ਸਿਆਸੀ ਖਬਰਾਂ

ਪੰਜਾਬ ਵਿੱਚ ਪਰਮਾਣੂ ਬਿਜਲੀ ਘਰ ਬਣਾਉਣਾ ਬੇਹੱਦ ਖ਼ਤਰਨਾਕ ਹੋਵੇਗਾ; ਇਸ ਦਾ ਹਰ ਹਾਲ ਵਿਰੋਧ ਹੋਵੇ: ਦਲ ਖਾਲਸਾ

June 28, 2019 | By

ਅੰਮ੍ਰਿਤਸਰ:- ਦਲ ਖ਼ਾਲਸਾ ਨੇ ਕੇਂਦਰ ਸਰਕਾਰ ਦੀ ਪੰਜਾਬ ਵਿੱਚ ਪਰਮਾਣੂ ਬਿਜਲੀ-ਘਰ ਬਣਾਉਣ ਦੀ ਤਜਵੀਜ਼ ਦਾ ਵਿਰੋਧ ਕਰਦਿਆਂ ਪੰਜਾਬ-ਹਿਤੈਸ਼ੀ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇੱਕਸੁਰ ਅਤੇ ਇੱਕਸਾਰ ਹੋ ਕੇ ਇਸ ਖਤਰਨਾਕ ਅਤੇ ਨੁਕਸਾਨਦਾਇਕ ਤਜਵੀਜ਼ ਨੂੰ ਰੱਦ ਕਰਨ।

ਜਥੇਬੰਦੀ ਦੇ ਆਗੂਆਂ ਨੇ ਕੇਂਦਰ ਦੀ ਇਸ ਤਜਵੀਜ਼ ਦਾ ਸਖ਼ਤ ਵਿਰੋਧ ਜਿਤਾਉਦਿਆਂ ਕਿਹਾ ਕਿ ਪਰਮਾਣੂ ਬਿਜਲੀਘਰ ਨੂੰ ਸੰਘਣੀ ਆਬਾਦੀ ਵਾਲੇ ਸਰਹੱਦੀ ਸੂਬੇ ਵਿੱਚ ਲਗਾਉਣਾ ਬੇਹੱਦ ਖਤਰਨਾਕ ਹੋਵੇਗਾ।

ਬੀਤੇ ਦਿਨੀਂ ਲੋਕ ਸਭਾ ਮੈਂਬਰ ਅਤੇ ਐਟਮੀ ਊਰਜਾ ਮੰਤਰੀ ਜਤਿੰਦਰ ਸਿੰਘ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਪਰਮਾਣੂ ਲਾਉਣ ਲਗਾਉਣ ਲਈ ਬਠਿੰਡੇ ਅਤੇ ਪਟਿਆਲੇ ਕੋਲ ਜ਼ਮੀਨ ਲੱਭਣ ਦੀ ਕੋਸ਼ਿਸ਼ ਵਿੱਚ ਹੈ।

ਚੇਤੇ ਰਹੇ ਕਿ ਸੰਨ 2016 ਵਿੱਚ ਵੀ ਕੇਂਦਰ ਸਰਕਾਰ ਨੇ ਪੰਜਾਬ ਅੰਦਰ ਇਸ ਤਰ੍ਹਾਂ ਦਾ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਮੇਂ ਦੀ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਅਤੇ ਕਾਂਗਰਸ ਸਮੇਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਵੀ ਇਸ ਦਾ ਵਿਰੋਧ ਕੀਤਾ ਸੀ।

ਤਸਵੀਰ ਨੂੰ ਕੇਵਲ ਨੁਮਾਇੰਦਗੀ ਦੇ ਉਦੇਸ਼ ਲਈ ਵਰਤਿਆ ਗਿਆ ਹੈ।

ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੋ ਪਰਮਾਣੂ ਊਰਜਾ ਨਾਲ ਲੈਸ ਮੁਲਕਾਂ ਵਿਚਾਲੇ ਪਿਸ ਰਿਹਾ ਹੈ ਅਤੇ ਜੇਕਰ ਅਜਿਹੇ ਹਾਲਾਤਾਂ ਵਿੱਚ ਪੰਜਾਬ ਅੰਦਰ ਪ੍ਰਮਾਣੂ ਕੇਂਦਰ ਬਣਦਾ ਹੈ ਤਾਂ ਦੋਹਾਂ ਮੁਲਕਾਂ ਵਿਚਾਲੇ ਸੰਭਾਵਿਤ ਜੰਗ ਦੀ ਸੂਰਤ ਵਿੱਚ ਪੰਜਾਬ ਲਈ ਖਤਰਾ ਹੋਰ ਵੀ ਵੱਧ ਜਾਵੇਗਾ।

ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਪੰਜਾਬ ਅੰਦਰ ਬਿਜਲੀ ਦੀ ਕਮੀ ਦੀ ਸਮੱਸਿਆ ਹੈ, ਕੇਂਦਰ ਨੂੰ ਚਾਹੀਦਾ ਹੈ ਕਿ ਉਹ ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਉੱਤੋਂ ਆਪਣਾ ਗੈਰ-ਕਾਨੂੰਨੀ ਕਬਜ਼ਾ ਹਟਾਵੇ ਅਤੇ ਇਸ ਦਾ ਪ੍ਰਬੰਧ ਇਸਦੇ ਦੇ ਅਸਲੀ ਮਾਲਕ ਪੰਜਾਬ ਹਵਾਲੇ ਕਰੇ ਤਾਂ ਜੋ ਪੰਜਾਬ ਹਕੀਕਤ ਵਿੱਚ ਇੱਕ ਵਾਧੂ ਬਿਜਲੀ ਵਾਲਾ ਰਾਜ ਬਣ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,