ਖੇਤੀਬਾੜੀ

“ਹੜ੍ਹ, ਮੁਆਵਜ਼ਾ, ਪ੍ਰਚਾਰ ਅਤੇ ਹਕੀਕਤ”

September 7, 2023

ਸਰਕਾਰ ਨੇ ਕਿਸਾਨਾਂ ਨੂੰ 6800 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਦੀ ਝੋਨੇ ਦੇ ਫਸਲ ਜੁਲਾਈ ਵਿੱਚ ਸੂਬੇ ਵਿੱਚ ਆਏ ਹੜ੍ਹਾਂ ਕਾਰਨ ਨੁਕਸਾਨੀ ਗਈ ।

ਪੰਜ ਸਾਲ ਖੇਤੀ ਦੇ ਲੇਖੇ ਲਾਉਣ ਦੀ ਲੋੜ

ਕਦੇ ਕਦਾਈਂ ਜੋ ਗੱਲ ਸ਼ਬਦਾਂ ਵਿਚ ਨਹੀਂ ਆਖੀ ਜਾ ਸਕਦੀ, ਚੁੱਪ ਉਹ ਕਹਿ ਦਿੰਦੀ ਹੈ। ਦਿੱਲੀ ਦੀ ਆਜ਼ਾਦਪੁਰ ਸਬਜ਼ੀ ਮੰਡੀ ਵਿਚ ਇਕ ਫੜ੍ਹੀ ਵਾਲੇ ਦੀ ਦਿਲ ਨੂੰ ਤਾਰ ਤਾਰ ਕਰਨ ਵਾਲੀ ਵੀਡਿਓ ਕਲਿਪ ਵਾਇਰਲ ਹੋਈ ਹੈ। ਜਦੋਂ ਉਸ ਫੜ੍ਹੀ ਵਾਲੇ ਤੋਂ ਪੁੱਛਿਆ ਗਿਆ ਕਿ ਜੇ ਉਹ ਕੀਮਤਾਂ ਵਿਚ ਉਛਾਲ ਕਾਰਨ ਟਮਾਟਰ ਨਾ ਖਰੀਦ ਸਕਿਆ ਤਾਂ ਕੀ ਉਹ ਅੱਜ ਦੇ ਦਿਨ ਖਾਲੀ ਰੇਹੜੀ ਲੈ ਕੇ ਚਲਿਆ ਜਾਵੇਗਾ ਤਾਂ ਉਸ ਦੇ ਲਬ ਥਰਥਰਾ ਗਏ ਅਤੇ ਹੰਝੂ ਛਲਕ ਪਏ- ਇਹ ਇਕ ਪਲ ਹੀ ਉਸ ਦੀ ਬੇਵਸੀ ਦੀ ਜ਼ੁਬਾਨ ਬਣ ਗਿਆ।

ਕਾਰ ਸੇਵਾ ਖਡੂਰ ਸਾਹਿਬ ਵੱਲੋਂ ਲਗਾਇਆ ਗਿਆ 274 ਵਾਂ ਗੁਰੂ ਨਾਨਕ ਯਾਦਗਾਰੀ ਜੰਗਲ

ਪਿਛਲੇ ਦਿਨੀ ਖੇਤੀਬਾੜੀ ਤੇ ਵਾਤਾਵਰਨ ਜਾਗਰੂਕਤਾ ਕੇਂਦਰ ਦੇ ਸਹਿਯੋਗ ਨਾਲ ਪਿੰਡ ਨਸੀਰਪੁਰ, ਜਿਲ੍ਹਾ ਕਪੂਰਥਲਾ ਵਿੱਚ ਸਰਦਾਰ ਗੁਰਬਿੰਦਰ ਸਿੰਘ ਦੀ 3 ਕਨਾਲ ਜ਼ਮੀਨ ਵਿਚ 274ਵਾਂ ਗੁਰੂ ਨਾਨਕ ਯਾਦਗਾਰੀ ਜੰਗਲ (ਝਿੜੀ) ਕਾਰ ਸੇਵਾ ਖਡੂਰ ਸਾਹਿਬ ਵੱਲੋਂ ਲਗਾਇਆ ਗਿਆ।

ਪੰਜਾਬ ਚ ਹੜ੍ਹਾਂ ਦੀ ਮਾਰ – ਕੁਦਰਤੀ ਕਿ ਮਨੁੱਖੀ ?

ਪੰਜਾਬ ਇਸੇ ਸਾਲ ਦੂਜੀ ਵਾਰ ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਰਿਹਾ ਹੈ । ਅਜੇ ਪਹਿਲੀ ਵਾਰ ਆਏ ਹੜ੍ਹ ਕਾਰਨ ਹੋਏ ਨੁਕਸਾਨ ਤੋਂ ਲੋਕ ਉੱਭਰ ਹੀ ਰਹੇ ਸਨ ਕਿ ਮੁੜ੍ਹ ਤੋਂ ਹੜ੍ਹਾਂ ਦਾ ਪਾਣੀ 8 ਜਿਲ੍ਹਿਆਂ ਚ ਆ ਪਹੁੰਚਿਆ । ਸਾਲ ਦੇ ਪਹਿਲੇ ਹੜ੍ਹ ਮੌਕੇ ਹਿਮਾਚਲ ਦੇ ਨਾਲ ਪੰਜਾਬ ਚ ਵੀ ਭਾਰੀ ਮੀਂਹ ਪੈਂਦਾ ਰਿਹਾ, ਪਰ ਹੁਣ ਮੀਂਹ ਕੇਵਲ ਹਿਮਾਚਲ ਚ ਹੀ ਪਏ ਨੇ ।

ਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਕਿਸਾਨਾਂ ਵਿਰੁੱਧ ਸਰਕਾਰ ਦੀ ਧੱਕੇਸ਼ਾਹੀ ਦੀ ਨਿਖੇਧੀ

ਪੰਜਾਬ ਸਰਕਾਰ ਵੱਲੋਂ ਜਾਣਬੁੱਝ ਕੇ ਕਿਰਸਾਨਾਂ ਨਾਲ ਟਕਰਾਅ ਵਾਲਾ ਮਹੌਲ ਬਣਾਇਆ ਜਾ ਰਿਹਾ ਹੈ ਤੇ ਇਸੇ ਮਾਹੌਲ ਕਾਰਨ ਬੀਤੇ ਦਿਨ ਲੌਂਗੋਵਾਲ ਵਿਖੇ ਇਕ ਕਿਸਾਨ ਦੀ ਮੌਤ ਹੋ ਗਈ।

ਦੂਹਰੀ ਤਰਾਸਦੀ: ਪੰਜਾਬ ਵਿਚ ਕਿਤੇ ਹੜ੍ਹਾਂ ਤੇ ਕਿਤੇ ਸੋਕੇ ਦੀ ਮਾਰ

ਭਾਵੇਂ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਇਸ ਵੇਲੇ ਹੜਾਂ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਹੈ ਪਰ ਫਿਰ ਵੀ ਪੰਜਾਬ ਦਾ ਇੱਕ ਹਿੱਸਾ ਅਜਿਹਾ ਵੀ ਹੈ ਜਿੱਥੇ ਸੋਕੇ ਨੇ ਕਿਰਸਾਨਾਂ ਦੇ ਸਾਹ ਸੂਤੇ ਹੋਏ ਹਨ। ਬੀਤੇ ਦਿਨ ਅਬੋਹਰ ਇਲਾਕੇ ਦੇ ਕਰੀਬ 40 ਕਿਰਸਾਨਾਂ ਨੇ ਇਕ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਕਿ ਸੋਕੇ ਕਾਰਨ ਉਹਨਾ ਦੇ ਕਿੰਨੂਆਂ ਦੇ ਬਾਗ ਤੇ ਨਰਮੇ ਦੀ ਫਸਲ ਸੁੱਕ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਇਲਾਕੇ ਨੂੰ ਪਾਣੀ ਦੇਣ ਵਾਲੀਆਂ ਨਹਿਰਾਂ ਬੰਦ ਪਈਆਂ ਹਨ।

ਸਰਹੰਦ ਫੀਡਰ ਨਹਿਰ ਤੇ ਲੱਗੇ ਪਾਣੀ ਵਾਲੇ ਪੰਪ ਬੰਦ ਕਰਨ ਵਿਰੁੱਧ ਫਿਰੋਜ਼ਪੁਰ ਕਨਾਲ ਸਰਕਲ ਦੇ ਦਫਤਰ ਮੂਹਰੇ ਕਿਸਾਨਾਂ ਦਾ ਭਾਰੀ ਇਕੱਠ ਹੋਇਆ

ਚੰਡੀਗੜ੍ਹ – ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਰਹੰਦ ਫੀਡਰ ਨਹਿਰ ਤੇ ਲੱਗੇ ਪਾਣੀ ਵਾਲੇ ਪੰਪ ਬੰਦ ਕਰਨ ਬਾਰੇ ਚਿੱਠੀ ਜਾਰੀ ਕੀਤੀ ਗਈ ਸੀ। ਇਸ ਦੇ ...

ਬੇੜੀ ਵਿੱਚ ਬੈਠੇ ਹੋਏ ਲੋਕਾਂ ਦਾ ਕੀ ਦੋਸ਼, ਜਦੋਂ ਬੇੜੀ ਨੂੰ ਚਲਾਉਂਦਾ ਹੀ ਮਲਾਹ ਵਿਕ ਗਿਆ

ਪੰਜਾਬ ਵਿੱਚ ਆਏ ਹੜ੍ਹਾਂ ਨਾਲ ਹੋਈ ਤਬਾਹੀ ਨੇ ਰਾਜਸਥਾਨ ਨੂੰ ਰਾਜਸਥਾਨ ਫੀਡਰ ਨਹਿਰ ਰਾਹੀਂ ਦਿੱਤੇ ਜਾ ਰਹੇ ਪਾਣੀ ਦੇ ਮਸਲੇ ਨੂੰ ਦੁਬਾਰਾ ਵੱਡੇ ਪੱਧਰ ਤੇ ਚਰਚਾ ਵਿੱਚ ਲੈ ਆਂਦਾ ਹੈ। ਇਹਨਾਂ ਹੜ੍ਹਾਂ ਨੇ ਵੱਡੇ ਪੱਧਰ ਤੇ ਪੰਜਾਬ ਵਿੱਚ ਨੁਕਸਾਨ ਕੀਤਾ ਹੈ। ਪਰ ਸਾਰਾ ਸਾਲ 12000 ਕਿਊਸਿਕ ਪਾਣੀ ਰਾਜਸਥਾਨ ਲੈ ਕੇ ਜਾਣ ਵਾਲੀ ਰਾਜਸਥਾਨ ਫੀਡਰ ਨਹਿਰ ( ਰਾਜਸਥਾਨ ਵਿਚ ਜਿਸ ਨੂੰ ਰਾਜ ਨਹਿਰ ਵੀ ਕਿਹਾ ਜਾਂਦਾ ਹੈ) ਇਸ ਵਕਤ ਬਿਲਕੁਲ ਖਾਲੀ ਹੈ।

ਪੰਜਾਬ ਵਿੱਚ ਹੜਾਂ ਵਰਗੇ ਹਾਲਾਤ: ਕੌਣ ਜਿੰਮੇਵਾਰ

ਪੂਰਬੀ ਪੰਜਾਬ ਦੇ ਲੱਗਭਗ ਸਾਰੇ ਇਲਾਕੇ ਵਿੱਚ ਪਿਛਲੇ ੨ ਦਿਨ ਤੋਂ ਭਾਰੀ ਮੀਂਹ ਜਾਰੀ ਹੈ। ੧੦੦ ਮਿਲਿਮੀਟਰ ਤੋਂ ਲੈ ਕੇ ੩੦੦ ਮਿਲਿਮੀਟਰ ਤੱਕ ਪਏ ਮੀਂਹ ਨਾਲ ਪੰਜਾਬ ਭਰ ਵਿੱਚ ਹੜਾਂ ਵਰਗੇ ਹਲਾਤ ਪੈਦਾ ਹੋ ਗਏ ਹਨ । ਪਹਾੜੀ ਇਲਾਕਿਆਂ ਚ ਪਏ ਭਾਰੀ ਮੀਂਹ ਨੇ ਹਲਾਤ ਹੋਰ ਗੰਭੀਰ ਬਣਾ ਦਿੱਤੇ ਹਨ।

ਪੰਜਾਬ ਵਿੱਚ ਖੇਤੀਬਾੜੀ ਦੀ ਹੰਢਣਸਾਰਤਾ ਮੌਜੂਦਾ ਜਲਵਾਯੂ ਪਰਿਵਰਤਨ ਦੇ ਸੰਦਰਭ ਵਿੱਚ ਵਿਚਾਰ ਗੋਸ਼ਟਿ

ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਇਕ ਵਿਚਾਰ ਗੋਸ਼ਟੀ ਰੱਖੀ ਗਈ ਹੈ, ਜਿਸ ਵਿਚ ਮੌਜੂਦਾ ਸਮੇਂ ਦੇ ਖੇਤੀਬਾੜੀ ਮਾਡਲ ਨੂੰ ਵਿਚਾਰਨ ਦੇ ਨਾਲ-ਨਾਲ ਖੇਤੀਬਾੜੀ ਦੀ ਹੰਢਣਸਾਰਤਾ ਵਿੱਚ ਤਕਨੀਕ ਕਿਵੇਂ ਸਹਾਇਤਾ ਕਰ ਸਕਦੀ ਹੈ?

« Previous PageNext Page »