ਸਿਆਸੀ ਖਬਰਾਂ

ਜੂਨ 84: ਇਕ ਦ੍ਰਿਸ਼ਟੀਕੋਣ (ਲੇਖਕ: ਮਨਧੀਰ ਸਿੰਘ)

June 15, 2022

ਸੰਮਤ 535 ਨਾਨਕਸ਼ਾਹੀ, ਮਹੀਨਾ ਜੇਠ, ਉਪਰ ਅੱਗ ਦੇ ਗੋਲੇ ਵਾਂਗ ਦੱਗਦਾ ਸੂਰਜ ਹੇਠਾਂ ਤੱਪਦੀ ਭੱਠੀ ਵਾਂਗ ਲਾਲ ਧਰਤੀ ਪਰ ਅੱਜ 20 ਸਾਲ ਬਾਅਦ, ਬਹੁਤ ਕੁਝ ਬਦਲ ਗਿਆ ਹੈ।

‘ਆਪ’ ਦੇ ਰਾਜ ’ਚ ਪੰਜਾਬ ਦੇ ਸਿਰ ‘ਤੇ ਦਿੱਲੀ ਵਾਲੇ ਜਾਣਗੇ ਰਾਜ ਸਭਾ ਵਿਚ

ਆਮ ਆਦਮੀ ਪਾਰਟੀ ਵਿਚ ਕੇਂਦਰੀ ਲੀਡਰਸ਼ਿੱਪ ਦੇ ਦਬਦਬ ਕਾਰਨ ਲੱਗਦਾ ਹੈ ਕਿ ਪੰਜਾਬ ਦੇ ਚੁਣੇ ਹੋਏ ਵਿਧਾਇਕ ਸੂਬੇ ਤੋਂ ਬਾਹਰੀ ਆਗੂਆਂ ਨੂੰ ਪੰਜਾਬ ਦੇ ਨੁਮਾਇੰਦੇ ਵਜੋਂ ਰਾਜ ਸਭਾ ਵਿਚ ਭੇਜਣਗੇ। ਭਾਵੇਂ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਜਿੱਤ ਨੂੰ ਬਦਲਾਅ ਦਾ ਨਾਮ ਦਿੱਤਾ ਜਾ ਰਿਹਾ ਹੈ ਪਰ ਲੱਗਦਾ ਹੈ ਕਿ ਇਹ ਬਦਲਾਅ ਨਾਲ ਵੀ ਪੰਜਾਬ ਦੇ ਹਿੱਤਾਂ ਨਾਲ ਧੱਕੇਸ਼ਾਹੀ ਤੇ ਇਹਨਾ ਦੀ ਲੁੱਟ ਵਿਚ ਕੋਈ ਤਬਦੀਲੀ ਨਹੀਂ ਆਈ। ਬਾਕੀ ਪੂਰੀ ਸਥਿਤੀ 31 ਮਾਰਚ ਨੂੰ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਵੇਲੇ ਸਾਫ ਹੋ ਜਾਣੀ ਹੈ।

ਇੰਡੀਆ ਅਤੇ ਚੀਨ ਦਰਮਿਆਨ 15ਵੇਂ ਗੇੜ ਦੀ ਫੌਜ ਪੱਧਰੀ ਗੱਲਬਾਤ ਵੀ ਬੇਸਿੱਟਾ ਰਹੀ

ਚੀਨ ਅਤੇ ਇੰਡੀਆ ਦਰਮਿਆਨ 15ਵੇਂ ਗੇੜ ਦੀ ਫੌਜ ਪੱਧਰੀ ਗੱਲਬਾਤ ਵੀ ਬੇਸਿੱਟਾ ਰਹੀ ਹੈ। ਦੋਵੇਂ ਧਿਰਾਂ ਪੂਰਬੀ ਲੱਦਾਖ ਵਿਚ ਫੌਜਾਂ ਪਿੱਛੇ ਹਟਾਉਣ ਬਾਰੇ ਗੱਲਬਾਤ ਕਰ ਰਹੀਆਂ ਹਨ। ਗੱਲਬਾਤ ਤੋਂ ਬਾਅਦ ਰਸਮੀ ਤੌਰ ਉੱਤੇ ਸਾਂਝੇ ਕੀਤੇ ਬਿਆਨ ਵਿਚ ਦੋਵੇਂ ਧਿਰਾਂ ਸੰਬੰਧਤ ਮਸਲਿਆਂ ਨੂੰ ਹੱਲ ਕਰਨ ਦੀ ਦ੍ਰਿੜਤਾ ਮੁੜ ਪ੍ਰਗਟਾਈ ਹੈ। 

ਇੰਡੀਅਨ ਮਿਜ਼ਾਇਲ ਪਾਕਿਸਤਾਨ ਵਿਚ ਡਿੱਗਣ ਦਾ ਮਸਲਾ: ਪਾਕਿ ਵਲੋਂ ਸਾਂਝੀ ਜਾਂਚ ਦੀ ਮੰਗ

ਲੰਘੀ 9 ਮਾਰਚ ਨੂੰ ਇੰਡੀਆ ਵਿਚੋਂ ਚੱਲੀ ਇਕ ਮਿਜ਼ਾਇਲ ਪਾਕਿਸਤਾਨ ਵਿਚ ਜਾ ਕੇ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਇਹ ਮਿਜ਼ਾਇਲ ਪਾਕਿਸਤਾਨ ਦੇ ਖੇਤਰ ਵਿਚ 124 ਕਿੱਲੋਮੀਟਰ ਦਾਖਿਲ ਹੋ ਕੇ ਜਮੀਨ ਉੱਤੇ ਡਿੱਗ ਪਈ। ਭਾਵੇਂ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਾਕਿ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਪਾਕਿਸਤਾਨ ਦੇ ਨਾਗਰਿਕਾਂ ਦੀ ਨਿੱਜੀ ਸੰਪਤੀ ਦਾ ਨੁਕਸਾਨ ਹੋਇਆ ਹੈ।

ਰੂਸ-ਯੁਕਰੇਨ ਜੰਗ: ਇੰਡੀਆ ਲਈ ਊਰਜਾ ਖੇਤਰ ਦੇ ਸੰਕਟ ਦੀ ਦਸਤਕ

ਦੁਨੀਆ ਵਿਚ ਵਾਪਰ ਰਹੇ ਘਟਨਾਕ੍ਰਮਾਂ, ਜਿਵੇਂ ਕਿ ਖੇਤਰੀ ਤਣਾਅਵਾਂ ਅਤੇ ਰੂਸ-ਯੁਕਰੇਨ ਜੰਗ ਤੋਂ ਬਾਅਦ ਊਰਜਾ ਖੇਤਰ ਦੇ ਹਾਲਾਤ ਤੇਜੀ ਨਾਲ ਬਦਲ ਰਹੇ ਹਨ ਜਿਸ ਤੋਂ ਇੰਡੀਆ ਵੀ ਪ੍ਰਭਾਵਿਤ ਹੋਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਊਰਜਾ ਖੇਤਰ ਦੇ ਬਦਲ ਰਹੇ ਹਾਲਾਤ ਦੇ ਚਾਰ ਮਹੱਤਵਪੂਰਨ ਪੱਖ ਹਨ।

ਪੈਂਗੌਂਗ ਝੀਲ ਉਤਲੇ ਪੁਲ ਦਾ ਮਸਲਾ: ਇੰਡੀਆ ਦੇ ਇਤਰਾਜ ਤੋਂ ਬਾਅਦ ਚੀਨ ਨੇ ਕਿਹਾ ਇਹ ਸਾਡੀ ਪ੍ਰਭੂਸੱਤਾ ਦਾ ਮਸਲਾ ਹੈ

ਚੀਨ ਵੱਲੋਂ ਪੂਰਬੀ ਲੱਦਾਖ ਵਿਚ ਪੈਂਗੌਂਗ ਝੀਲ ਉੱਤੇ ਫੌਜੀ ਪੱਖ ਤੋਂ ਬਹੁਤ ਮਹੱਤਵਪੂਰਨ ਪੁਲ ਦੀ ਉਸਾਰੀ ਦਾ ਕੰਮ ਤੇਜੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਹ ਉਸਾਰੀ ਬੀਤੇ ਸਮੇਂ ਤੋਂ ਚੱਲ ਰਹੀ ਸੀ ਪਰ ਇੰਡੀਆ ਨੇ ਇਸ ਬਾਰੇ ਕੋਈ ਧੁਖ-ਭੜਾਸ ਨਹੀਂ ਸੀ ਕੱਢੀ। ਲੰਘੇ ਦਿਨੀਂ ‘ਇਨਫੋ ਲੈਬ’ ਨਾਮੀ ਉਪਗ੍ਰਹਿ (ਸੈਟਲਾਈਟ) ਵਲੋਂ ਇਹ ਪੁਲ ਦੀ ਪੁਲਾੜ ਵਿਚੋਂ ਖਿੱਚੀ ਤਸਵੀਰ ਜਾਰੀ ਹੋ ਜਾਣ ਉੱਤੇ ਇਸ ਬਾਰੇ ਇੰਡੀਆ ਦੇ ਖਬਰਖਾਨੇ ਵਿਚ ਚਰਚਾ ਸ਼ੁਰੂ ਹੋ ਗਈ ਹੈ।

ਕੇਂਦਰ ਦੇ ਵਜ਼ਾਰਤੀ ਮੰਡਲ ਨੇ ਖੇਤੀ ਕਾਨੂੰਨੀ ਵਾਪਸੀ ਨੂੰ ਹਰੀ ਝੰਡੀ ਦਿੱਤੀ; ਮੰਤਰੀ ਐਮ.ਐਸ.ਪੀ ਦੀ ਕਾਨੂੰਨੀ ਜਾਮਨੀ ਉੱਤੇ ਚੁੱਪ ਰਹੇ

ਲੰਘੀ 19 ਨਵੰਬਰ ਨੂੰ ਪਹਿਲੇ ਪਾਤਿਸਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਉੱਤੇ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਅੱਜ 24 ਨਵੰਬਰ ਨੂੰ ਇੰਡੀਆ ਦੇ ਵਜ਼ਾਰਤੀ ਮੰਡਲ (ਕੈਬਨਟ) ਨੇ ਉਕਤ ਐਲਾਨ ਉੱਤੇ ਮੁਹਰ ਲਗਾ ਦਿੱਤੀ ਹੈ। ਅੱਜ ਦੀ ਇਕੱਤਰਤਾ ਵਿਚ ਵਜ਼ਾਰਤੀ ਮੰਡਲ ਨੇ ਤਿੰਨੇ ਖੇਤੀ ਕਾਨੂੰਨ ਵਾਪਿਸ ਲੈਣ ਨੂੰ ਹਰੀ ਝੰਡੀ ਦਿੰਦਿਆਂ ਅਗਲੇ ਹਫਤੇ ਸ਼ੁਰੂ ਹੋ ਰਹੇ ਇੰਡੀਅਨ ਪਾਰਲੀਮੈਂਟ ਦੀ ਸਭਾ (ਸੈਸ਼ਨ) ਵਿਚ ਵਿਧਾਨਕ ਪ੍ਰਕਿਰਿਆ ਰਾਹੀਂ ਤਿੰਨੋ ਵਿਵਾਦਤ ਕਾਨੂੰਨ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਅਫਗਾਨਿਸਤਾਨ ਉੱਤੇ ਤਾਲਿਬਾਨ ਦਾ ਕਬਜ਼ਾ: ਕੌਮਾਂਤਰੀ ਅਤੇ ਖੇਤਰੀ ਸੰਭਾਵਨਾਵਾਂ ਉੱਤੇ ਇੱਕ ਨਜ਼ਰ

ਚੀਨ ਅਫਗਾਨਿਸਤਾਨ ਵਿੱਚੋਂ ਅਮਰੀਕਾ ਦੇ ਬਾਹਰ ਨਿੱਕਲਣ ਦੇ ਮੌਕੇ ਨੂੰ ਇਸ ਖਿੱਤੇ ਵਿੱਚ ਆਪਣਾ ਪ੍ਰਭਾਵ ਵਧਾਉਣ ਅਤੇ ਉਸ ਰਾਹੀਂ ਦੋ ਵੱਡੇ ਰਣਨੀਤਕ ਨਿਸ਼ਾਨੇ ਸਰ ਕਰਨ ਲਈ ਵਰਤਣਾ ਚਾਹੁੰਦਾ ਹੈ। ਚੀਨ ਆਪਣੇ 'ਬੈਲਟ ਐਂਡ ਰੋਡ' ਉੱਦਮ ਨੂੰ ਅਫਗਾਨਿਸਤਾਨ ਤੱਕ ਵਧਾਉਣਾ ਚਾਹੁੰਦਾ ਹੈ ਜਿਸ ਨਾਲ ਚੀਨ ਨੂੰ ਪੱਛਮੀ ਏਸ਼ੀਆ ਤੱਕ ਜ਼ਮੀਨੀ ਲਾਂਘਾ ਮਿਲ ਜਾਵੇਗਾ। ਹਾਲਾਤ ਨੂੰ ਆਪਣੇ ਪੱਖ ਵਿੱਚ ਰੱਖਣ ਲਈ ਚੀਨ ਰੂਸ, ਪਾਕਿਸਤਾਨ ਅਤੇ ਈਰਾਨ ਦੀ ਤਿਕੱੜੀ ਰਾਹੀਂ ਕੰਮ ਕਰ ਰਿਹਾ ਹੈ। ਤੁਰਕੀ ਵੀ ਛੇਤੀ ਇਸ ਗੁੱਟ ਦਾ ਹਿੱਸਾ ਬਣ ਸਕਦਾ ਹੈ।

ਯੂਆਪਾ ਕਾਨੂੰਨ ਦੀ ਦੁਰਵਰਤੋਂ ਜੱਗਜਾਹਿਰ ਹੋਣ ਲੱਗੀ; ਅਸਾਮੀ ਕਾਰਕੁੰਨ ਨੂੰ ਦੋਸ਼ਮੁਕਤ ਕਰਦਿਆਂ ਅਦਾਲਤ ਨੇ ਐਨ.ਆਈ.ਏ. ਦੀ ਖਿਚਾਈ ਕੀਤੀ

ਟਾਡਾ ਅਤੇ ਪੋਟਾ ਤੋਂ ਬਾਅਦ ਇੰਡੀਆ ਵਿੱਚ ਹੁਣ ਯੁਆਪਾ ਕਾਨੂੰਨ ਦੀ ਦੁਰਵਰਤੋਂ ਵੀ ਜੱਗ ਜਾਹਿਰ ਹੋਣੀ ਸ਼ੁਰੂ ਹੋ ਗਈ ਹੈ। ਹਾਲ ਵਿੱਚ ਹੀ ਦਿੱਲੀ ਹਾਈ ਕੋਰਟ ਨੇ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਨੂੰ ਯੁਆਪਾ ਤਹਿਤ ਦਰਜ਼ ਕੀਤੇ ਕੇਸਾਂ ਵਿਚੋਂ ਜਮਾਨਤ ਦਿੰਦਿਆਂ ਇਹਨਾਂ ਮਾਮਲਿਆ ਵਿੱਚ ਯੂਆਪਾ ਦੀਆਂ ਧਾਰਾਵਾਂ ਲਾਉਣ ਵਿਰੁੱਧ ਕਰੜੀਆਂ ਟਿੱਪਣੀਆਂ ਕੀਤੀਆਂ ਹਨ।

ਯੂ.ਪੀ. ਵਿਧਾਨ ਸਭਾ ਚੋਣਾਂ 2022 ਲਈ ਭਾਜਪਾ ਦੀ ਪੇਸ਼ਬੰਦੀ: ਪਛੜੇ ਵਰਗ ਦੇ ਨੇਤਾਵਾਂ ਤੱਕ ਪਹੁੰਚ ਸ਼ੁਰੂ

ਸਮਾਜਿਕ ਤਾਣੇ-ਬਾਣੇ ਵਿਚਲੇ ਗੱਠਜੋੜਾਂ ਦੀ ਵਿਧੀ ਨੂੰ ਭਾਰਤੀ ਜਨਤਾ ਪਾਰਟੀ ਚੋਣਾਂ ਜਿੱਤਣ ਇੱਕ ਦੇ ਸੰਦ ਵਜੋਂ ਵਰਤਦੀ ਆ ਰਹੀ ਹੈ, ਖਾਸਕਰ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜਾਂ ਵਿੱਚ। ਉੱਤਰ ਪ੍ਰਦੇਸ਼ ਦੀਆਂ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀਆਂ ਵੋਟਾਂ ਨੂੰ ਜੋੜਨ ਅਤੇ ਇਕੱਠਾ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਪਛੜੀ ਸ਼੍ਰੇਣੀਆਂ ਦੇ ਨੇਤਾਵਾਂ ਤੱਕ ਪਹੁੰਚ ਬਣਾਉਣ ਦੀ ਨੀਤੀ ਘੜੀ ਹੈ।

« Previous PageNext Page »