ਆਮ ਖਬਰਾਂ

ਕਾਲਜ ‘ਚ ਦੋ ਰੋਜ਼ਾ ਐਨ.ਐੱਸ.ਐੱਸ. ਕੈਂਪ ਲਗਾਇਆ

By ਸਿੱਖ ਸਿਆਸਤ ਬਿਊਰੋ

January 26, 2011

ਮਾਨਸਾ (25 ਜਨਵਰੀ, 2011 – ਕੁਲਵਿੰਦਰ ਸਿੰਘ): ਮਾਈ ਭਾਗੋ ਗਰੁੱਪ ਆਫ਼ ਇੰਸਟੀਚਿਊਟ (ਲੜਕੀਆਂ, ਰੱਲਾ (ਮਾਨਸਾ) ਵਲੋਂ ਮਾਈ ਭਾਗੋ ਡਿਗਰੀ ਕਾਲਜ ਅਤੇ ਮਾਈ ਭਾਗੋ ਕਾਲਜ ਆਫ਼ ਐਜੂਕੇਸ਼ਨ ਵਿਖੇ ਦੋ ਰੋਜ਼ਾ ਐਨ.ਐੱਸ.ਐੱਸ. ਕੈਂਪ ਦੀ ਸ਼ੁਰੂਆਤ ਕੀਤੀ ਗਈ। ਮਾਈ ਭਾਗੋ ਡਿਗਰੀ ਕਾਲਜ ਆਫ਼ ਦੇ ਪ੍ਰਿੰਸੀਪਲ ਡਾ.ਮਲਕੀਤ ਸਿੰਘ ਖਟੜਾ ਨੇ ਐਨ.ਐੱਸ.ਐੱਸ. ਕੈਂਪ ਦੀ ਮਹੱਤਤਾ ਅਤੇ ਇਤਿਹਾਸ ਤੇ ਚਾਨਣਾ ਪਾਇਆ। ਕੈਂਪ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਕਾਲਜ ਕੈਂਪਸ ਦੀ ਸਫ਼ਾਈ ਕੀਤੀ। ਪਹਿਲੇ ਦਿਨ ਦੇ ਦੂਜੇ ਸ਼ੈਸ਼ਨ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਵਿਸ਼ਿਆਂ ‘ਤੇ ਬਹਿਸ ਅਤੇ ਭਾਸ਼ਣ ਦਿੱਤੇ। ਵਿਦਿਆਰਥਣਾਂ ਨੇ ਬੜੇ ਸਾਰੇ ਕੈਂਪਸ ਦੀ ਸਫ਼ਾਈ,ਕਲੀ ਅਤੇ ਕਿਆਰੀਆਂ ਦੀ ਗੁਡਾਈ ਕੀਤੀ। ਕੈਂਪ ਦੇ ਦੂਜੇ ਦਿਨ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਪਿੰਡ ਚਾਉਕੇ ਵਿਖੇ ਪੈਦਲ ਲੋਕ ਚੇਤਨਾ ਰੈਲੀ ਕੱਢੀ ਗਈ। ਜਿਸਦੇ ਤਹਿਤ ਵਿਦਿਆਰਥਣਾਂ ਨੇ ਸਮਾਜਿਕ ਬੁਰਾਈਆਂ ਭਰੂਣ ਹੱਤਿਆਂ,ਨਸ਼ੇ,ਵਾਤਾਵਰਣ ਆਦਿ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਪਿੰਡ ਚਾਉਕੇ ਵਿਖੇ ਕਾਲਜ ਪ੍ਰਿੰਸੀਪਲ ਡਾ.ਮਲਕੀਤ ਸਿੰਘ ਖਟੜਾ ਨੇ ਸੰਬੋਧਨ ਕਰਦਿਆ ਕਿਹਾ ਲੜਕੀਆਂ ਦੀ ਸਿੱਖਿਆ ਸਾਡੇ ਖੇਤਰ ਵਿਚ ਪਛੜੀ ਹੋਈ ਹੈ। ਇੱਕ ਵਧੀਆ ਸਮਾਜ ਦੀ ਸਿਰਜਣਾ ਸਾਡੇ ਖੇਤਰ ਵਿਚ ਪਛੜੀ ਹੋਈ ਹੈ। ਇੱਕ ਵਧੀਆ ਸਮਾਜ ਦੀ ਸਿਰਜਣਾ ਲਈ ਲੜਕੀਆਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ ਤਾਂ ਜੋ ਸਮਾਜਿਕ ਬੁਰਾਈਆਂ,ਅੰਧ ਵਿਸ਼ਵਾਸ਼ ਤੋਂ ਰਹਿਤ ਸਮਾਜ ਸਿਰਜਿਆ ਜਾ ਸਕੇ। ਅੰਤ ਵਿਚ ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਜਸਮੇਲ ਕੌਰ ਨੇ ਪਿੰਡ ਦੇ ਸਮੂਹ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਡਾ.ਬਲਵਿੰਦਰ ਸਿੰਘ ਬਰਾੜ,ਸ੍ਰ.ਕੁਲਦੀਪ ਸਿੰਘ ਖਿਆਲਾ ਅਤੇ ਮਨਜੀਤ ਸਿੰਘ ਖਿਆਲਾ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: