ਖਾਸ ਖਬਰਾਂ

1984 ਸਿਖ ਨਸਲਕੁਸ਼ੀ ਬਾਰੇ ਕਾਨਫਰੰਸ 15 ਅਗਸਤ ਨੂੰ

August 14, 2010 | By

ਲੁਧਿਆਣਾ (14 ਅਗਸਤ, 2010): ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਅਮਰੀਕਾ ਸਥਿਤ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ 15 ਅਗਸਤ 2010 ਦਿਨ ਐਤਵਾਰ ਨੂੰ 1984 ਸਿਖ ਨਸਲਕੁਸ਼ੀ ਬਾਰੇ ਇਕ ਵਿਸ਼ਾਲ ਕਾਨਫਰੰਸ ਕਰਵਾ ਰਹੀ ਹੈ ਜੋ ਕਿ ਕਰਾਊਨ ਬੈਂਕੁਇਟ ਹਾਲ, 6835 ਪ੍ਰੋਫੈਸ਼ਨਲ  ਕੋਰਟ ਮਿਸੀਸਾਗਾ ਓਂਟਾਰੀਓ ਕੈਨੇਡਾ ਐਲ4ਵੀ 1ਐਕਸ6 ਵਿਖੇ ਸ਼ਾਮ ਨੂੰ 5 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗੀ। ਸ੍ਰੀ ਅਕਾਲ ਤਖ਼ਤ ਵਲੋਂ 1984 ਵਿਚ ਸਿਖਾਂ ਦੇ ਹੋਏ ਕਤਲੇਆਮ ਨੂੰ ਸਿਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੇ ਜਾਣ ਅਤੇ ਇਸ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦਿਵਾਉਣ ਲਈ ਸਿਖਸ ਫਾਰ ਜਸਟਿਸ ਨੂੰ ਸੌਂਪੀ ਜ਼ਿੰਮੇਵਾਰੀ ਤੋਂ ਬਾਅਦ ਸਿਖਸ ਫਾਰ ਜਸਟਿਸ ਵਲੋਂ 15 ਅਗਸਤ ਨੂੰ ਕਰਵਾਈ ਜਾ ਰਹੀ ਇਸ ਕਾਨਫਰੰਸ ਵਿਚ ਸਮੁੱਚੇ ਸਿਖ ਭਾਈਚਾਰੇ ਨੂੰ ਵੱਧ ਚੜ ਕੇ ਸ਼ਾਮਿਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ। ਕਾਨਫਰੰਸ ਦੇ ਮੁੱਖ ਮੰਤਵ ਹੋਣਗੇ 30,000 ਤੋਂ ਵੱਧ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣਾ, 1984 ਵਿਚ ਹੋਏ ਸਿਖਾਂ ਦੇ ਕਤਲੇਆਮ ਨੂੰ ਕੌਮਾਂਤਰੀ ਪੱਧਰ ’ਤੇ ਸਿਖ ਨਸਲਕੁਸ਼ੀ ਵਜੋਂ ਮਾਨਤਾ ਦਿਵਾਉਣਾ ਤੇ ਭਾਰਤ ਵਿਚ ਸਿਖ ਧਰਮ ਨੂੰ ਇਕ ਵੱਖਰਾ ਧਰਮ ਵਜੋਂ ਮਾਨਤਾ ਦਿਵਾਉਣਾ। ਇਸ ਕਾਨਫਰੰਸ ਵਿਚ ਹਰ ਸਿਖ ਸਿਖਸ ਫਾਰ ਜਸਟਿਸ ਵਲੋਂ ਚਲਾਈਆਂ ਜਾ ਰਹੀਆਂ ਇਨਸਾਫ ਮੁਹਿੰਮਾਂ ਵਿਚ ਆਪਣਾ ਯੋਗਦਾਨ ਵੀ ਪਾ ਸਕੇਗਾ ਜਿਸ ਦੇ ਲਈ ਘੱਟ ਤੋਂ ਘੱਟ ਯੋਗਦਾਨ 100 ਡਾਲਰ ਰੱਖਿਆ ਗਿਆ ਹੈ।
ਇਸ ਕਾਨਫਰੰਸ ਨੂੰ ਸਮਰਥਨ ਕਰ ਰਹੀਆਂ ਗੁਰਦੁਆਰਾ ਕਮੇਟੀਆਂ ਤੇ ਸਿਖ ਜਥੇਬੰਦੀਆਂ ਵਿਚ ਯੂਨਾੲਟਿਡ ਫਰੰਟ ਆਫ ਸਿਖਸ, ਓਂਟਾਰੀਓ ਤੌ ਓਂਟਾਰੀਓ ਗੁਰਦੁਆਰਾਸ ਕਮੇਟੀ, ਓਂਟਾਰੀਓ ਸਿਖ ਅਤੇ ਗੁਰਦੁਆਰਾ ਕੌਂਸਲ, ਓਟਾਵਾ ਸਿਖ ਸੁਸਾਇਟੀ ਓਂਟਾਰੀਓ, ਸ੍ਰੀ ਗੁਰੂ ਸਿੰਘ ਸਭਾ ਕੈਨੇਡਾ ਮਾਲਟਨ ਓਂਟਾਰੀਓ, ਗੁਰਦੁਆਰਾ ਸਿਖ ਸੰਗਤ ਬਰੈਂਪਟਨ ਓਂਟਾਰੀਓ, ਗੁਰੂ ਜੋਤ ਪ੍ਰਕਾਸ਼ ਸਾਹਿਬ ਬਰੈਂਪਟਨ, ਸਿਖ ਸਪਿਰੀਚੁਅਲ ਸੈਂਟਰ ਰੈਕਸਡੇਲ ਓਂਟਾਰੀਓ, ਗੁਰੂ ਨਾਨਕ ਸਿਖ ਸੈਂਟਰ ਬਰੈਂਪਟਨ ਓਂਟਾਰੀਓ, ਸ੍ਰੀ ਗੁਰੂ ਸਿੰਘ ਸਭਾ ਵੈਸਟਨ ਓਂਟਾਰੀਓ, ਸ੍ਰੋਮਣੀ ਸਿਖ ਸੰਗਤ ਮਿਸੀਸਾਗਾ ਓਂਟਾਰੀਓ, ਅਖੰਡ ਕੀਰਤਨੀ ਜਥਾ ਟੋਰੰਟੋ, ਅਕਾਲੀ ਦਲ ਪੰਜ ਪ੍ਰਧਾਨੀ ਟੋਰੰਟੋ, ਗੁਰਦੁਆਰਾ ਤਪੋਬਨ ਸਾਹਿਬ ਟੋਰੰਟੋ; ਅਲਬਰਟਾ ਤੌ ਦਸਮੇਸ਼ ਕਲਚਰ ਸੈਂਟਰ ਕੈਲਗਰੀ ਏ ਬੀ, ਕੌਂਸਲ ਆਫ ਸਿਖ ਆਰਗੇਨਾਈਜੇਸ਼ਨ ਕੈਲਗਰੀ ਏ ਬੀ, ਸਿਖ ਸਪੋਰਟਸ ਕਲੱਬ ਕੈਲਗਰੀ ਏ ਬੀ, ਅਖੰਡ ਕੀਰਤਨੀ ਜਥਾ ਐਡਮਿੰਟਨ ਏ ਬੀ, ਸ੍ਰੋਮਣੀ ਅਕਲੀ ਦਲ (ਅੰਮ੍ਰਿਤਸਰ) ਐਡਮਿੰਟਨ ਏ ਬੀ, ਸਿਖ ਯੂਥ ਆਫ ਐਡਮਿੰਟਨ ਏ ਬੀ, ਗੁਰੂ ਨਾਨਕ ਸਿਖ ਸੁਸਾਇਟੀ ਆਫ ਅਲਬਰਟਾ ਐਡਮਿੰਟਨ ਏ ਬੀ, ਸਿਖ ਸੁਸਾਇਟੀ ਆਫ ਕੈਲਗਰੀ , ਕੈਲਗਰੀ ਏ ਬੀ, ਯੂਨੀਵਰਸਿਟੀ ਆਫ ਅਲਬਰਟਾ ਸਿਖ ਸਟੂਡੈਂਟਸ ਐਸੋਸੀਏਸ਼ਨ; ਬ੍ਰਿਟਿਸ਼ ਕੋਲੰਬੀਆ ਤੌ ਗੁਰਦੁਆਰਾ ਗੁਰੂ ਅਮਰਦਾਸ ਦਰਬਾਰ ਕੈਲੋਨਾ ਬੀ ਸੀ, ਗੁਰਦੁਆਰਾ ਸਿੰਘ ਸਭਾ ਆਫ ਵਿਕਟੋਰੀਆ, ਵਿਕਟੋਰੀਆ ਬੀ ਸੀ, ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਬੀ ਸੀ, ਬਾਬਾ ਬੰਦਾ ਸਿੰਘ ਬਹਾਦਰ ਸਿਖ ਸੁਸਾਇਟੀ ਐਬਟਸਫੋਰਡ ਬੀ ਸੀ, ਗੁਰਦੁਆਰਾ ਨਾਨਕ ਦਰਬਾਰ ਸੁਸਾਇਟੀ ਪ੍ਰਿੰਸ ਜਾਰਜ ਬੀ ਸੀ; ਕਿਊਬੈਕ ਤੌ ਗੁਰਦੁਆਰਾ ਸਾਹਿਬ ਕਿਊਬੈਕ, ਗੁਰਦੁਆਰਾ ਨਾਨਕ ਦਰਬਾਰ ਲਸੇਲ ਕਿਊਬੈਕ, ਗੁਰੂ ਨਾਨਕ ਦਰਬਾਰ ਪਾਰਕ ਐਕਸਟੈਨਸ਼ਨ ਕਿਊਬੈਕ, ਗੁਰਦੁਆਰਾ ਸਾਹਿਬ ਗਰੇਟਰ ਮੌਂਟਰੀਅਲ ਆਫ ਡੀ ਡੀ ਓ ਕਿਊਬੈਕ; ਮਾਨੀਟੋਬਾ ਤੌ ਖਾਲਸਾ ਦੀਵਾਨ ਸੁਸਾਇਟੀ, ਮਾਨੀਟੋਬਾ ਸਟੂਡੈਂਟ ਸਿਖਸ; ਬਾਬਾ ਦੀਪ ਸਿੰਘ ਗਤਕਾ ਅਖਾੜਾ, ਇੰਡੋ ਕੈਨੇਡੀਅਨ ਸਟੂਡੈਂਟਸ ਐਸੋਸੀਏਸ਼ਨ, ਦਮਦਮੀ ਟਕਸਾਲ ਇੰਟਰਨੈਸ਼ਨਲ , ਸ਼ਹੀਦ ਭਾਈ ਤਾਰੂ ਸਿੰਘ ਸੇਵਾ ਸੁਸਾਇਟੀ, ਸ਼ਹੀਦ ਭਾਈ ਫੌਜਾ ਸਿੰਘ ਗਤਕਾ ਅਖਾੜਾ ਜਥੇਬੰਦੀਆਂ ਆਦਿ ਸ਼ਾਮਿਲ ਹਨ।
ਸ੍ਰੀ ਅਕਾਲ ਤਖਤ ਵਲੋਂ ਹਾਲ ਵਿਚ ਹੀ ਕੀਤੇ ਗਏ ਐਲਾਨ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਇਸ ਨਾਲ ਸਿਖਾਂ ਲਈ ਇਹ ਫੈਸਲਾ ਕਰਨਾ ਸੌਖਾ ਹੋ ਜਾਵੇਗਾ ਕਿ ਨਵੰਬਰ 1984 ਸਿਖ ਕਤਲੇਆਮ ਨਕਲਕੁਸ਼ੀ ਸੀ ਕਿ ਨਹੀਂ? ਸਿਖਸ ਫਾਰ ਜਸਟਿਸ ਨੇ ਪੰਜ ਤਖਤਾਂ ਦੇ ਪੰਜ ਜਥੇਦਾਰ ਸਿੰਘ ਸਾਹਿਬਾਨ ਨੂੰ ਨਵੰਬਰ 1984 ਦੇ ਸਿਖ ਕਤਲੇਆਮ ਦੇ ਸਹੀ ਤਥ ਤੇ ਅੰਕੜੇ ਪੇਸ਼ ਕੀਤੇ ਸੀ। ਦੇਸ਼ ਦੇ 18 ਰਾਜਾਂ ਤੇ 100 ਤੋਂ ਵੱਧ ਸ਼ਹਿਰਾਂ ਵਿਚ ਸਿਖਾਂ ਦਾ ਕਤਲ ਕੀਤਾ ਗਿਆ ਸੀ ਇਨ੍ਹਾਂ ਤਥਾਂ ਅਤੇ ਅੰਕੜਿਆਂ ਦੇ ਆਧਾਰ ’ਤੇ ਹੀ ਪੰਜ ਤਖਤਾਂ ਦੇ ਪੰਜ ਜਥੇਦਾਰ ਸਿੰਘ ਸਾਹਿਬਾਨ ਨੇ 1984 ਦੇ ਸਿਖ ਕਤਲੇਆਮ ਨੂੰ ਸਿਖ ਨਸਲਕੁਸ਼ੀ ਐਲਾਨਿਆ ਹੈ ਤੇ ਨਾਲ ਹੀ 1984 ਦੇ ਸਿਖ ਕਤਲੇਆਮ ਨੂੰ ਸਿਖ ਨਸਲਕੁਸ਼ੀ ਵਜੋਂ ਕੌਮਾਂਤਰੀ ਪੱਧਰ ’ਤੇ ਮਾਨਤਾ ਦਿਵਾਉਣ ਲਈ ਸਿਖਸ ਫਾਰ ਜਸਟਿਸ ਦਾ ਸਮਰਥਨ ਕਰਨ ਲਈ ਸਮੁੱਚੇ ਸਿਖ ਭਾਈਚਾਰੇ ਨੂੰ ਹਦਾਇਤ ਕੀਤੀ ਹੈ।
ਸਿਖਸ ਫਾਰ ਜਸਟਿਸ ਨੂੰ ਪੱਕੀ ਉਮੀਦ ਹੈ ਕਿ ਸਮੁੱਚੇ ਵਿਸ਼ਵ ਵਿਚ ਨਵੰਬਰ 1984 ਸਿਖ ਕਤਲੇਆਮ ਨੂੰ ਸਿਖ ਨਸਲਕੁਸ਼ੀ ਵਜੋਂ ਮਾਨਤਾ ਮਿਲ ਜਾਵੇਗੀ। ਸਿਖਸ ਫਾਰ ਜਸਟਿਸ ਆਪਣੀ ਸਥਾਪਨਾ ਤੋਂ ਲੈਕੇ ਪਿਛਲੇ 3 ਸਾਲਾਂ ਦੌਰਾਨ ਇਨਸਾਫ ਮੁਹਿੰਮਾਂ ਰਾਹੀ ਇਸ ਮਾਨਤਾ ਦੀ ਮੰਗ ਕਰਦੀ ਆ ਰਹੀ ਹੈ। ਪਿਛਲੇ 3 ਸਾਲਾਂ ਦੌਰਾਨ ਸਿਖਸ ਫਾਰ ਜਸਟਿਸ ਨੇ ਵਿਸ਼ਵ ਭਰ ਵਿਚ ਕਈ ਇਨਸਾਫ ਮੁਹਿੰਮਾਂ ਦਾ ਆਯੋਜਨ ਕੀਤਾ ਹੈ। ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ, ਇਸ ਤੋਂ ਬਚਣ ਵਾਲੇ ਲੋਕਾਂ ਤੇ ਗਵਾਹਾਂ ਦੀ ਮਦਦ ਕਰਨ ਅਤੇ ਇਸ ਦੇ ਦੋਸ਼ੀਆਂ ’ਤੇ ਮੁਕੱਦਮਾ ਚਲਾਉਣ ਲਈ ਸਿਖਸ ਫਾਰ ਜਸਟਿਸ ਕੋਲ ਇਕ ਕਾਨੂੰਨੀ ਟੀਮ ਹੈ। ਸਿਖਸ ਫਾਰ ਜਸਟਿਸ ਦੀ ਇਸੇ ਟੀਮ ਦੇ ਯਤਨਾਂ ਸਦਕਾ ਹੀ 25 ਸਾਲਾਂ ਦੇ ਬਾਅਦ ਭਾਰਤ ਸਰਕਾਰ ਨੂੰ ਆਖਿਰ ਕਾਂਗਰਸੀ ਆਗੂ ਸੱਜਣ ਕੁਮਾਰ, ਜਿਸ ਦੇ ਖਿਲਾਫ ਗਵਾਹ ਤੇ ਸਬੂਤ ਕਾਫੀ ਦੇਰ ਦੇ ਮੌਜੂਦ ਸੀ, ਦੇ ਖਿਲਾਫ ਦੋ ਕੇਸਾਂ ਵਿਚ ਮਜ਼ਬੂਰਨ ਦੋਸ਼ ਆਇਦ ਕਰਨੇ ਪਏ। ਇਸ ਤੋਂ ਇਲਾਵਾ ਇਹ ਟੀਮ ਜਗਦੀਸ਼ ਟਾਈਟਲਰ ਨਾਲ ਸਬੰਧਤ ਕੇਸਾਂ ਦੀ ਪੈਰਵਾਈ ਜਾਰੀ ਰੱਖੇਗੀ ਤੇ ਨਵੇਂ ਗਵਾਹ ਤੇ ਸਬੂਤ ਸਾਹਮਣੇ ਲਿਆਉਣ ਲਈ ਕੰਮ ਕਰਦੀ ਰਹੇਗੀ। ਕਾਨੂੰਨੀ ਟੀਮ ਵੱਖ ਵੱਖ ਰਾਜਾਂ ਦੀਆਂ ਹਾਈ ਕੋਰਟਾਂ ਵਿਚ ਜਨਹਿਤ ਪਟੀਸ਼ਨ ਦਾਇਰ ਕਰੇਗੀ ਤਾਂ ਜੋ ਉਨ੍ਹਾਂ ਰਾਜਾਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਕਤਲ ਕੀਤੇ ਗਏ ਸਿਖਾਂ ਦੀ ਅਸਲ ਗਿਣਤੀ ਜਗ ਜਾਹਿਰ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ।
ਇਸੇ ਤਰਾਂ 10 ਜੂਨ 2010 ਨੂੰ ਸਿਖਸ ਫਾਰ ਜਸਟਿਸ ਦੇ ਲਗਾਤਾਰ ਯਤਨਾਂ ਸਦਕਾ ਹੀ ਨਵੰਬਰ 1984 ਸਿਖ ਕਤਲੇਆਮ ਨੂੰ ਸਿਖ ਨਸਲਕੁਸ਼ੀ ਮੰਨਣ ਅਤੇ ਪ੍ਰਿਵੈਨਸ਼ਨ ਐਂਡ ਪਨਿਸ਼ਮੈਂਟ ਆਫ ਦੀ ਕਰਾਈਮ ਆਫ ਜਿਨੋਸਾਈਡ ਬਾਰੇ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ ਦੀ ਧਾਰਾ 2 ਤਹਿਤ ਇਸ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇਣ ਲਈ ਮਾਨਯੋਗ ਸੰਸਦ ਮੈਂਬਰ ਐਂਡਰੀਊ  ਕਾਨੀਆ ਵਲੋਂ ਓਟਾਵਾ ਵਿਚ ਕੈਨੇਡਾ ਦੀ ਸੰਸਦ ਵਿਚ ਇਕ ਪਟੀਸ਼ਨ ਪਾਈ ਗਈ ਸੀ ਜਿਸ ਦਾ ਸੰਸਦ ਮੈਂਬਰ ਸੁਖ ਧਾਲੀਵਾਲ ਤੇ ਹਊਸ ਆਫ ਕਾਮਨਸ ਦੇ ਹੋਰ ਸੰਸਦ ਮੈਂਬਰਾਂ ਨੇ ਸਮਰਥਨ ਕੀਤਾ ਸੀ। ਹੁਣ ਕੈਨੇਡਾ ਦੀ ਸੰਸਦ 24 ਜੁਲਾਈ ਤੱਕ ਇਸ ਪਟੀਸ਼ਨ ’ਤੇ ਜਵਾਬ ਦੇਣ ਵਿਚ ਨਾਕਾਮ ਰਹੀ ਹੈ ਤੇ ਸਿਖਸ ਫਾਰ ਜਸਟਿਸ ਇਸ ਪਟੀਸ਼ਨ ਦੀ ਅਗਲੇਰੀ ਕਾਰਵਾਈ ਲਈ ਕੰਮ ਕਰ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,