
September 26, 2018 | By ਸਿੱਖ ਸਿਆਸਤ ਬਿਊਰੋ
ਮੋਹਾਲੀ: ਸਾਲ 1992 ‘ਚ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸਿੱਖ ਨੌਜਵਾਨ ਨੂੰ ਮਾਰਨ ਵਾਲੇ ਦੋ ਪੁਲਿਸ ਵਾਲਿਆਂ ਨੂੰ ਸੀ. ਬੀ. ਆਈ. ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਹਰਪਾਲ ਸਿੰਘ ਪੁਤਰ ਕਸ਼ਮੀਰ ਸਿੰਘ, ਪਿੰਡ ਪਾਲ, ਜਿਲ੍ਹਾ ਅੰਮ੍ਰਿਤਸਰ
ਮੋਹਾਲੀ ਵਿਚਲੀ ਐਡੀਸ਼ਨਲ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਦੀ ਸੀ. ਬੀ. ਆਈ. ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਬਿਆਸ ਥਾਣੇ ਦੇ ਪੁਲਿਸ ਅਫ਼ਸਰ ਰਘਬੀਰ ਸਿੰਘ ਅਤੇ ਦਾਰਾ ਸਿੰਘ ਨੂੰ ਇੱਕ ਨੌਜਵਾਨ ਨੂੰ ਚੁੱਕ ਕੇ ਅਤੇ ਉਸ ‘ਤੇ ਤਸ਼ੱਦਦ ਕਰਨ ਉਪਰੰਤ ਉਸ ਦਾ ਫ਼ਰਜ਼ੀ ਮੁਕਾਬਲਾ ਬਣਾ ਕੇ ਮਾਰਨ ਦਾ ਦੋਸ਼ੀ ਮੰਨਦਿਆਂ ਇਹ ਸਜ਼ਾ ਸੁਣਾਈ ਹੈ।
Related Topics: CBI, Fake Encounter, Punjab Police