ਪੱਤਰ

ਭਗਤ ਸਿੰਘ ਆ ਗਿਆ, ਸਰਾਭਾ ਕਿੱਥੇ ਰਹਿ ਗਿਆ…

September 30, 2010

ਜਿਵੇਂ ਕਿ ਆਪ ਜਾਣਦੇ ਹੀ ਹੋ ਕਿ 28 ਸਤੰਬਰ ਨੂੰ ਹਿੰਦੋਸਤਾਨ ਦੀ ਆਜਾਦੀ ਵਿੱਚ ਅਹਿਮ ਭੁਮਿਕਾ ਨਿਭਾਉਣ ਵਾਲੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਹੈ। 28 ਸਿਤੰਬਰ 1907 ਨੂੰ ਸਰਦਾਰ ਕਿਸ਼ਨ ਸਿੰਘ ਜੀ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ ਪਿੰਡ ਖਟਕੜਕਲਾਂ ਵਿਖੇ ਇਸ ਮਹਾਨ ਕਰਾਂਤੀਕਾਰੀ ਦਾ ਜਨਮ ਹੋਇਆ। ਬਚਪਨ ਤੋਂ ਹੀ ਆਪਣੇ ਚਾਚੇ ਅਜੀਤ ਸਿੰਘ ਅਤੇ ਪਿਤਾ ਕਿਸ਼ਨ ਸਿੰਘ ਨੂੰ ਹਿੰਦੋਸਤਾਨ ਦੀ ਆਜਾਦੀ ਲਈ ਯਤਨਸ਼ੀਲ ਵੇਖਦਾ-ਵੇਖਦਾ ਆਪ ਭਗਤ ਸਿੰਘ ਸ਼ਹਾਦਤ ਦੇ ਕਰਕੇ ਹਿੰਦੋਸਤਾਨ ਦੀ ਆਜਾਦੀ ਦਾ ਰਾਸਤਾ ਸੁਖਾਲਾ ਕਰ ਗਿਆ।

ਸਿੱਖ ਧਰਮ ਦੀ ਚੜਦੀ ਕਲਾ ਵਿੱਚ ਸਭ ਤੋਂ ਵੱਡਾ ਰੋੜਾ ਸਿੱਖਾਂ ਦੀ ਆਪਸੀ ਫੁੱਟ ਹੈ

ਨਾਸਿਕ ਸ਼ਹਿਰ ਮਹਾਰਾਸ਼ਟਰ ਵਿੱਚ ਦਰਬਾਰ ਸਾਹਿਬ ਦੀ ਤਰਜ ਉੱਪਰ ਗੁਰੂਦੁਆਰਾ ਬਣਾਉਣ ਦਾ ਮਸਲਾ ਸਾਹਮਣੇ ਆਇਆ ਹੈ ਅਤੇ ਗੁਰੂ ਘਰ ਵਿੱਚ ਗਣੇਸ਼ ਦੀ ਮੂਰਤੀ ਰੱਖ ਕੇ ਗਣੇਸ਼ ਮਹੋਤਸਵ ਮਨਾਉਣ ਦੀਆਂ ਗੱਲਾਂ ਅਖਬਾਰਾਂ ਅਤੇ ਟੈਲੀਵਿਜਨ ਚੈਨਲਾਂ ਉੱਪਰ

ਰਾਜ ਬਿਨਾ ਨਹਿ ਧਰਮ ਚਲੇ ਹੈਂ…

ਅਜੋਕੇ ਸਮੇਂ ਵਿੱਚ ਸਿੱਖਾਂ ਦੀ ਜੋ ਹਾਲਤ ਭਾਰਤ ਦੇਸ਼ ਵਿੱਚ ਹੈ ਜੇਕਰ ਆਪਾਂ ਅੱਖਾਂ ਖੋਲ ਕੇ ਜਾਗਦੇ ਜਮੀਰ ਦੇ ਨਾਲ ਵੇਖੀਏ ਤਾਂ ਬਹੁਤ ਹੀ ਗਿਰਾਵਟ ਵੱਲ ਜਾ ਰਹੀ ਹੈ।

ਕੌਮੀ ਇੱਕਜੁਟਤਾ ਹੀ ਸ਼ਹੀਦ ਦਿਲਾਵਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ

31 ਅਗਸਤ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਇਸੇ ਦਿਨ ਹੀ ਭਾਈ ਦਿਲਾਵਰ ਸਿੰਘ ਨੇ ਮਨੁੱਖਤਾ ਦੇ ਦੋਸ਼ੀ, ਕਾਤਲ, ਦਰਿੰਦੇ ਅਤੇ ਦਿੱਲੀ ਸਰਕਾਰ ਦੇ ਵਹਿਸ਼ੀ ਕਰਿੰਦੇ ਬੇਅੰਤੇ ਪਾਪੀ ਦਾ ਸੋਧਾ ਚਾੜਿਆ ਸੀ। ਅੱਜ ਅਸੀਂ ਪੰਜਾਬ ਵਿੱਚ ਜਿਉਂਦੇ ਘੁੰਮ ਰਹੇ ਹਾਂ ਇਹ ਸਿਰਫ ਭਾਈ ਦਿਲਾਵਰ ਸਿੰਘ ਦੀ ਮਹਾਨ ਕੁਰਬਾਨੀ ਦੇ ਕਾਰਣ ਹੈ।

ਅਨੰਦਪੁਰ ਸਾਹਿਬ ਦੇ ਮਤੇ ਦੀ ਹਰ ਮੰਗ ਸਾਡਾ ਹੱਕ ਹੈ ਅਤੇ ਹੱਕ ਅਸੀਂ ਲੈ ਕੇ ਰਹਾਂਗੇ: ਸੁਖਦੀਪ ਸਿੰਘ

ਜਿਵੇਂ ਕਿ ਆਪ ਜਾਣਦੇ ਹੀ ਹੋ ਕਿ 4 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਬਾਦਲ ਨੇ ਪੰਜਾਬ ਦੇ ਕਈ ਅਹਿਮ ਮੁੱਦਿਆਂ ਵਾਰੇ ਚਰਚਾ ਕੀਤੀ। ਇਹਨਾਂ ਵਿੱਚੋਂ ਮੁੱਖ ਮੁੱਦਾ ਪਾਣੀ ਦੀ ਵੰਡ ਦਾ ਹੈ ਜੋ ਰਾਈਪੇਰੀਅਨ ਸਿਧਾਂਤ ਨਾਲ ਕਰਨ ਦੀ ਗੱਲ ਕੀਤੀ ਗਈ।

ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ

ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਧਰਮਯੁੱਧ ਮੋਰਚੇ ਦੇ ਡਿਕਟੇਟਰ ਗੱਦਾਰੇ ਆਜ਼ਮ ਹਰਚੰਦ ਸਿੰਹੁ ਲੌਂਗੋਵਾਲ ਧਰਮ ਮੋਰਚੇ ਵਿੱਚ ਜਾਣ ਵਾਲੇ ਸਿੰਘਾਂ ਨੂੰ ਹਰ ਰੋਜ਼ ਵਿਦਾਇਗੀ ਦਿਆ ਕਰਦੇ ਸਨ । ਪੰਜਾਬ ਦਾ ਸਾਬਕਾ ਸਿੱਖਿਆ ਮੰਤਰੀ ਸੁਖਜਿੰਦਰ ਸਿੰਘ ਜੋ ਕਿ ਖਾਲਿਸਤਾਨ ਦਾ ਨਾਹਰਾ ਲਗਾਉਣ ਵਾਲੇ ਮੋਢੀਆਂ ਵਿੱਚੋਂ ਇੱਕ ਸੀ , ਭਾਵੇਂ ਕਿ ਬਾਅਦ ਵਿੱਚ ਧੋਖਾ ਦੇ ਗਿਆ , ਕਿਉ ਕਿ ਖਾਲਿਸਤਾਨ ਦਾ ਨਾਹਰਾ ਲਗਾਉਣਾ ਉਸ ਦੀ ਕੌੰ ਪ੍ਰਸਤੀ ਹੋਣ ਦੀ ਬਜਾਏ ਸਿਆਸੀ ਪੈਂਤੜਾ ਸੀ । ਇਹ ਸੁਖਜਿੰਦਰ ਸਿੰਘ ਰਾਹੇ ਬਗਾਹੇ ਮੰਜੀ ਸਾਹਿਬ ਦੀਵਾਨ ਹਾਲ ਦੀ ਸਟੇਜ ਤੋਂ ਖਾਲਿਸਤਾਨ ਪੱਖੀ ਪ੍ਰਚਾਰ ਕਰਿਆ ਕਰਦਾ ਸੀ

ਸਿੱਖਾਂ ਨੂੰ ਫਾਂਸੀ ਦੇਣ ਚ ਪਹਿਲ ਹੈ-ਤਰੱਕੀਆਂ ਚ ਨਹੀਂ !

ਸਿੱਖ ਇਕ ਮਾਰਸ਼ਲ ਕੌਮ ਹੈ। ਇਸਦੀ ਬਹਾਦਰੀ ਦੀਆਂ ਧੁੰਮਾਂ ਪੂਰੇ ਸੰਸਾਰ ਵਿਚ ਹਨ। ਜਿੰਨੀਆਂ ਵੀ ਜੰਗਾਂ ਲੜੀਆਂ ਗਈਆਂ,ਉਨ੍ਹਾ ਦੇ ਨਾਇਕ ਸਿੱਖ ਹੀ ਰਹੇ ,ਭਾਵੇਂ ਉਹ ਜੰਗਾਂ ਪਿਛਲੀਆਂ ਸਦੀਆਂ ਵਿਚ ਲੜੀਆ ਤੇ ਭਾਵੇਂ ਅੱਜ ਦੇ ਅਧੁਨਿਕ ਯੁੱਗ ਵਿਚ। ਸੰਨ 1962 ਦੀ ਚੀਨ ਨਾਲ ਹੋਈ ਜੰਗ ਵਿਚ ਸਿੱਖ ਜੂਨੀਅਰ ਕਮਾਂਡਰ ਜੋਗਿੰਦਰ ਸਿੰਘ ਮਾਹਲਾ ਨਾਇਕ ਬਣਕੇ ਉੱਭਰਿਆ।

ਹਿੰਦੋਸਤਾਨੀ ਨਿਆ ਪ੍ਰਨਾਲੀ ਦਾ ਦੋਹਰਾ ਚਿਹਰਾ ਬੇਨਕਾਬ ਹੋਇਆ

ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਭਾਈ ਪਰਮਜੀਤ ਸਿੰਘ ਨੂੰ ਭਾਰਤੀ ਕਚਿਹਰੀ ਨੇ ਇੱਕ ਜੱਲਾਦ, ਬਡਰੂਪੀਆ, ਮਾਸੂਮਾਂ ਦਾ ਖੂਨ ਪੀਣ ਵਾਲਾ, ਜੰਗੇ ਆਜਾਦੀ ਦਾ ਦੁਸ਼ਮਣ, ਕੁਰਸੀ ਦੇ ਨਸ਼ੇ ਵਿੱਚ ਜਮੀਰ ਵੇਚ ਚੁੱਕੇ ਸਾਬਕਾ ਮੁੱਖ ਮੰਤਰੀ ਬੇਅੰਤੇ ਨੂੰ ਸੋਧਣ ਦੀ ਸਜਿਸ਼ ਵਿੱਚ ਸ਼ਮਿਲ ਹੋਣ ਕਰਕੇ ਉਮਰ ਕੈਦ ਅਤੇ 65000/- ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਇਸ ਤਰਾਂ ਦੇ ਫੈਸਲੇ ਦੀ ਹੀ ਉਮੀਦ ਕੀਤੀ ਜਾ ਸਕਦੀ ਸੀ ਕਿਸੇ ਹਿੰਦੋਸਤਾਨ ਦੇ ਗਲੇ-ਸੜੇ ਕਾਨੂੰਨ ਦੀ ਕਚਿਹਰੀ ਵਿੱਚੋਂ। ਪਰ ਇਸ ਨਾਲ ਇਕ ਗੱਲ ਸਾਫ ਹੋ ਗਈ ਹੈ ਕਿ ਹਿੰਦੋਸਤਾਨੀ ਕਾਨੂੰਨ ਦੇ ਦੋ ਪੱਖ ਹਨ।

ਪੰਜਾਬ, ਹਿੰਦੋਸਤਾਨ ਅਤੇ ਸਰਕਾਰੀ ਨੀਤੀਆਂ

ਅਜੋਕੇ ਸਮੇਂ ਵਿੱਚ ਅਸੀਂ ਮਹਿੰਗਾਈ ਦੀ ਮਾਰ ਹੇਠ ਬੁਰੀ ਤਰ੍ਹਾਂ ਨਾਲ ਫਸੇ ਹੋਏ ਹਾਂ। ਅਮੀਰ ਆਦਮੀ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਇਸ ਦੇਸ਼ ਵਿੱਚ ਆਮ ਆਦਮੀ ਵਾਸਤੇ ਦੋ ਵਕਤ ਦੀ ਰੋਟੀ ਦਾ ਹੀਲਾ ਕਰਨਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ।

ਇੱਕ ਵਿਚਾਰ: ਫਤਹਿ ਦਿਵਸ ਅਤੇ ਮੌਜੂਦਾ ਪੰਥਕ ਹਾਲਾਤ

ਸਤਿਕਾਰਯੋਗ ਖਾਲਸਾ ਜੀ, ਜਿਵੇਂ ਕਿ ਆਪ ਸਭ ਜਾਣੂ ਹੋ ਕਿ 12 – 14 ਮਈ ਤੱਕ ਫਤਿਹਗੜ੍ਹ ਸਾਹਿਬ ਵਿਖੇ ‘ਫਤਿਹ ਦਿਵਸ’ ਬੜੀ ਧੁਮ ਧਾਮ ਨਾਲ ਮਨਾਇਆ ਜਾਵੇਗਾ। ਇਹ ‘ਫਤਿਹ ਦਿਵਸ’ ਉਸ ਸਮੇ ਦੀ ਯਾਦ ਨੂੰ ਸਮਰਪਿਤ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫਤਿਹ ਕਰ ਕੇ ਇਸ ਦੁਨੀਆ ਦੇ ਤਖਤੇ ਉੱਪਰ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ।

« Previous PageNext Page »