Site icon Sikh Siyasat News

ਵਿਵਾਦਤ ਸੌਦਾ ਸਾਧ ਦੀ ਵਿਵਾਦਤ ਫਿਲਮ “ਪ੍ਰਮਾਤਮਾ ਦਾ ਦੂਤ” ਨੂੰ ਸੈਂਸਰ ਬੋਰਡ ਨੇ ਪਾਸ ਕਰਨ ਤੋਂ ਕੀਤਾ ਇਨਕਾਰ

ਮੁੰਬਈ ( 12 ਜਨਵਰੀ 2015): ਭਾਰਤੀ ਫਿਲਮ ਸੈਂਸਰ ਬੋਰਡ ਨੇ ਵਿਵਾਦਤ ਸੌਦਾ ਸਾਧ ਸਿਰਸਾ ਜੋ ਕਿ ਸੀਬੀਆਈ ਅਦਾਲਤ ‘ਚ ਵੱਖ-ਵੱਖ ਸੰਗੀਨ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਦੀ ਫਿਲਮ “ਪ੍ਰਮਾਤਮਾ ਦਾ ਦੂਤ” ਨੂੰ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਸੈਨਸਰ ਬੋਰਡ ਨੇ ਫਿਲਮ ਦੇ ਹੀਰੋ ਸੌਦਾ ਸਾਧ ਨੂੰ ਫਿਲਮ ਵਿੱਚ ਰੱਬ ਵਜੋਂ ਫਿਲਮਾਉਣ ‘ਤੇ ਇਤਰਾਜ਼ ਕਰਦਿਆਂ ਫਿਲਮ ਨੂੰ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਸੌਦਾ ਸਾਧ ਦੀ ਫਿਲਮ ‘ਚੋਂ ਲਿਆ ਗਿਆ ਇੱਕ ਦ੍ਰਿਸ਼

ਸੈਂਸਰ ਬੋਰਡ ਦੇ ਜਿਆਦਾਤਰ ਮੈਂਬਰਾਂ ਨੇ ਫਿਲਮ ਦੇ ਮੁੱਖ ਪਾਤਰ ਵਿਵਾਦਤ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਚਮਤਕਾਰ ਵਿਖਾਉਣ ਅਤੇ ਆਪਣੀ ਸ਼ਕਤੀ ਨਾਲ ਲੋਕਾਂ ਦੀਆਂ ਬਿਮਾਰੀਆਂ ਦੂਰ ਕਰਨ ‘ਤੇ ਇਤਰਾਜ਼ ਜਤਾਇਆ ਹੈ।

ਸੌਦਾ ਸਾਧ ਦੀ ਇਸ ਫਿਲਮ ਦੇ ਬੁਲਾਰੇ ਨੇ ਸੈਂਸਰ ਬੋਰਡ ਦੇ ਇਸ ਫੈਸਲੇ ‘ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ।

ਸੈਂਸਰ ਬੋਰਡ ਨੇ ਕਿਹਾ ਕਿ ਇਹ ਫਿਲਮ ਇੱਕ ਮਸ਼ਹੂਰੀ ਤੋਂ ਵੱਧ ਕੁਝ ਨਹੀਂ, ਭਾਵੇਂ ਫਿਲਮ ਦੇ ਮੁੱਖ ਅਦਾਕਾਰ ਨੇ ਕਿਸੇ ਹੋਰ ਧਰਮ ਦੀ ਅਲੋਚਨਾ ਨਹੀਂ ਕੀਤੀ, ਪਰ ਫਿਲਮ ਵਿੱਚ ਅਦਾਕਾਰ ਵੱਲੋਂ ਤਰਕਹੀਣ ਚੀਜ਼ਾਂ ਵਿਖਾਈਆਂ ਗਈਆਂ ਹਨ।

ਸੈਂਸਰ ਬੋਰਡ ਦੀ ਮੁੱਢਲ਼ੀ ਕਮੇਟੀ ਵੱਲੋਂ ਇਸਨੂੰ ਪਾਸ ਨਾ ਕਰਨ ਤੋਂ ਬਾਅਦ ਇਹ ਮਾਮਲਾ ਬੋਰਡ ਦੀ ਨਜ਼ਰਸ਼ਾਨੀ ਕਮੇਟੀ ਕੋਲ ਪਹੁੰਚ ਗਿਆ ਹੈ। ਇਹ ਕਮੇਟੀ ਅੱਜ 12 ਜਨਵਰੀ ਨੂੰ ਇਸ ਫਿਲਮ ਨੂੰ ਦੇਖੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version