ਸਿਆਸੀ ਖਬਰਾਂ » ਸਿੱਖ ਖਬਰਾਂ

ਕਾਗਰਸ ਦੀ ਹਿਮਾਇਤ ਦਾ ਮਾਮਲਾ: ਆਪਹੁਦਰੀ ਬਿਆਨਬਾਜ਼ੀ ਕਰਨ ਵਾਲੇ ਮੈਂਬਰਾਂ ਖਿਲਾਫ ਕਾਰਵਾਈ ਹੋਵੇਗੀ: ਪੰਚ ਪ੍ਰਧਾਨੀ

January 26, 2012 | By

ਲੁਧਿਆਣਾ, ਪੰਜਾਬ (26 ਜਨਵਰੀ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਸੰਗਰੂਰ ਜਿਲ੍ਹੇ ਨਾਲ ਸੰਬੰਧਤ ਕੁਝ ਆਗੂਆਂ ਵੱਲੋਂ ਕਾਂਗਰਸ ਪਾਰਟੀ ਦੀ ਹਿਮਾਇਤ ਦੇ ਐਲਾਨ ਦਾ ਗੰਭੀਰ ਨੋਟਿਸ ਲਿਆ ਜਾਵੇਗਾ ਅਤੇ ਆਪਹੁਦਰੇ ਤੌਰ ਉੱਤੇ ਅਜਿਹੀ ਕਾਰਵਾਈ ਕਰਨ ਵਾਲੇ ਆਗੂਆਂ ਅਤੇ ਮੈਂਬਰਾਂ ਖਿਲਾਫ ਢੁਕਵੀਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਹ ਖੁਲਾਸਾ ਪੰਚ ਪ੍ਰਧਾਨੀ ਦੇ ਨੌਜਵਾਨ ਆਗੂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ ਕੀਤਾ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਹਨ।

ਪੰਚ ਪ੍ਰਧਾਨੀ ਦੇ ਸੰਗਰੂਰ ਜਿਲ੍ਹੇ ਨਾਲ ਸੰਬੰਤ ਕੁਝ ਆਗੂਆਂ ਵੱਲੋਂ 25 ਜਨਵਰੀ ਨੂੰ ਕਾਂਗਰਸ ਦੇ ਸਥਾਨਕ ਉਮੀਦਵਾਰ ਦੀ ਹਿਮਾਇਤ ਦਾ ਐਲਾਨ ਕਰ ਦਿੱਤਾ ਗਿਆ, ਜਿਸ ਦੀ ਖਬਰ ਮੋਹਾਲੀ ਤੋਂ ਛਪਦੇ ਇਕ ਅਖਬਾਰ ਦੇ 26 ਜਨਵਰੀ ਦੇ ਅੰਕ ਵਿਚ ਛਪੀ ਹੈ। ਅੱਜ ਜਦੋਂ “ਸਿੱਖ ਸਿਆਸਤ” ਦੇ ਇਸ ਪੱਤਰਕਾਰ ਨੇ ਐਡਵੋਕੇਟ ਮੰਝਪੁਰ ਦਾ ਧਿਆਨ ਇਸ ਖਬਰ ਵੱਲ ਦਿਵਾਉਂਦਿਆਂ ਉਨ੍ਹਾਂ ਦੇ ਵਿਚਾਰ ਜਾਨਣ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਇਹ ਮਾਮਲਾ ਪਹਿਲਾਂ ਹੀ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਉਹ “ਫੇਸਬੁੱਕ” ਉੱਤੇ ਵੀ ਸਪਸ਼ਟ ਕਰ ਚੁੱਕੇ ਹਨ ਕਿ ਉਕਤ ਆਗੂਆਂ ਖਿਲਾਫ ਜਥੇਬੰਦੀ ਵੱਲੋਂ ਲੁੜੀਂਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਨਜ਼ਰਬੰਦ ਸਿੱਖ ਆਗੂ ਅਤੇ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਨਾਲ ਹੋਏ ਵਿਚਾਰ-ਵਚਾਂਦਰੇ ਤੋਂ ਬਾਅਦ ਪੰਚ ਪ੍ਰਧਾਨੀ ਵੱਲੋਂ ਚੋਣਾਂ ਨਾ ਲੜਨ ਅਤੇ ਕਿਸੇ ਵੀ ਦਲ ਜਾਂ ਉਮੀਦਵਾਰ ਦੀ ਹਿਮਾਇਤ ਨਾ ਕਰਨ ਦਾ ਫੈਸਲਾ ਲਿਆ ਗਿਆ ਸੀ ਤੇ ਪਾਰਟੀ ਜਾਬਤੇ ਦੀ ਉਲੰਘਣਾ ਦੇ ਇਸ ਮਾਮਲੇ ਨੂੰ ਪਾਰਟੀ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: