ਕੈਪਟਨ ਅਮਰਿੰਦਰ ਸਿੰਘ, ਹਰਜੀਤ ਸਿੰਘ ਸੱਜਣ (ਫਾਈਲ ਫੋਟੋ)

ਵਿਦੇਸ਼

ਕੈਨੇਡਾ ਨੇ ਕੈਪਟਨ ਅਮਰਿੰਦਰ ਦੇ ਬਿਆਨ ਨੂੰ ਨਿਰਾਸ਼ਾ ਭਰਿਆ ਦੱਸਿਆ

By ਸਿੱਖ ਸਿਆਸਤ ਬਿਊਰੋ

April 14, 2017

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਕਿ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਰੱਖਿਆ ਮੰਤਰੀ ਹਰਜੀਤ ਸੱਜਣ ਸਮੇਤ ਪੰਜ ਮੰਤਰੀ ਖਾਲਿਸਤਾਨੀਆਂ ਦੇ ਹਮਾਇਤੀ ਹਨ, ਨੂੰ ਕੈਨੇਡਾ ਨੇ ਨਿਰਾਸ਼ਾ ਭਰਿਆ ਕਰਾਰ ਦਿੱਤਾ ਹੈ।

ਕੈਨੇਡੀਅਨ ਹਾਈ ਕਮਿਸ਼ਨ ਨੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਕੈਨੇਡਾ ਦੇ ਮੰਤਰੀਆਂ ਬਾਰੇ ਦਿੱਤਾ ਗਿਆ ਇਹ ਬਿਆਨ ਨਿਰਾਸ਼ਾ ਭਰਿਆ ਤੇ ਗ਼ਲਤ ਹੈ। ਹਾਈ ਕਮਿਸ਼ਨ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਕੈਨੇਡਾ ਪੰਜਾਬ ਦੇ ਲੋਕਾਂ ਤੇ ਸਰਕਾਰ ਨਾਲ ਆਪਣੇ ਸਬੰਧਾਂ ਨੂੰ ਕਾਫੀ ਮਹੱਤਵ ਦਿੰਦਾ ਹੈ ਅਤੇ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਨੂੰ ਲੈ ਕੇ ਉਤਸ਼ਾਹਿਤ ਹੈ। ਉਨ੍ਹਾਂ ਕਿਹਾ, ‘ਸਾਨੂੰ ਅਫਸੋਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਨੇਡਾ ਦੇ ਰੱਖਿਆ ਮੰਤਰੀ ਨੂੰ ਮਿਲਣ ਲਈ ਉਪਲੱਭਧ ਨਹੀਂ ਹਨ। ਮੁੱਖ ਮੰਤਰੀ ਦਾ ਕੈਨੇਡਾ ਦੀ ਯਾਤਰਾ ਲਈ ਸਵਾਗਤ ਹੈ।’ ਸੱਜਣ ਅਗਲੇ ਹਫ਼ਤੇ ਭਾਰਤ ਆਉਣਗੇ, ਜਿਸ ਦੌਰਾਨ ਉਹ ਭਾਰਤੀ ਲੀਡਰਸ਼ਿਪ ਨਾਲ ਗੱਲਬਾਤ ਕਰਨ ਦੇ ਨਾਲ-ਨਾਲ 18 ਅਪਰੈਲ ਨੂੰ ਇੱਕ ਸਮਾਗਮ ਦੌਰਾਨ ‘ਬਦਲਦੇ ਵਿਸ਼ਵ ’ਚ ਸੰਕਟ ਰੋਕਥਾਮ ਤੇ ਅਮਨ ਕਾਇਮੀ’ ਵਿਸ਼ੇ ’ਤੇ ਬੋਲਣਗੇ।

ਇਸੇ ਦੌਰਾਨ ਕੈਨੇਡਾ ’ਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ’ਤੇ ਰੋਸ ਜ਼ਾਹਰ ਕੀਤਾ ਗਿਆ ਹੈ। ਸਿਆਸੀ ਚਿੰਤਕ ਹੈਰੀ ਧਾਲੀਵਾਲ ਨੇ ਆਖਿਆ ਕਿ ਸੱਜਣ ਅਫਗਾਨਿਸਤਾਨ ’ਚ ਇਕ ਫੌਜੀ ਵਜੋਂ ਨਿਭਾਏ ਚੰਗੇ ਰੋਲ ਕਾਰਨ ਪੂਰੇ ਕੈਨੇਡਾ ’ਚ ਹਰਮਨਪਿਆਰੇ ਹਨ।

ਸਬੰਧਤ ਖ਼ਬਰ: Dal Khalsa Statement Upsets Capt. Amarinder; Accuses Dal Khalsa of playing to the gallery …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: