ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਉਨ੍ਹਾਂ ਲਾਇਕ ਕੋਈ ਸੇਵਾ ਹੋਵੇ ਤਾਂ ਜ਼ਰੂਰ ਦੱਸਿਆ ਜਾਵੇ।

ਪਾਰਲੀਮੈਂਟ ਦੀ ਮੈਂਬਰ ਕਮਲ ਖਹਿਰਾ ਨੇ ਖਾਸ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਅਜਿਹਾ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ ਕਿ ਪਾਰਲੀਮੈਂਟਰੀ ਹਿੱਲ ‘ਚ ਨਿਸ਼ਾਨ ਸਾਹਿਬ ਝੂਲਦੇ ਨਜ਼ਰ ਆਏ ਹਨ। ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਨੇ ਸਿੱਖ-ਕੈਨਡੀਅਨਾਂ ਨੂੰ ਇਸ ਮੌਕੇ ਵਧਾਈ ਦਿੱਤੀ। ਓਨਟਾਰੀਓ ‘ਚ ਇਸ ਮਹੀਨੇ ਨੂੰ ‘ਸਿੱਖ ਹੈਰੀਟੇਜ ਮੰਥ’ (ਸਿੱਖ ਵਿਰਾਸਤ ਮਹੀਨੇ) ਵਜੋਂ ਮਨਾਇਆ ਜਾਂਦਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Canada Creates History again by Hoisting the Nishan Sahib on Parliament Grounds …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: