June 2, 2020
3 ਜੂਨ ਦੀ ਰਾਤ ਨੂੰ ਜਿਸ ਤਰ੍ਹਾਂ ਦੁਸ਼ਮਣ ਤੇ ਹਮਲਾ ਕਰੀਦਾ ਇਸ ਤਰ੍ਹਾਂ ਫੌਜ ਨੇ ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸਿਓਂ ਹਮਲਾ ਕੀਤਾ, ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਟੈਂਕ ਲਾ ਦਿੱਤੇ ਗਏ। ਤਕਰੀਬਨ ਸਾਰੇ ਹੀ ਫੌਜੀ ਪੰਜਾਬ ਤੋਂ ਬਾਹਰ ਦੇ ਸਨ। ਇਕ ਅਫਸਰ ਸਪੀਕਰ ਵਿੱਚ ਬੋਲਿਆ “ਅਸੀਂ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ ਹੈ ਸੋ ਜੋ ਕੋਈ ਵੀ ਅੰਦਰ ਹੈ ਸਭ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦਰਵਾਜ਼ੇ ਤੇ ਆ ਜਾਣ। ਕੋਈ ਵੀ ਕਮਰਾ ਬੰਦ ਨਹੀਂ ਕਰਨਾ, ਖੁੱਲੇ ਛੱਡ ਕੇ ਆ ਜਾਓ।”
ਕਾਦਰ ਨੇ ਮਨੁੱਖ ਨੂੰ ਸਰਵਉੱਤਮ ਜੀਵ ਬਣਾਇਆ। ਇਸ ਧਰਤ ਤੇ ਆਪਣੀ ਲੰਮੀ ਜੱਦੋਜਹਿਦ ਵਿੱਚੋਂ ਲੰਘਦਿਆਂ ਅੱਜ ਦਾ ਆਧੁਨਿਕ ਮਨੁੱਖ ਰੂਪਮਾਨ ਹੋਇਆ। ਇਸ ਜੱਦੋਜਹਿਦ ਦੌਰਾਨ ਮਨੁੱਖ ਨੇ ਕਈ ਖੇਡਾਂ ਖੇਡੀਆਂ, ਕੁਦਰਤ ਨਾਲ ਕਈ ਖਿਲਵਾੜ ਕੀਤੇ ਅਤੇ ਉਸ ਕਾਦਰ ਦੀ ਸਭ ਤੋਂ ਹੁਸੀਨ ਕਿਰਤ ਭਾਵ ਕੁਦਰਤ ਤੋਂ ਦੂਰ ਹੋਇਆ। ਇਸ ਤਰ੍ਹਾਂ ਕਈ ਸਰੀਰਕ ਅਤੇ ਮਾਨਸਿਕ ਰੋਗ ਸਹੇੜ ਲਏ।
ਸੱਚ ਅਤੇ ਝੂਠ ਦੀ ਟੱਕਰ ਹਮੇਸ਼ਾ ਹੀ ਰਹਿਣੀ ਹੈ, ਇਤਿਹਾਸ ਵਿੱਚ ਇਸਦੀਆਂ ਬੇਅੰਤ ਗਵਾਹੀਆਂ ਹਨ, ਵਰਤਮਾਨ ਵਿੱਚ ਇਹ ਵੱਖੋ ਵੱਖਰੇ ਰੂਪਾਂ ਵਿੱਚ ਮੌਜੂਦ ਹੈ ਅਤੇ ਭਵਿੱਖ ਵਿੱਚ ਵੀ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
ਅਪ੍ਰੈਲ ਮਹੀਨੇ ਦੀ 29 ਤਰੀਕ ਨੂੰ ਦਮਦਮੀ ਟਕਸਾਲ ਦੇ ਚੌਧਵੇਂ ਜਥੇਦਾਰ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅੱਤ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਅਤੇ ਸਾਥੀ ਸਿੰਘਾਂ ਦੀਆਂ ਲਾਸਾਨੀ ਸ਼ਹਾਦਤਾਂ ਨਾਲ ਸਿਰਜੇ ਗਏ ਕੌਮੀ ਨਿਸ਼ਾਨੇ ਖਾਲਿਸਤਾਨ ਦੇ ਐਲਾਨ ਦੀ ਵਰ੍ਹੇਗੰਢ ਹੈ।
ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੰਗਰਾਂ ਲਈ ਕੁੱਝ ਰਾਸ਼ਨ ਸਮਗ੍ਰੀ ਮੁਅੱਤਲ ਸ਼ੁਦਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਵਲੋਂ ਬਾਦਲ ਪਰਿਵਾਰ ਦੀਆਂ ਅਪੀਲਾਂ ਉਪਰੰਤ ਭੇਟ ਕੀਤੀ ਗਈ ਜਿਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਗੱਜ ਵੱਜ ਕੇ ਸਨਮਾਨ ਕਰਨ ਦੀਆਂ ਤਸਵੀਰਾਂ ਮੀਡੀਆ ਵਿੱਚ ਛਪੀਆਂ ਹਨ। ਹਰ ਪੰਥ ਦਰਦੀ ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਤੋਂ ਹੈਰਾਨ ਹੈ।
ਗਿਆਨੀ ਦਿੱਤ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਪ੍ਰਣਾਮ ਕਰਦੇ ਹਾਂ। ਉਹਨਾਂ ਨੇ 19 ਵੀਂ ਸਦੀ ਵਿੱਚ ਬ੍ਰਾਹਮਣਵਾਦੀ ਹਮਲੇ ਵਿਰੁੱਧ ਲੜਾਈ ਲੜੀ ਜਿਸਨੇ ਸਿੱਖ ਧਰਮ ਨੂੰ ਵੱਡੇ ਹਿੰਦੂ ਸਮਾਜ ਦੀ ਇੱਕ ਸੰਪਰਦਾ ਕਿਹਕੇ ਕਲਾਵੇ ਵਿਚ ਲੈਣ ਦੀ ਕੋਸ਼ਿਸ਼ ਕੀਤੀ ਸੀ। ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਅੰਦਰ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕਰਕੇ ਬ੍ਰਾਹਮਣਵਾਦ ਨੇ ਸਿੱਖਾਂ ਦੀਆਂ ਸਾਰੀਆਂ ਸਮਾਜਿਕ ਅਤੇ ਧਾਰਮਿਕ ਪਰੰਪਰਾਵਾਂ ਨੂੰ ਜਕੜ ਲਿਆ ਸੀ।
ਭਾਰਤ ਵਿਚ ਫੌਜ ਜਾਂ ਪੁਲੀਸ ਦੀ ਮਹਿਮਾ ਇਸ ਲਈ ਕੀਤੀ ਜਾਂਦੀ ਹੈ ਕਿ ਉਹ ਸਰਹੱਦਾਂ 'ਤੇ ਸਾਡੇ ਵਾਸਤੇ ਦਿਨ ਰਾਤ ਦੀ ਡਿਊਟੀਆਂ ਕਰਦੇ ਹਨ। ਇਹਨਾਂ ਸੁਰੱਖਿਆ ਕਰਮੀਆਂ ਦੀ ਬਦੌਲਤ ਜਨਤਾ ਨੂੰ ਉਨ੍ਹਾਂ ਦੇ ਘਰਾਂ 'ਤੇ ਸੌਣ ਦਾ ਮੌਕਾ ਮਿਲਦਾ ਹੈ।
ਸਰਕਾਰ ਪੁਲਿਸ ਦੀ ਵਰਤੋਂ ਨਾਲ ਭਾਰਤੀ ਨਾਗਰਿਕਾਂ ਵਿੱਚ ਭਿਖਾਰੀਆਂ ਵਾਲਾ ਅਹਿਸਾਸ ਪੈਦਾ ਕਰ ਰਹੀ ਹੈ। ਲੌਕਡਾਉਨ / ਕਰਫਿਉ ਆੜ ਵਿੱਚ ਕੋਰੋਨਵਾਇਰਸ ਦੀ ਹਕੀਕਤ ਨੂੰ ਲੁਕਾਇਆ ਜਾ ਰਿਹਾ ਹੈ । ਇੱਕ ਰਣਨੀਤੀ ਅਨੁਸਾਰ ਕੋਰੋਨਾ ਬਾਰੇ ਅਧਿਕਾਰਤ ਖ਼ਬਰਾਂ ਫਿਲਟਰ ਕੀਤੀਆਂ ਜਾਂਦੀਆਂ ਹਨ । ਦਰਬਾਰੀ ਮੀਡੀਆ ਵਿਚ ਜਾਅਲੀ ਖ਼ਬਰਾਂ ਦਾ ਪਰਸਾਰ ਕੀਤਾ ਜਾ ਰਿਹਾ ਹੈ ।
ਬ੍ਰਿਟਿਸ਼ ਬਸਤੀਵਾਦੀ ਹਾਕਮਾਂ ਲਈ ਭਾਰਤੀ ਲੋਕ ਗੁਲਾਮ ਸਨ ਨਾ ਕਿ ਨਾਗਰਿਕ ਇਹੀ ਕਾਰਨ ਹੈ ਕਿ ਬ੍ਰਿਟਿਸ਼ ਨੇ ਕਦੇ ਵੀ ਭਾਰਤੀਆਂ 'ਤੇ ਭਰੋਸਾ ਨਹੀਂ ਕੀਤਾ ਅਤੇ 200 ਸਾਲ ਦੇ ਸ਼ਾਸਨ ਦੌਰਾਨ ਉਨ੍ਹਾਂ ਨੂੰ ਕਦੇ ਵੀ ਕਿਸੇ ਵੀ ਫੈਸਲੇ' ਵੇਲੇ ਭਾਰਤੀ ਲੋਕਾਂ ਨੂੰ ਭਰੋਸੇ ਵਿੱਚ ਨਹੀਂ ਲਿਆ।
ਕੁਝ ਸ਼ਖਸ਼ੀਅਤਾਂ ਸ਼ਬਦਾਂ ਦੀਆਂ ਮੁਥਾਜ ਨਹੀ ਹੁੰਦੀਆਂ। ਸ਼ਬਦ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਦੇ ਸਾਹਮਣੇ ਛੋਟੇ ਪੈ ਜਾਂਦੇ ਹਨ। ਕਿਉਂਕਿ ਅਜਿਹੀਆਂ ਸ਼ਖਸ਼ੀਅਤਾਂ ਆਪਣੇ ਆਲੇ ਦੁਆਲੇ ਪਸਰੇ ਸਮਾਜਕ, ਧਾਰਮਕ ਅਤੇ ਸਿਆਸੀ ਚਿੱਕੜ ਦੇ ਵਿਚਕਾਰ ਰਹਿੰਦੀਆਂ ਹੋਈਆਂ ਵੀ ਨਿਆਰੀਆਂ ਅਤੇ ਨਿਰਮਲ ਰਹਿੰਦੀਆਂ ਹਨ।
« Previous Page — Next Page »