ਕੌਮਾਂਤਰੀ ਖਬਰਾਂ » ਲੇਖ » ਸਿਆਸੀ ਖਬਰਾਂ

ਕੋਰੋਨਾ ਤੋਂ ਬਾਅਦ ਦੇ ਅਣਕਿਆਸੇ ਜਗਤ ਲਈ ਤਿਆਰ ਰਹੋ

April 9, 2020 | By

  • ਚੀਨ  ਨੇ ਇਕ ਮੋਬਾਈਲ ਲਈ ਐਪ ਤਿਆਰ ਹੈ ਜਿਸ ਦਾ ਮੰਤਵ ਕੋਰੋਨਾ ਵਾਇਰਸ ਦੇ ਪੀੜ੍ਹਤਾਂ ਉੱਤੇ ਨਿਯੰਤਰਿਤਨ ਕਰਨਾ ਹੈ। ਇਹ ਐਪ ਮੋਬਾਈਲ ਧਾਰਕਾਂ ਦੀ ਸਾਰੀ ਜਾਣਕਾਰੀ ਸਰਕਾਰ  ਨੂੰ ਭੇਜਦੀ ਹੈ। ਇਸ ਵਕਤ ਇਹ ਐਪ ਕਰੋਨਾ ਦੀ ਰੋਕਥਾਮ ਲਈ ਕਾਰਗਰ ਵੀ ਸਾਬਤ ਹੋ ਸਕਦੀ ਹੈ ਪਰ ਇਸ ਵਰਤੋਂ ਨਾਲ ਜੀਵਨ ਦੀ ਨਿੱਜਤਾ (ਪ੍ਰਾਈਵੇਸੀ) ਦਾ ਖਾਤਮਾ ਹੋਵੇਗਾ। ਜਿਦੰਗੀ ਦੀ  ਹਰ ਸਰਗਰਮੀ ਦਾ ਵੇਰਵਾ ਹੁਕਮਤ ਪਾਸ ਹੋਵੇਗਾ ਤੇ ਇਹ ਨਿਗਰਾਨੀ ਬਿਮਾਰੀ ਤੋਂ ਬਾਅਦ ਦੇ ਹਲਾਤਾਂ ਵਿੱਚ ਵੀ ਜਾਰੀ ਰੱਖੀ ਜਾਵੇਗੀ। ਅਜਿਹੀ ਤਕਨਾਲੋਜੀ ਬਹੁਤ ਸਾਰੇ ਦੇਸ਼ਾਂ ਵਿਚ ਨਿਗਰਾਨੀ ਕਰਨ ਲਈ ਵਰਤੀ ਜਾ ਰਹੀ  ਹੈ। ਇਹ ਵਰਤਾਰਾ ਮਨੁੱਖਤਾ ਦੀ ਨਿਜਤਾ ਲਈ ਵਡਾ ਖਤਰਾ ਹੈ। ਪੰਜਾਬ ਵਿੱਚ 1978 ਵਾਲੀ ਸਿੱਖਾਂ ਦੀ ਖਾੜਕੂ ਲਹਿਰ ਸਮੇਂ ਪੁਲਿਸ ਨੂੰ ਦਿੱਤੀਆਂ ਖਾਸ ਤਾਕਤਾਂ ਹਾਲਾਤ ਬਦਲਣ ਉੱਤੇ ਵੀ ਵਾਪਿਸ ਨਹੀਂ ਲਈਆਂ ਗਈਆਂ ਸਗੋਂ ਉਹਨਾਂ ਵਿੱਚ ਹੋਰ ਵਾਧਾ ਹੀ ਹੋਇਆ ਹੈ।
  • 1897 ਤੋਂ 1921 ਤੱਕ ਪੰਜਾਬ ਨੇ ਦੋ ਮਹਾਂਮਾਰੀਆਂ ਹੈਜ਼ਾ ਅਤੇ  ਪਲੇਗ ਦਾ ਸਾਹਮਣਾ ਕੀਤਾ ਸੀ ਜਿਸ ਨੇ ਇੱਕ ਕਰੋੜ ਲੋਕਾਂ ਦੀ ਜਾਨ ਗਈ ਸੀ। ਹੁਣ ਵਧੇਰੇ ਜਾਗਰੂਕਤਾ ਦੇ ਨਾਲ ਹੀ ਕੋਰੋਨਾ ਨੂੰ ਕਾਬੂ ਕੀਤਾ ਜਾ ਸਕਦਾ ਹੈ ਜੇ ਸਰਕਾਰ ਰਾਜਨੀਤਿਕ-ਕਰਨ ਤੋਂ ਪਰਹੇਜ਼ ਕਰੇ ਅਤੇ ਲੋੜੀਂਦੇ ਉਪਕਰਣ ਤੇ ਸਾਜੋ-ਸਮਾਨ ਹਸਪਤਾਲਾਂ, ਮੈਡੀਕਲ ਸਟਾਫ ਨੂੰ ਦੇਵੇ ਕਰੇ। 
  • ਪੰਜਾਬ ਦੀਆਂ ਸਾਰੀਆਂ  ਚੌਲ ਸ਼ੈਲਿੰਗ ਮਿੱਲਾਂ ਨੂੰ ਨਵੀਂ ਕਣਕ ਦੀ ਫਸਲ ਲਈ ਅਨਾਜ ਮੰਡੀਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। 
  • ਪੰਜਾਬ ਵਿਚ ਪਾਬੰਦੀਆਂ ਕਾਰਨ ਨਸ਼ਾ ਤਸਕਰੀ ਦੀ ਲੜੀ ਟੁੱਟ ਰਹੀ ਹੈ ਅਤੇ ਨਸ਼ੇੜੀ ਸੜਕਾਂ ਉੱਤੇ ਹਨ।  ਅਜਿਹੇ ਹਾਲਤ ਵਿਚ ਨਸ਼ੇੜੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਇਲਾਜ ਦਾ ਬਾਨ੍ਹਣੂੰ ਬੰਨਿਆ ਜਾ ਸਕਦਾ ਹੈ।
  • ਬਿਨਾ ਕਿਸੇ ਤਿਆਰੀ ਤਾਲਾਬੰਦੀ ਕਰਨ ਦੇ ਸਰਕਾਰੀ ਫੈਸਲੇ ਦੀ ਅਲੋਚਨਾ ਦੇ ਬਿਰਤਾਂਤ ਦੇ ਮੁਕਾਬਲੇ ਵਿੱਚ ਮੋਦੀ ਹਕੂਮਤ ਵੱਲੋਂ ਤਾਬਲੀਘੀ ਜਮਾਤ ਦੇ ਮੁਸਲਮਾਨਾਂ ਵਿਰੁਧ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਰਹੀ ਹੈ। ਜਿਸ ਦੇ ਫਲਸਰੂਪ ਹੁਣ ਮੁਸਲਮਾਨਾਂ ਅਤੇ ਮਸਜਿਦਾਂ ‘ਤੇ ਵੱਖ-ਵੱਖ ਥਾਵਾਂ’ ਤੇ ਹਮਲੇ ਹੋ ਰਹੇ ਹਨ। ਮੁਸਲਮਾਨਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਅਤੇ ਸਬਜ਼ੀਆਂ ਫਲ ਵੇਚਣ ਲਈ ਬਸਤੀਆਂ ਵਿਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਮੁਸਲਿਮ ਚਿੰਤਕ ਡਰਦੇ ਹਨ  ਕਿ ਜਿਸ ਤਰ੍ਹਾਂ 1947 ਵੇਲੇ ਮੁਸਲਿਮ ਪਾਣੀ-ਹਿੰਦੂ ਪਾਣੀ ਜਨਤਕ ਥਾਵਾਂ ‘ਤੇ ਲਿਖਕੇ ਭਾਈਚਾਰਕ ਨਫਰਤ ਪੈਦਾ ਕੀਤੀ ਸੀ, ਮੋਦੀ ਮੀਡੀਆ ਹੁਣ 1947 ਦੇ ਦਿਨਾਂ ਵਾਲਾ ਫਿਰਕੂ ਮਹੌਲ ਸਿਰਜਨ ਲਈ ਉਤਾਵਲਾ ਹੈ।

 

* ਜਸਪਾਲ ਸਿੰਘ ਸਿੱਧੂ, ਸੇਵਾ-ਮੁਕਤ ਸੀਨੀਅਰ ਪੱਤਰਕਾਰ ਹਨ। ਉਨ੍ਹਾਂ ਨਾਲ ਈ-ਮੇਲ ਪਤੇ [email protected] ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।