ਸਿੱਖ ਖਬਰਾਂ

ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਤੋਂ ਲੁਧਿਆਣਾ ਸੀ.ਆਈ.ਏ. ਵਲੋਂ ਪੁੱਛਗਿੱਛ

January 17, 2017 | By

ਲੁਧਿਆਣਾ/ ਚੰਡੀਗੜ੍ਹ: ਲੁਧਿਆਣਾ ਪੁਲਿਸ ਨੇ ਅੱਜ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਤੋਂ ਸੀ.ਆਈ.ਏ. ਸਟਾਫ ਲੁਧਿਆਣਾ ‘ਚ ਪੁੱਛਗਿੱਛ ਕੀਤੀ। ਭਾਈ ਦਲਜੀਤ ਸਿੰਘ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਫੋਨ ‘ਤੇ ਦੱਸਿਆ ਕਿ ਸੀ.ਆਈ.ਏ. ਸਟਾਫ ਨਾਲ ਸਬੰਧਤ ਲੁਧਿਆਣਾ ਪੁਲਿਸ ਨੇ ਭਾਈ ਦਲਜੀਤ ਸਿੰਘ ਨੂੰ ਬੁਲਾ ਕੇ ਕੁਝ ਕੇਸਾਂ ਦੇ ਸਬੰਧ ‘ਚ 6 ਘੰਟੇ ਤੋਂ ਵੱਧ ਪੁੱਛਗਿੱਛ ਕੀਤੀ।

ਭਾਈ ਦਲਜੀਤ ਸਿੰਘ ਬਿੱਟੂ (ਫਾਈਲ ਫੋਟੋ)

ਭਾਈ ਦਲਜੀਤ ਸਿੰਘ ਬਿੱਟੂ (ਫਾਈਲ ਫੋਟੋ)

ਲੁਧਿਆਣਾ ਪੁਲਿਸ ਨੇ ਭਾਈ ਦਲਜੀਤ ਸਿੰਘ ਨੂੰ ਅੱਜ ਤਕਰੀਬਨ 11 ਵਜੇ ਸੀ.ਆਈ.ਏ. ਸਟਾਫ ‘ਚ ਬੁਲਾ ਕੇ ਲੁਧਿਆਣਾ, ਖੰਨਾ ਅਤੇ ਜਲੰਧਰ ਵਿਖੇ ਹੋਏ ‘ਅੰਨ੍ਹੇ ਕਤਲਾਂ’ ਦੇ ਸਬੰਧ ‘ਚ ਪੁੱਛਗਿੱਛ ਕੀਤੀ।

ਪੁਲਿਸ ਨੇ ਭਾਈ ਦਲਜੀਤ ਸਿੰਘ ਨੂੰ ਉਨ੍ਹਾਂ ਦੇ ਵਕੀਲ ਕੋਲੋਂ ਹਸਤਾਖਰ ਕਰਵਾ ਕੇ ਤਕਰੀਬਨ 6:30 ‘ਤੇ ਛੱਡਿਆ।

ਇਸ ਮਸਲੇ ‘ਚ ਇਕ ਹੋਰ ਸਿੱਖ ਹਰਮਿੰਦਰ ਸਿੰਘ ਤੋਂ ਵੀ ਲੁਧਿਆਣਾ ਪੁਲਿਸ ਨੇ ਪੁੱਛਗਿੱਛ ਕੀਤੀ। ਹਰਮਿੰਦਰ ਸਿੰਘ ਨੂੰ ਵੀ ਸਵੇਰੇ ਸੀ.ਆਈ.ਏ. ਸਟਾਫ ਬੁਲਾਇਆ ਗਿਆ ਸੀ ਅਤੇ ਤਕਰੀਬਨ 6-7 ਵਜੇ ਸ਼ਾਮ ਨੂੰ ਉਸਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ।

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

CIA Ludhiana Interrogates Sikh Leader Bhai Daljeet Singh Bittu …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,