ਲੇਖ

ਸਿੱਖ ਕੌਮ ਦੇ ਝਰੋਖੇ ‘ਚੋਂ… ਨਵਾਂ ਸਾਲ

January 1, 2019

ਅਸੀਂ ਤਾਂ ਨਵੇਂ ਸਾਲ ਦੀ 'ਖੁਸ਼ੀ' ਮੌਕੇ, ਉਦਾਸੀਆਂ ਦੀ ਪੰਡ ਖੋਲ ਬੈਠੇ ਹਾਂ। ਬਹੁਤਿਆਂ ਲਈ ਤਾਂ ਇਹ ਸਮਾਂ 'ਫੱਨ ਕਰਨ' ਤੋਂ ਵੱਧ ਕੋਈ ਅਹਿਮੀਅਤ ਨਹੀਂ ਰੱਖਦਾ। ਫੇਰ 'ਬੇਘਰੀ ਕੌਮ' ਦੀ ਨੁਮਾਇੰਦਗੀ ਕਰਨ ਵਾਲੇ 'ਬੇ-ਸਿਰਨਾਵੇਂ' ਇਨਸਾਨਾਂ ਦੀ ਔਕਾਤ ਵੀ ਕੀ ਹੈ, ਜਿਨਾਂ ਨੂੰ 'ਰੰਗ 'ਚ ਭੰਗ ਪਾਉਣ' ਦੀ ਐਵੇਂ ਵਾਦੀ ਜਿਹੀ ਪਈ ਹੋਈ ਹੈ।

ਅਮਲਾਂ ਦੀ ਪੈੜ …

ਇਹ ਵਕਤੀ ਧੁੰਦ ਸਦੀਵੀ ਨਾ ਬਣੇ ਇਹਦੇ ਲਈ ਸਾਨੂੰ ਅਰਦਾਸ ਕਰਨੀ ਪਵੇਗੀ ਅਤੇ ਇਹੀ ਅਰਦਾਸ ਸਾਡੇ ਪੈਰਾਂ ਨੂੰ ਉਹ ਭੁੱਲੇ ਰਾਹ ਉੱਤੇ ਮੁੜ ਲੈ ਕੇ ਜਾਵੇਗੀ। ਫਿਰ ਉਹਨਾਂ ਪੈੜਾਂ ਦੀਆਂ ਮਹਿਕਾਂ ਬਣ ਰਹੇ ਇਤਿਹਾਸ ਨੂੰ ਸੁਨਹਿਰੀ ਕਰਨ ਵਿੱਚ ਸਹਾਈ ਹੋਣਗੀਆਂ। ਫਿਰ ਅੰਦਰ ਬਾਹਰ ਇੱਕੋ ਅਮੀਰੀ ਹੋਵੇਗੀ, ਸਾਡੇ ਅਮਲਾਂ ਦੀਆਂ ਪੈੜਾਂ ਦੇ ਮੂੰਹ ਵੀ ਫਿਰ ਸੁੱਚੇ ਘਰ ਵੱਲ ਨੂੰ ਹੋਣਗੇ। ਸ਼ਬਦਾਂ ਤੋਂ ਸੰਘਰਸ਼ ਤੀਕ ਫਿਰ ਕੇਸਰੀ ਲਹਿਰਾਊਗਾ ਅਤੇ ਆਪਾ ਮੇਟਣ ਦੀਆਂ ਰੀਤਾਂ ਸੁਰਜੀਤ ਹੋਣਗੀਆਂ।

ਸਾਕਾ ਸਰਹੰਦ ( ਲੇਖਕ: ਇਕਵਾਲ ਸਿੰਘ ਪੱਟੀ )

ਸੰਸਾਰ ਵਿਚ ਉਹ ਕੌਮਾਂ ਕਦੇ ਵੀ ਜਿੰਦਾ ਨਹੀਂ ਰਹਿ ਸਕਦੀਆਂ, ਜਿੰਨ੍ਹਾ ਕੌਮਾਂ ਵਿੱਚ ਕੁਰਬਾਨੀ ਦਾ ਜਜ਼ਬਾ ਨਾ ਹੋਵੇ। ਜਿੰਨ੍ਹਾਂ ਕੌਮਾਂ ਕੋਲ ਕੁਰਬਾਨੀਆਂ ਹੋਇਆ ਕਰਦੀਆਂ ਹਨ, ਉਹ ਕੌਮਾਂ ਸੰਸਾਰ ਅੰਦਰ ਸੂਰਜ ਦੀ ਤਰ੍ਹਾਂ ਚਮਕਦੀਆਂ ਹਨ। ਸੰਸਾਰ ਵਿੱਚ ਸਿੱਖ ਕੌਮ ਦੂਜੀਆਂ ਕੌਮਾਂ ਨਾਲੋਂ ਵੱਖਰੀ ਹੈ ਕਿਉਂਕਿ ਸਿੱਖ ਕੌਮ ਕੋਲ ਕੁਰਬਾਨੀ ਭਰੇ ਉਹ ਸਾਕੇ ਹਨ, ਜਿੰਨ੍ਹਾਂ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ।

ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਲਈ ਸਿਆਸੀ ਇੱਛਾ ਸ਼ਕਤੀ ਦਾ ਪ੍ਰਗਟਾਅ ਸਮੇਂ ਦੀ ਲੋੜ

ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਭ ਤੋਂ ਵੱਡਾ ਰੋੜਾ ਅਟਕਾੳੇੂ ਬਹਾਨਾ ਹੈ ਕਿ ਉਮਰ ਕੈਦ ਦਾ ਮਤਲਬ ਸਾਰੀ ਉਮਰ ਦੀ ਉਮਰ ਕੈਦ ਹੁੰਦਾ ਹੈ ਅਤੇ ਇਸ ਸਬੰਧੀ ਮੋਹਨ ਦਾਸ ਕਰਮ ਚੰਦ ਗਾਂਧੀ ਦੇ ਕਤਲ ਵਿਚ ਨਾਮਜ਼ਦ ਨੱਥੂ ਰਾਮ ਗੋਂਡਸੇ ਦੇ ਭਰਾ ਗੋਪਾਲ ਵਿਨਾਇਕ ਗੋਡਸੇ ਦੀ ਉਮਰ ਕੈਦ ਸਬੰਧੀ 1961 ਵਿਚ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਆਧਾਰ ਬਣਾਇਆ ਜਾਂਦਾ ਹੈ ਜਦਕਿ ਸੱਚਾਈ ਇਹ ਹੈ ਕਿ ਗੋਪਾਲ ਵਿਨਾਇਕ ਗੋਂਡਸੇ ਨੂੰ 16 ਸਾਲ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ ਪਰ ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਨੂੰ 20/25/28 ਸਾਲਾਂ ਦੀ ਕੈਦ ਦੇ ਬਾਵਜੂਦ ਰਿਹਾਈ ਦਾ ਸਿਆਸੀ ਫੈਸਲਾ ਨਹੀਂ ਲਿਆ ਜਾ ਰਿਹਾ।

ਲਾਸਾਨੀ ਸ਼ਹਾਦਤਾਂ ਦੇ ਇਤਿਹਾਸ ਨਾਲ ਸਾਜਿਸ਼ੀ ਛੇੜਖਾਨੀਆਂ ਤੋਂ ਖਬਰਦਾਰ ਹੋਵੇ ਖਾਲਸਾ ਪੰਥ…

ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਹੋਈ ਸਤਿਗੁਰੂ ਨਾਨਕ ਸਾਹਿਬ ਦੀ ਨਾਦੀ ਸੰਤਾਨ ‘ਖਾਲਸਾ ਪੰਥ’ ਭਾਵ ਸਿੱਖ ਕੌਮ ਦਸੰਬਰ ਦੇ ਮਹੀਨੇ ਨੂੰ ਸਫਰ-ਏ-ਸ਼ਹਾਦਤ ਦੇ ਮਹੀਨੇ ਵਜੋਂ ਮਨਾਉਂਦੀ ਹੈ।

ਸਾਕਾ ਚਮਕੌਰ ਸਾਹਿਬ: ਜਦੋਂ ਇਤਿਹਾਸ ਦੀ ਬੇਜੋੜ ਅਤੇ ਅਸਾਵੀਂ ਜੰਗ ਲੜੀ ਗਈ

ਇਤਿਹਾਸ ਦੇ ਕਈ ਪੰਨੇ ਅਜਿਹੇ ਹਨ ਜਿਹੜੇ ਬਿਨਾਂ ਕਿਸੇ ਵਿਦਵਤਾ ਭਰੇ ਔਖੇ ਸ਼ਬਦਾਂ ਦੇ ਹੀ ਕਈ ਅਹਿਮ ਸਚਾਈਆਂ ਦੀ ਸੁੰਦਰ ਵਿਆਖਿਆ ਕਰਦੇ ਹਨ। ਚਮਕੌਰ ਗੜ੍ਹੀ ਦੀ ਲੜਾਈ ਇਤਿਹਾਸ ਵਿਚ ਇਕ ਅਜਿਹਾ ਹੀ ਅਹਿਮ ਦਰਜਾ ਰੱਖਦੀ ਹੈ।

ਸੱਚੀ ਵਰਿਆਮਗੀ (ਲੇਖਕ:ਪ੍ਰੋ. ਪੂਰਨ ਸਿੰਘ)

ਕਾਇਰ ਆਖਦੇ ਹਨ ‘ਅੱਗੇ ਵਧੋ’ ਸੂਰਮੇ ਪੁਕਾਰਦੇ ਹਨ ‘ਪਿੱਛੇ ਹਟ ਚਲੋ।’ ਕਾਇਰ ਕਹਿੰਦਾ ਹੈ ‘ਉਠਾਓ ਤਲਵਾਰ’ ਸੂਰਮਾ ਆਖਦਾ ਹੈ ‘ਸਿਰ ਅੱਗੇ ਕਰੋ’ ਸੂਰਮੇ ਦਾ ਜੀਵਨ ਕੁਦਰਤ ਨੇ ਆਪਣੀ ਤਾਕਤ ਫਜ਼ੂਲ ਗੁਆਣ ਲਈ ਨਹੀਂ ਸਿਰਜਿਆ। ਸੂਰਮੇ ਦਾ ਸ਼ਰੀਰ ਕੁਦਰਤ ਦੀਆਂ ਕੁਲ ਤਾਕਤਾਂ ਦਾ ਭੰਡਾਰ ਹੈ। ਕੁਦਰਤ ਦਾ ਇਹ ਕੇਂਦਰ ਡੋਲ ਨਹੀਂ ਸਕਦਾ। ਸੂਰਜ ਦਾ ਚੱਕਰ ਡੋਲ ਜਾਵੇ ਤਾਂ ਡੋਲ ਜਾਵੇ ਐਪਰ ਸੂਰਮੇ ਦੇ ਦਿਲ ਵਿਚ ਜੋ ਰੱਬੀ ਟੇਕ ਟਿਕੀ ਹੈ, ਜੋ ਨ੍ਵਰੀ ਪੁਰੀ ਗੱਡੀ ਹੈ ਉਹ ਅਚਲ ਹੈ। ਕੁਦਰਤ ਦੇ ਹੋਰਨਾਂ ਪਦਾਰਥਾਂ ਦੀ ਰਾਤ, ਭਾਵੇਂ ਅੱਗੇ ਵਧਣ ਦੀ ਆਪਣੀ ਤਾਕਤ ਨੂੰ ਖਿਲਾਰ ਕੇ ਨਸ਼ਟ ਕਰਨ ਦੀ ਹੋਵੇ, ਪਰ ਸੂਰਬੀਰਾਂ ਦੀ ਨੀਤੀ ਬਲ ਨੂੰ ਹਰ ਤਰ੍ਹਾਂ ਜੁਟਾਉਣ ਤੇ ਵਧਾਉਣ ਦੀ ਹੀ ਹੁੰਦੀ ਹੈ, ਸੂਰਮੇ ਤਾਂ ਆਪਣੇ ਅੰਦਰ ਹੀ ‘ਮਾਰਚ’ ਕਰਦੇ ਹਨ, ਕਿਉਂਕਿ ਆਤਮ-ਆਕਾਸ਼ ਦੇ ਕੇਂਦਰ ਵਿਚ ਖਲੋ ਕੇ ਉਹ ਸਾਰੇ ਸੰਸਾਰ ਨੂੰ ਹਿਲਾ ਸਕਦੇ ਹਨ।

A portrait depicting martyrdom of Bhai Mani Singh Ji Shaheed

ਸਿੱਖ ਮਨ ਵਿਚ ਸ਼ਹਾਦਤ ਦਾ ਮੂਲ: ਗੁਰਬਾਣੀ (ਲੇਖਕ: ਡਾ. ਸਿਕੰਦਰ ਸਿੰਘ)

ਸਗੋਂ ਕਿਸੇ ਜ਼ੁਲਮ, ਜਬਰ ਜਾਂ ਅਤਿਆਚਾਰ ਵਿਰੁੱਧ ਕੁਰਬਾਨੀ ਦੇ ਕੇ ਪੈਦਾ ਕੀਤਾ ਗਿਆ ਅਜਿਹਾ ਸਭਿਆਚਾਰ ਹੈ, ਜਿਹੜਾ ਆਪਣੇ ਸਵੈ ਪ੍ਰਸੰਗ ਖੁਦ ਸਥਾਪਿਤ ਕਰਮੌਤ ਤੋਂ ਬਹੁਤੇ ਲੋਕ ਡਰਦੇ ਨੇ ਜਿਹੜੇ ਨਹੀਂ ਡਰਦੇ ਉਹ ਜਾਂ ਤਾਂ ਬੇਸਮਝ ਹੁੰਦੇ ਹਨ ਜਿਨ੍ਹਾਂ ਨੂੰ ਮੌਤ ਅਤੇ ਜ਼ਿੰਦਗੀ ਦੇ ਅਰਥ ਈ ਪਤਾ ਨਹੀਂ ਹੁੰਦੇ ਜਾਂ ਉਹ ਹੁੰਦੇ ਨੇ ਜਿਹੜੇ ਮੌਤ ਅਤੇ ਜ਼ਿੰਦਗੀ ਦੇ ਵਿਵਹਾਰ, ਵਰਤਾਰੇ ਨੂੰ ਸਮਝ ਕੇ ਮੌਕੇ ਮੁਤਾਬਿਕ ਮਰਨ ਨੂੰ ਪਹਿਲ/ ਤਰਜੀਹ ਦਿੰਦੇ ਹਨ। ਇਨ੍ਹਾਂ ਵਿਚੋਂ ਕੁਝ ਆਪਣੇ ਲਈ ਮਰਦੇ ਨੇ, ਕੁਝ ਕੌਮ ’ਤੇ ਲੋਕ ਲਈ ਮਰਦੇ ਹਨ। ਕੌਮਾਂ ਲਈ ਮਰਨ ਵਾਲੇ ਸਦ-ਜੀਵਤ ਸ਼ਹੀਦ ਬਣ ਜਾਂਦੇ ਹਨ। ਇਨ੍ਹਾਂ ਦੀ ਸ਼ਹੀਦੀ ਨੂੰ ਸ਼ਹਾਦਤ ਦੇ ਨਾਮ ਨਾਲ ਮਾਣ ਦਿੱਤਾ ਜਾਂਦਾ ਹੈ। “ਸ਼ਹਾਦਤ ਕੋਈ ਅਣਚਾਹੀ ਮੌਤ ਦਾ ਨਾਮ ਨਹੀਂ ਹੈ, ਦਾ ਹੈ।

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ (ਲੇਖਕ:ਡਾ.ਹਰਪਾਲ ਸਿੰਘ ਪੰਨੂ)

ਮੇਰੇ ਵਰਗੇ ਦੁਨੀਆਦਾਰਾਂ ਵਾਸਤੇ ਬਹੁਤ ਔਖਾ ਹੈ ਇਹ ਸਮਝ ਸਕਣਾ ਕਿ ਬਰਫ ਦੀ ਡਲੀ ਅੱਗ ਵਿਚ ਨਾ ਪੰਘਰੇ, ਕਿ ਕੋਇਲਾ ਬਰਫ ਵਿਚ ਦਬ ਕੇ ਵੀ ਨਾ ਬੁਝੇ। ਪੋਹ ਦੀਆਂ ਸਰਦ-ਯੱਖ ਰਾਤਾਂ, ਠੰਢੇ ਬੁਰਜ ਦੀ ਕੈਦ, ਦਿਨ ਭਰ ਦਿਲ ਕੰਬਾਊ ਤਸੀਹੇ, ਭੁੱਖ ਪਿਆਸ, ਉਨੀਂਦਰਾ, ਕਦੀ ਦੋਹਾਂ ਨੂੰ ਇਕੱਠਿਆਂ ਰੱਖ ਕੇ, ਕਦੀ ਵੱਖ-ਵੱਖ ਤੰਗ ਕਰਕੇ ਜ਼ਿੰਦਗੀ ਦੀ ਲਗਾਤਾਰ ਪੇਸ਼ਕਸ਼ ਕੀਤੀ ਜਾਂਦੀ “ਇਸਲਾਮ ਕਬੂਲ ਕਰੋਗੇ ਤਾਂ ਜੀਵਨ ਦਾ ਹਰ ਸੁੱਖ, ਹਰ ਸੁਵਿਧਾ ਮੌਜੂਦ ਹੈ।

ਨਿੱਕੀਆਂ ਜਿੰਦਾ – ਮਹਾਨ ਸਾਕਾ

ਧੰਨ ਭਾਗ ਹੰਮ ਕੇ ਹੈ ਮਾਈ। ਧਰਮ ਹੇਤਿ ਤਨ ਜੇਕਰ ਜਾਈ॥

« Previous PageNext Page »