Site icon Sikh Siyasat News

ਕੈਨੇਡਾ ‘ਚ ਮਸਜਿਦ ‘ਤੇ ਹਮਲਾ ਕਰਕੇ 6 ਬੰਦਿਆਂ ਨੂੰ ਕਤਲ ਕਰਨ ਵਾਲਾ ਟਰੰਪ ਦਾ ਪ੍ਰਸ਼ੰਸਕ

ਕੈਨੇਡਾ: ਕੈਨੇਡਾ ਦੇ ਕਿਊਬੈਕ ਸੂਬੇ ਦੀ ਇਕ ਮਸਜਿਦ ‘ਤੇ ਹਮਲਾ ਕਰਕੇ ਛੇ ਮੁਸਲਮਾਨ ਨਮਾਜ਼ੀਆਂ ਦੀ ਜਾਨ ਲੈਣ ਦੇ ਮਾਮਲੇ ‘ਚ ਕੈਨੇਡਾ ਦੀ ਪੁਲਿਸ ਨੇ ਇਕ ਫਰੈਂਚ-ਕੈਨੇਡੀਆਈ ਵਿਦਿਆਰਥੀ ‘ਤੇ ਦੋਸ਼ ਤੈਅ ਕੀਤੇ ਹਨ। ਅਲੈਕਜ਼ੈਂਡਰ ਬਿਸੋਨੇਟ ‘ਤੇ ਛੇ ਲੋਕਾਂ ਦੇ ਕਤਲ ਅਤੇ ਪੰਜ ਹੋਰਾਂ ਦੀ ਕਤਲ ਦੀ ਕੋਸ਼ਿਸ਼ ਦਾ ਦੋਸ਼ ਤੈਅ ਕੀਤਾ ਗਿਆ ਹੈ।

ਅਲੈਕਜ਼ੈਂਡਰ ਬਿਸੋਨੇਟ

ਐਤਵਾਰ ਦੀ ਸ਼ਾਮ ਕਿਊਬੈਕ ਇਸਲਾਮਿਕ ਕਲਚਰ ਸੈਂਟਰ ‘ਚ ਹਮਲੇ ਤੋਂ ਬਾਅਦ 27 ਸਾਲਾਂ ਦੇ ਅਲੈਕਜ਼ੈਂਡਰ ਨੂੰ ਕੁਝ ਸਮੇਂ ਲਈ ਸਿਟੀ ਕੋਰਟ ‘ਚ ਲਿਆਂਦਾ ਗਿਆ ਸੀ। ਜਦੋਂ ਹਮਲਾ ਹੋਇਆ ਤਾਂ ਲੋਕ ਉਥੇ ਨਮਾਜ਼ ਪੜ੍ਹਨ ਆਏ ਹੋਏ ਸੀ। ਇਸ ਹਮਲੇ ‘ਚ ਮਾਰੇ ਗਏ ਅਤੇ ਫੱਟੜ ਹੋਏ ਲੋਕਾਂ ਦੀ ਯਾਦ ‘ਚ ਪੂਰੇ ਕੈਨੇਡਾ ‘ਚ ਹਲਚਲ ਦੇਖਣ ਨੂੰ ਮਿਲੀ।

ਨਿਊਜ਼ ਕਾਨਫਰੰਸ ਦੌਰਾਨ ਇਸਲਾਮਿਕ ਸੈਂਟਰ ਦੇ ਲੋਕ

ਜਦੋਂ ਇਹ ਗੋਲੀਬਾਰੀ ਹੋਈ ਤਾਂ 50 ਤੋਂ ਵੱਧ ਲੋਕ ਇਸ ਮਸਜਿਸ ‘ਚ ਸੀ। ਇਸ ਹਮਲੇ ‘ਚ 19 ਲੋਕ ਜ਼ਖਮੀ ਹੋਏ ਸੀ। ਸਾਰੇ ਜ਼ਖਮੀ ਮਰਦ ਹੀ ਸਨ। ਪੰਜ ਬੰਦੇ ਹਾਲੇ ਵੀ ਹਸਪਤਾਲ ‘ਚ ਹਨ। ਇਨ੍ਹਾਂ ਵਿਚੋਂ ਦੋ ਹੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਹਮਲੇ ਦੇ ਸਬੰਧ ‘ਚ ਮੋਰੱਕੋ ਨਾਲ ਸਬੰਧ ਰੱਖਣ ਵਾਲੇ ਇਕ ਸ਼ਖਸ ਮੁਹੰਮਦ ਖਾਦਿਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਖਾਦਿਰ ਨੂੰ ਚਸ਼ਮਦੀਦ ਗਵਾਹ ਦੇ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਹੈ। ਕਿਊਬੈਕ ਸੂਬੇ ਦੀ ਪੁਲਿਸ ਨੇ ਮਾਰੇ ਗਏ ਸਾਰੇ ਛੇ ਲੋਕਾਂ ਦੇ ਨਾਂ ਜਾਰੀ ਕਰ ਦਿੱਤੇ ਹਨ।

ਕੈਨੇਡਾ: ਮਸਜਿਦ ‘ਚ ਗੋਲੀਬਾਰੀ, ਛੇ ਦੀ ਮੌਤ

ਪੁਲਿਸ ਨੇ ਸ਼ੱਕੀ ਨੂੰ ਕਿਊਬੈਕ ਸਿਟੀ ਤੋਂ ਉਸਦੀ ਕਾਰ ‘ਚੋਂ ਗ੍ਰਿਫਤਾਰ ਕੀਤਾ। ਅਲੈਕਜ਼ੈਂਡਰ ਨੇ ਹੀ ਪੁਲਿਸ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਇਸ ਮਾਮਲੇ ‘ਚ ਮਦਦ ਕਰਨਾ ਚਾਹੁੰਦਾ ਹੈ। ਸਥਾਨਕ ਮੀਡੀਆ ਮੁਤਾਬਕ ਅਲੈਕਜ਼ੈਂਡਰ ਨੇ ਲੈਵਲ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਅਤੇ ਮਨੁੱਖ ਸ਼ਾਸਤਰ ਦੀ ਪੜ੍ਹਾਈ ਕੀਤੀ ਹੈ। ਇਸ ਯੂਨੀਵਰਸਿਟੀ ਦਾ ਕੈਂਪਸ ਮਸਜਿਦ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਕੈਨੇਡਾ ਦੇ ਮੁਸਲਿਮ ਆਗੂਆਂ ਦਾ ਕਹਿਣਾ ਹੈ ਕਿ ਇਹ ਹਮਲਾ ਹੈਰਾਨ ਕਰਨ ਵਾਲਾ ਨਹੀਂ ਹੈ। ਸੋਸ਼ਲ ਨੈਟਵਰਕ ਮੁਤਾਬਕ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰੈਂਚ ਨੈਸ਼ਨਲ ਫਰੰਟ ਆਗੂ ਮਰੀਨ ਲੇ ਪੇਨ ਨੂੰ ਪਸੰਦ ਕਰਦਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਅਲੈਕਜ਼ੈਂਡਰ ਦੀ ਪਛਾਣ ਇਕ ਦੱਖਣਪੰਥੀ ਵਜੋਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version