ਲੇਖ

ਕੀ ਫੌਜ ਜਾਂ ਪੁਲਿਸ ਦੀ ਮਹਿਮਾ ਗੁਲਾਮ ਮਾਨਸਿਕਤਾ ਦੀ ਪ੍ਰਤੀਕ ਹੈ?

April 21, 2020

ਭਾਰਤ ਵਿਚ ਫੌਜ ਜਾਂ ਪੁਲੀਸ ਦੀ ਮਹਿਮਾ ਇਸ ਲਈ ਕੀਤੀ ਜਾਂਦੀ ਹੈ ਕਿ ਉਹ ਸਰਹੱਦਾਂ 'ਤੇ ਸਾਡੇ ਵਾਸਤੇ ਦਿਨ ਰਾਤ ਦੀ ਡਿਊਟੀਆਂ ਕਰਦੇ ਹਨ। ਇਹਨਾਂ ਸੁਰੱਖਿਆ ਕਰਮੀਆਂ ਦੀ ਬਦੌਲਤ ਜਨਤਾ ਨੂੰ ਉਨ੍ਹਾਂ ਦੇ ਘਰਾਂ 'ਤੇ ਸੌਣ ਦਾ ਮੌਕਾ ਮਿਲਦਾ ਹੈ।

ਇਕੋ ਘੋੜੇ ਦਾ ਸਵਾਰ ਭਾਰਤੀ ਲੋਕਤੰਤਰ

ਸਰਕਾਰ ਪੁਲਿਸ ਦੀ ਵਰਤੋਂ ਨਾਲ ਭਾਰਤੀ ਨਾਗਰਿਕਾਂ ਵਿੱਚ ਭਿਖਾਰੀਆਂ ਵਾਲਾ ਅਹਿਸਾਸ ਪੈਦਾ ਕਰ ਰਹੀ ਹੈ। ਲੌਕਡਾਉਨ / ਕਰਫਿਉ ਆੜ ਵਿੱਚ ਕੋਰੋਨਵਾਇਰਸ ਦੀ ਹਕੀਕਤ ਨੂੰ ਲੁਕਾਇਆ ਜਾ ਰਿਹਾ ਹੈ । ਇੱਕ ਰਣਨੀਤੀ ਅਨੁਸਾਰ ਕੋਰੋਨਾ ਬਾਰੇ ਅਧਿਕਾਰਤ ਖ਼ਬਰਾਂ ਫਿਲਟਰ ਕੀਤੀਆਂ ਜਾਂਦੀਆਂ ਹਨ । ਦਰਬਾਰੀ  ਮੀਡੀਆ ਵਿਚ ਜਾਅਲੀ ਖ਼ਬਰਾਂ ਦਾ ਪਰਸਾਰ ਕੀਤਾ ਜਾ ਰਿਹਾ ਹੈ ।

ਕੀ ਅਸੀਂ ਬਸਤੀਵਾਦੀ ਕਾਰਜਪ੍ਰਣਾਲੀ ਤੋਂ ਮੁਕਤ ਹਾਂ?

ਬ੍ਰਿਟਿਸ਼ ਬਸਤੀਵਾਦੀ ਹਾਕਮਾਂ ਲਈ ਭਾਰਤੀ ਲੋਕ ਗੁਲਾਮ ਸਨ ਨਾ ਕਿ ਨਾਗਰਿਕ ਇਹੀ ਕਾਰਨ ਹੈ ਕਿ ਬ੍ਰਿਟਿਸ਼ ਨੇ ਕਦੇ ਵੀ ਭਾਰਤੀਆਂ 'ਤੇ ਭਰੋਸਾ ਨਹੀਂ ਕੀਤਾ ਅਤੇ 200 ਸਾਲ ਦੇ ਸ਼ਾਸਨ ਦੌਰਾਨ ਉਨ੍ਹਾਂ ਨੂੰ ਕਦੇ ਵੀ ਕਿਸੇ ਵੀ ਫੈਸਲੇ' ਵੇਲੇ  ਭਾਰਤੀ ਲੋਕਾਂ ਨੂੰ ਭਰੋਸੇ ਵਿੱਚ ਨਹੀਂ ਲਿਆ।

ਬੁਲੰਦ ਕਿਰਦਾਰ ਦਾ ਮਾਲਕ ਸੀ ਭਾਈ ਮਨਦੀਪ ਸਿੰਘ ਲੈਸਟਰ

ਕੁਝ ਸ਼ਖਸ਼ੀਅਤਾਂ ਸ਼ਬਦਾਂ ਦੀਆਂ ਮੁਥਾਜ ਨਹੀ ਹੁੰਦੀਆਂ। ਸ਼ਬਦ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਦੇ ਸਾਹਮਣੇ ਛੋਟੇ ਪੈ ਜਾਂਦੇ ਹਨ। ਕਿਉਂਕਿ ਅਜਿਹੀਆਂ ਸ਼ਖਸ਼ੀਅਤਾਂ ਆਪਣੇ ਆਲੇ ਦੁਆਲੇ ਪਸਰੇ ਸਮਾਜਕ, ਧਾਰਮਕ ਅਤੇ ਸਿਆਸੀ ਚਿੱਕੜ ਦੇ ਵਿਚਕਾਰ ਰਹਿੰਦੀਆਂ ਹੋਈਆਂ ਵੀ ਨਿਆਰੀਆਂ ਅਤੇ ਨਿਰਮਲ ਰਹਿੰਦੀਆਂ ਹਨ।

ਕਰੋਨਾ: ਪ੍ਰਸ਼ਾਸਨਿਕ ਹਿੰਸਾ ਅਤੇ ਪੰਜਾਬ ਦੇ ਲੋਕਾਂ ਦਾ ਪ੍ਰਤੀਉੱਤਰ

ਪੰਜਾਬ ਦੇ ਲੋਕਾਂ ਦਾ ਇਕ ‘ਸਿਆਣਾ, ਸੱਭਿਅਕ ਤੇ ਪੜ੍ਹਿਆ ਲਿਖਿਆ’ ਹਿੱਸਾ ਉਨ੍ਹਾਂ ਦੀ ਲੋਕ ਸੇਵਾ ਵਿਚ ਪ੍ਰਸ਼ਾਸਨ ਦੇ ਨਾਲ ਹੈ। ਉਹ ਕਹਿ ਰਿਹਾ ਹੈ ਕਿ ਮੂਰਖ ਲੋਕ ‘ਡੰਡੇ ਨਾਲ ਹੀ ਠੀਕ ਆਉਂਦੇ ਨੇ’, ਸਰਕਾਰ ਦੀ ਦੂਰ ਦੂਰ ਰਹਿਣ, ਮੂੰਹ ਢਕਣ ਦੀ ਅਤੇ ਘਰੇ ਬੈਠਣ ਦੀ ਗੱਲ ਨਹੀਂ ਮੰਨ ਰਹੇ। ਡੰਡੇ ਨਾਲ ਠੀਕ ਕਰਨਾ ਬੀਤੇ ਵਿਚ ਬਰਬਰ ਰਾਜਾਂ ਦਾ ਕੰਮ ਸੀ, ਹੁਣ ਤਾਂ ਲੋਕਰਾਜ ਹੈ। ਜੇ ਲੋਕ ਡੰਡੇ ਨਾਲ ਹੀ ਠੀਕ ਆਉਣ ਵਾਲੇ ਹਨ ਅਰਥਾਤ ਉਹ ਮੂਰਖ ਹਨ, ਜਿਨ੍ਹਾਂ ਨੂੰ ਆਪਣੇ ਬਚਾਅ ਦੀ ਸੋਝੀ ਨਹੀਂ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਪ੍ਰਸ਼ਾਸਨ ਉਨ੍ਹਾਂ ਦੇ ਭਲੇ ਲਈ ਹੀ ਰੋਕਾਂ ਲਾ ਰਿਹਾ ਹੈ! ਉਹ ਖੁਦ ਨੂੰ ਜੋਖਮ ਵਿਚ ਪਾ ਰਹੇ ਹਨ ਅਤੇ ਦੂਜਿਆਂ ਲਈ ਵੀ ਖਤਰਾ ਬਣ ਰਹੇ ਹਨ! ਇਸ ਦਾ ਮਤਲਬ ਲੋਕ ਅਸੱਭਿਅਕ ਹਨ ਜਾਂ ਮੂਰਖ ਹਨ। ਫਿਰ ਸਵਾਲ ਇਹ ਹੈ ਕਿ ਇਨ੍ਹਾਂ ਹੀ ਲੋਕਾਂ ਨੂੰ ਸਰਕਾਰ ਚੁਣਨ ਦਾ ਅਧਿਕਾਰ ਕਿਉਂ ਹੈ?

ਜਦੋਂ ਕੁਝ ਵੀ ਗੁਨਾਹ ਬਣ ਜਾਂਦੈ…

ਵੈਸਾਖੀ ਉਤੇ ਲੋਕਾਂ ਨਾਲੋਂ ਸੀ.ਆਰ.ਪੀ.ਐਫ. ਵੱਧ ਸੀ। ਚਿਤਰੇ ਕਪੜਿਆਂ ਵਾਲੀ ਅਤੇ ਕਾਲੇ ਕਪੜਿਆਂ ਵਾਲੀ ਰਾਖਵੀ ਫੌਜ ਵੀ ਕਿਤੇ ਕਿਤੇ ਖੜੀ ਸੀ। ਸਾਡੇ ਹੁੰਦਿਆਂ ਉਥੇ ਦੋ ਵਾਰ ਹੈਲੀਕਾਪਟਰ ਨੇ ਅਸਮਾਨ ਵਿਚ ਗੇੜੇ ਕੱਢੇ।

ਦੂਹਰੀ ਪਾਤਿਸ਼ਾਹੀ ਦਾ ਸਿੱਖ ਸਿਧਾਂਤ – ਸਿਖਾਂ ਦਾ ਸਰਕਾਰ/ਸਟੇਟ ਨਾਲ ਕੀ ਸੰਬੰਧ ਹੈ?

ਸਿੱਖ ਸਿਧਾਂਤ ਦਾ ਅਹਿਮ ਤੱਤ ਇਹ ਹੈ ਕਿ ਕੋਈ ਵੀ ਸੌਵਰਨ ਸਟੇਟ ਜਿਸ ਦੇ ਨਾਗਰਿਕਾਂ ਵਿਚ ਸਿੱਖ ਲੋਕ ਅਤੇ ਸਮੂਹ ਸ਼ਾਮਿਲ ਹੋਣ, ਨੂੰ ਸਰਬ-ਸ਼ਕਤੀਮਾਨ ਹੋਣ ਦੇ ਆਪਾ-ਭਰਮਾਊ ਦਾਅਵੇ (ਪੈਰਾਨੋਇਆ ਪ੍ਰੇਟਨਸ਼ਨਸ) ਨਹੀਂ ਕਰਨੇ ਚਾਹੀਦੇ ਕਿ ਸਟੇਟ ਕੋਲ ਲੋਕਾਂ ਦੇ ਮਨਾਂ ਅਤੇ ਸਰੀਰਾਂ ਨੂੰ ਕਾਬੂ ਤੇ ਸੇਧਿਤ ਕਰਨ ਦਾ ਵਾਹਿਦ ਹੱਕ ਹੈ। ਕੋਈ ਵੀ ਸਰਕਾਰ (ਸਟੇਟ) ਜੋ ਸਿਖਾਂ ਦੇ ਸੰਬੰਧ ਵਿਚ ਅਜਿਹਾ ਦਾਅਵਾ ਕਰੇਗੀ ਉਸ ਦਾ ਸਿੱਖਾਂ ਨਾਲ ਸਹਿ-ਹੋਂਦ ਵਿੱਚ ਵਿਚਰਨ ਦਾ ਨੈਤਿਕ ਹੱਕ ਆਪਣੇ ਆਪ ਖਤਮ ਹੋ ਜਾਵੇਗਾ।

ਜਬ ਲਗ ਖ਼ਾਲਸਾ ਰਹੇ ਨਿਆਰਾ

ਖ਼ਾਲਸਾ ਧੁਰ ਦੀ ਪਾਤਸ਼ਾਹੀ ਲੈ ਕੇ ਇਸ ਦ੍ਰਿਸ਼ਟਮਾਨ ਸੰਸਾਰ ਵਿਚ ਵਿਚਰਦਾ ਹੈ। ਖ਼ਾਲਸੇ ਦੇ ਮਰਤਬੇ ਤੇ ਪਹੁੰਚ ਕੇ ਗੁਰੂ ਅਤੇ ਸਿੱਖ ਦਾ ਭੇਤ ਖਤਮ ਹੋ ਜਾਂਦਾ ਹੈ। ਖ਼ਾਲਸੇ ਕਿਸੇ  ਦਾ ਦੁਬੇਲ ਬਣਕੇ ਨਹੀਂ ਰਹਿੰਦਾ। ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਨਾਲ ਇਹ ਇਕਰਾਰ ਕੀਤਾ ਹੈ ਕਿ ਜਿਸ ਹੱਦ ਤਕ ਖਾਲਸਾ ਆਪਣੇ ਆਦਰਸ਼ਕ, ਪਵਿੱਤਰ ਅਤੇ ਖ਼ਾਲਸ(ਸੁਧ) ਹੋਣ ਦਾ ਪਾਲਣ ਕਰੇਗਾ, ਉਸ ਹੱਦ ਤਕ ਗੁਰੂ ਬਰਕਤ ਅਤੇ ਗੁਰੂ ਬਖਸ਼ਿਸ਼ ਉਸ ਨਾਲ ਹਮਸਫਰ ਹੋਵੇਗੀ।

ਜਿਓਤੀ ਰਾਓ ਗੋਬਿੰਦ ਰਾਓ ਫੂਲੇ (ਸੰਖੇਪ ਜੀਵਨੀ)

ਰਵਾਇਤੀ ਤੌਰ ’ਤੇ ਗੱਲ ਕਰਦਿਆਂ ਜਯੋਤੀ ਰਾਓ ਫੂਲੇ ਦਾ ਜਨਮ 1827 ਵਿੱਚ ਗੋਬਿੰਦ ਰਾਓ ਫੂਲੇ ਦੇ ਘਰ ਮਹਾਰਾਸ਼ਟਰ ਦੇ ਸਤਾਰਾ ਜਿਲ੍ਹੇ ਦੇ ਕਾਤਗੁਨ ਵਿਖੇ ਹੋਇਆ। ਵਰਨ ਵੰਡ ਦੀ ਤੁਰੀ ਆ ਰਹੀ ਰਵਾਇਤ ਅਨੁਸਾਰ ਉਹ ਮਾਲੀ ਜਾਤ ਨਾਲ ਸਬੰਧ ਰੱਖਦੇ ਸਨ ਤੇ ਇਸੇ ਕਾਰਨ ਫੁੱਲਾਂ ਦਾ ਕੰਮ ਕਰਦੇ ਹੋਣ ਕਰਕੇ ਉਨ੍ਹਾਂ ਨੂੰ ਫੂਲੇ ਕਿਹਾ ਜਾਣ ਲੱਗਿਆ।

ਅਮਲੀ ਸਿਖ-ਜੀਵਨ 

ਜਦ ਤਕ ਤੁਸੀਂ ਕਰਤਾ ਪੁਰਖ ਦੇ ਆਦਰਸ਼ ਨੂੰ ਜਾਣ ਕੇ ਕੋਮਲ ਹੁਨਰ, ਦਸਤਕਾਰੀ ਅਤੇ ਕਾਰੀਗਰੀ ਵਿਚ ਕਮਾਲ ਹਾਸਲ ਨਹੀਂ ਕਰ ਲੈਂਦੇ; ਜਦ ਤਕ ਤੁਸੀਂ ਦਿਲ ਤੇ ਦਿਮਾਗ ਨੂੰ ਉੱਚਾ ਨਹੀਂ ਕਰ ਲੈਂਦੇ; ਤਦ ਤਕ ਕੁਰਬਾਨੀ ਕਰ ਕੇ ਵੀ ਹਾਰ ਹੈ ਤੇ ਤੁਹਾਡੀਆਂ ਜਿੱਤਾਂ ਵੀ ਹਾਰ ਦੀ ਸ਼ਕਲ ਵਿਚ ਹਨ। 

« Previous PageNext Page »